ਡੀਸੀ ਵੱਲੋਂ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਵਿਦਿਆਰਥੀ ਸਨਮਾਨ ਸਮਾਰੋਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਦਿਆਰਥੀ ਸਨਮਾਨ ਸਮਾਰੋਹ ਕਰਵਾਇਆ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਡਾ. ਕੰਚਨ ਸ਼ਰਮਾ ਨੇ ਦੱਸਿਆ ਕਿ ਸੈਸ਼ਨ 2021-22 ਤਹਿਤ ਅੱਠਵੀਂ, ਦਸਵੀਂ, ਬਾਰ੍ਹਵੀਂ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆਵਾਂ ਵਿੱਚ ਜ਼ਿਲ੍ਹਾ ਮੁਹਾਲੀ ਵਿੱਚ ਅੱਵਲ ਆਏ ਵਿਦਿਆਰਥੀ, ਰਾਸ਼ਟਰੀ ਖੋਜ਼ ਸਰਵੇਖਣ ਅਤੇ ਹੋਰਨਾਂ ਮੁਕਾਬਲਿਆਂ ਦੀ ਪ੍ਰੀਖਿਆ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸਿੱਖਿਆ ਅਫ਼ਸਰ ਨੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ। ਇਸ ਮੌਕੇ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਤਰਸੇਮ ਚੰਦ ਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ/ਸਕੂਲ ਮੁਖੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਬੁਲੰਦੀਆਂ ਨੂੰ ਛੂਹਣ ਲਈ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਡੀਐਮ ਜਸਵੀਰ ਕੌਰ ਨੇ ਇਸ ਸਮੁੱਚੇ ਪ੍ਰਬੰਧ ਨੂੰ ਨੇਪਰੇ ਚਾੜ੍ਹਨ ਵਿੱਚ ਵੱਡਾ ਯੋਗਦਾਨ ਪਾਇਆ। ਨਿਸ਼ਚੈ ਚੈਰੀਟੇਬਲ ਸੁਸਾਇਟੀ ਜ਼ੀਰਕਪੁਰ ਨੇ ਬੱਚਿਆਂ ਨੂੰ ਦੇਣ ਲਈ ਯਾਦਗਾਰੀ ਚਿੰਨ ਦਾਨ ਕੀਤੇ।
ਇਸ ਮੌਕੇ ਬਾਰ੍ਹਵੀਂ ਜਮਾਤ ਵਿੱਚ ਸਰਕਾਰੀ ਸਕੂਲ ਮਨੌਲੀ ਦੀ ਸਲੋਨੀ ਅਤੇ ਜਸਲੀਨ, ਸਰਕਾਰੀ ਸਕੂਲ ਬੂਟਾ ਸਿੰਘ ਵਾਲਾ ਦੀ ਅਮਨਜੋਤ ਕੌਰ ਅਤੇ ਦਿਲਪ੍ਰੀਤ ਕੌਰ, ਸਰਕਾਰੀ ਕੰਨਿਆਂ ਸਕੂਲ ਕੁਰਾਲੀ ਦੀ ਸਤਵੀਰ ਕੌਰ ਤੇ ਜਸਮੀਨ ਕੌਰ ਅਤੇ ਕੋਮਲਪ੍ਰੀਤ ਕੌਰ, ਸਰਕਾਰੀ ਸਕੂਲ ਸਿਆਲਬਾ ਦੀ ਦੀਕਸ਼ਾ ਗੁਪਤਾ ਅਤੇ ਅੰਸਿਕਾ ਰਾਠੌਰ, ਸਰਕਾਰੀ ਸਕੂਲ ਖਿਜਰਾਬਾਦ ਦੀ ਨੇਹਾ ਰਾਠੋਰ, ਏਕ ਭਾਰਤ ਸ੍ਰੇਸ਼ਟ ਭਾਰਤ ਤਹਿਤ ਸਲੋਨੀ, ਚਿੱਤਰਕਾਰੀ ਵਿੱਚ ਸਰਕਾਰੀ ਸਕੂਲ ਰਡਿਆਲਾ ਦਾ ਵਿਦਿਆਰਥੀ ਲਵ, ਅੱਠਵੀਂ ਦੀ ਮੈਰਿਟ ਵਿੱਚ ਆਏ ਸਰਕਾਰੀ ਸਕੂਲ ਸਿੰਘਪੁਰਾ ਦੀ ਸਲੋਨੀ, ਸਰਕਾਰੀ ਸਕੂਲ ਦਿਆਲਪੁਰ ਸੋਢੀਆ ਦੀ ਰੀਤੀਕਾ, ਦਸਵੀਂ ਵਿੱਚ ਸਰਕਾਰੀ ਸਕੂਲ ਸਿਆਲਬਾ ਦਾ ਅਵਿਰਾਜ ਗੌਤਮ, ਸਰਕਾਰੀ ਸਕੂਲ ਦਿਆਲਪੁਰ ਸੋਢੀਆਂ ਦੀ ਮਨਪ੍ਰੀਤ ਕੌਰ, ਸਰਕਾਰੀ ਕੰਨਿਆਂ ਸਕੂਲ ਮੁਬਾਰਕਪੁਰ ਦੀ ਤਾਨੀਆ ਰਾਣੀ, ਸਰਕਾਰੀ ਕੰਨਿਆਂ ਸਕੂਲ ਕੁਰਾਲੀ ਦੀ ਗਗਨਦੀਪ ਕੌਰ, ਗੋਬਿੰਦਗੜ੍ਹ ਸਕੂਲ ਦੀ ਬੇਬੀ ਰਾਣੀ, ਸਰਕਾਰੀ ਸਕੂਲ ਫੇਜ਼-3ਬੀ1 ਦੀ ਪੂਨਮ ਨੂੰ ਯਾਦਗਾਰੀਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਗੁਰਸ਼ੇਰ ਸਿੰਘ, ਡੇਜ਼ੀ, ਆਦਰਸ਼ ਵਰਮਾ, ਸੰਧਿਆ ਸ਼ਰਮਾ, ਜਯੋਤੀ, ਇਕਬਾਲ ਕੌਰ, ਚਰਨਜੀਤ ਕੌਰ, ਦਮਨਜੀਤ ਕੌਰ, ਡੀਐਮ ਜਸਵੀਰ ਕੌਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …