‘ਜੀਵਨ ਭਰ ਦੀਆਂ ਉਪਲਬਧੀਆਂ’ ਲਈ ਤਰਕਸ਼ੀਲ ਆਗੂ ਜਰਨੈਲ ਕਰਾਂਤੀ ਦਾ ਵਿਸ਼ੇਸ਼ ਸਨਮਾਨ

ਜਰਨੈਲ ਕ੍ਰਾਂਤੀ ਨੇ ਤਰਕਸ਼ੀਲਤਾ ਨੂੰ ਸਮਾਜ ਵਿੱਚ ਘਰ-ਘਰ ਪਹੁੰਚਾਉਣ ਲਈ ਵਡਮੱੁਲਾ ਯੋਗਦਾਨ ਪਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਇਲਾਕੇ ਦੇ ਲੋਕਾਂ ਵੱਲੋਂ ਸੂਬਾਈ ਆਗੂ ਜਰਨੈਲ ਕਰਾਂਤੀ ਨੂੰ ‘ਜੀਵਨ ਭਰ ਦੀਆਂ ਉਪਲਬਧੀਆਂ ਲਈ’ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਦੇ ਜ਼ੋਨਲ ਆਗੂ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਅਤੇ ਮੁਹਾਲੀ ਇਕਾਈ ਦੇ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਕਰਾਂਤੀ ਨੇ ਆਪਣਾ ਜੀਵਨ ਤਰਕਸ਼ੀਲ ਗਤੀਵਿਧੀਆਂ, ਅਧਿਆਪਕ ਸੰਘਰਸ਼ ਅਤੇ ਲੋਕਪੱਖੀ ਸਰਗਰਮੀਆਂ ਨੂੰ ਸਮਰਪਿਤ ਕੀਤਾ ਹੈ।
ਇਹੀ ਨਹੀਂ ਬਰਨਾਲਾ ਵਿੱਚ ਬਣੇ ਤਰਕਸ਼ੀਲ ਭਵਨ ਵਿੱਚ ਉਨ੍ਹਾਂ ਨੇ ਵੱਡੀ ਆਰਥਿਕ ਮਦਦ ਭੇਜੀ। ਉਮਰ ਦੀ ਪੌਣੀ ਸਦੀ ਹੰਢਾ ਚੁੱਕੇ ਜਰਨੈਲ ਕ੍ਰਾਂਤੀ ਕਿਸੇ ਵੀ ਸਮਾਗਮ ਵਿੱਚ ਖਾਲੀ ਹੱਥ ਨਹੀਂ ਜਾਂਦੇ। ਪਿੰਡ ਬਲੌਂਗੀ ਵਿੱਚ ਬਣਾਈ ਏਅਰ ਕੰਡੀਸ਼ਨਰ ਲਾਇਬ੍ਰੇਰੀ ਵਿੱਚ 3 ਹਜ਼ਾਰ ਤੋਂ ਵੱਧ ਕਿਤਾਬਾਂ ਹਨ ਅਤੇ ਖੋਜ ਕਾਰਜਾਂ ਲਈ ਆਪਣਾ ਸਰੀਰ ਪੀਜੀਆਈ ਨੂੰ ਦਾਨ ਕਰਨ ਦਾ ਪ੍ਰਣ ਫਾਰਮ ਭਰਿਆ। ਉਨ੍ਹਾਂ ਕਿਹਾ ਕਿ ਜਰਨੈਲ ਕਰਾਂਤੀ ਦੀਆਂ ਸੇਵਾਵਾਂ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਸਾਬਤ ਹੋਣਗੀਆਂ।
ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਜਸਵੰਤ ਮੁਹਾਲੀ ਨੇ ਕਿਹਾ ਕਿ ਜਰਨੈਲ ਕਰਾਂਤੀ ਨੇ ਤਰਕਸ਼ੀਲ ਸੋਚ ਦੇ ਫੈਲਾਅ ਲਈ ਹਮੇਸ਼ਾ ਪਹਿਲਕਦਮੀ ਕੀਤੀ ਹੈ ਅਤੇ ਉਨ੍ਹਾਂ ਦਾ ਕੁੱਲ ਜੀਵਨ ਇੱਕ ਆਦਰਸ਼ ਮਾਰਗ-ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਕਰਾਂਤੀ ਨੇ ਤਰਕਸ਼ੀਲਤਾ ਨੂੰ ਸਮਾਜ ਵਿੱਚ ਘਰ-ਘਰ ਪਹੁੰਚਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਜੋਗਾ ਸਿੰਘ, ਗੋਰਾ ਹੁਸ਼ਿਆਰਪੁਰੀ, ਗੁਰਪਿਆਰ ਸਿੰਘ ਅਤੇ ਜਰਨੈਲ ਕ੍ਰਾਂਤੀ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…