Share on Facebook Share on Twitter Share on Google+ Share on Pinterest Share on Linkedin ਚੰਡੀਗੜ੍ਹ ਦੀ ਸਮਾਜ ਸੇਵੀ ਆਗੂ ਸ੍ਰੀਮਤੀ ਮੋਨਾ ਘਾਰੂ ਦਾ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਬੀਕਾਨੇਰ, 12 ਮਾਰਚ: ਮਹਿਲਾ ਸਸ਼ਕਤੀਕਰਨ ਅਤੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀ ‘ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ ਚੰਡੀਗੜ੍ਹ’ ਦੀ ਫਾਊਂਡਰ ਪ੍ਰਧਾਨ ਸ੍ਰੀਮਤੀ ਮੋਨਾ ਘਾਰੂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਮਾਨਵਤਾ ਬਚਾਓ-ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਚੇਂਜ ਮੇਕਰ ਐਵਾਰਡ ਫਾਰ 2023 ਪ੍ਰਦਾਨ ਕਰਕੇ ਨਿਵਾਜਿਆ ਗਿਆ ਹੈ। ਸ੍ਰੀਮਤੀ ਮੋਨਾ ਘਾਰੂ ਨੂੰ ਇਹ ਸਪੈਸ਼ਲ ਐਵਾਰਡ ਹਾਲ ਹੀ ਵਿੱਚ ਰਵਿੰਦਰਾ ਰੰਗ ਮੰਚ-ਬੀਕਾਨੇਰ (ਰਾਜਸਥਾਨ) ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ ਸਮੁੱਚੇ ਭਾਰਤ ਅਤੇ ਵਿਸ਼ਵ ਪੱਧਰ ’ਤੇ ਸਮਾਜ ਸੇਵਾ ਕਰਕੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ। ਆਮ ਲੋਕਾਂ ਦੀ ਦੇਖਭਾਲ ਉਨ੍ਹਾਂ ਸ਼ਖ਼ਸੀਅਤਾਂ ਵਿੱਚ ਚੰਡੀਗੜ੍ਹ ਦੀ ਸ੍ਰੀਮਤੀ ਮੋਨਾ ਘਾਰੂ ਵੀ ਸ਼ਾਮਲ ਹੈ, ਜੋ ਪਿਛਲੇ 12 ਸਾਲਾਂ ਤੋਂ ਨਿਰੰਤਰ ਵਾਤਾਵਰਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਕਾਰਜ ਕਰ ਰਹੀ ਹੈ। ਇਸ ਸਮਾਗਮ ਦੇ ਆਯੋਜਕ ਰਾਸ਼ਟਰਹਿੱਤ ਫਾਊਂਡੇਸ਼ਨ ਟਰੱਸਟ ਅਤੇ ਕਮਿਊਨਿਟੀ ਵੈਲਫੇਅਰ ਟਰੱਸਟ ਸੁਸਾਇਟੀ-ਬੀਕਾਨੇਰ (ਰਾਜਸਥਾਨ) ਹਨ। ਰਵਿੰਦਰਾ ਰੰਗ ਮੰਚ ਬੀਕਾਨੇਰ ਰਾਜਸਥਾਨ ਬੀਕਾਨੇਰ ਵਿਖੇ ਆਡੀਟੋਰੀਅਮ ਵਿੱਚ ਮੁੱਖ ਮਹਿਮਾਨ ਵਜੋਂ ‘ਕਾਰਗਿਲ ਯੋਧਾ’ ਨਾਇਕ ਦੀਪ ਚੰਦ, ਗੁਰੂ ਦੇਵ ਪੰਡਿਤ ਰਤਨ ਵਸ਼ਿਸ਼ਟ, ਡਾ. ਨਰੇਸ਼ ਗੋਇਲ ਸਮਾਜ ਸੇਵਕ ਅਤੇ ਪ੍ਰੇਰਕ ਅਤੇ ਬ੍ਰਾਂਡ ਅੰਬੈਸਡਰ ਡਾ. ਨੀਰਜ ਕੇ ਪਵਨ ਜ਼ਿਲ੍ਹਾ ਕਮਿਸ਼ਨਰ ਬੀਕਾਨੇਰ ਨੂੰ ਪੁਰਸਕਾਰ ਭੇਂਟ ਕੀਤੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ