ਪਟਿਆਲਾ ਵਿੱਚ 36 ਉੱਦਮੀ ਅੌਰਤਾਂ ਦਾ ਵੂਮੈਨ ਏਰਾ ਐਵਾਰਡ ਨਾਲ ਵਿਸ਼ੇਸ਼ ਸਨਮਾਨ

ਕੇਵਲ ਇਕ ਦਿਨ ਹੀ ਨਹੀਂ ਸਗੋਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦੈ: ਡਾ. ਰਾਜਿੰਦਰ ਕੌਰ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 12 ਮਾਰਚ:
ਨਾਰੀ ਸ਼ਕਤੀ ਨੂੰ ਸਨਮਾਨਤ ਕਰਨ ਲਈ ਰਾਸ਼ਟਰੀ ਜਯੋਤੀ ਕਲਾ ਮੰਚ ਵੱਲੋਂ ਦੀ ਪਟਿਆਲਾ ਹੈਂਡੀਕਰਾਫਟ ਡਬਲਿਊ.ਸੀ.ਆਈ.ਐਸ. ਲਿਮ: ਅਤੇ ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ਼ ਅਤੇ ਜੀ.ਬੀ.ਪੀ. ਗਰੁੱਪ ਦੇ ਸਹਿਯੋਗ ਨਾਲ ਡਾਇਰੈਕਟਰ ਰਾਕੇਸ਼ ਠਾਕੁਰ ਦੀ ਮਿਹਨਤ ਸਦਕਾ ਸਥਾਨਕ ਮਿਉਂਸਪਲ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿਖੇ ਵੂਮੈਨ ਏਰਾ ਐਵਾਰਡਸ-2018 ਆਯੋਜਿਤ ਕੀਤਾ ਗਿਆ, ਜਿਸ ਵਿਚ 36 ਮਹਿਲਾ ਨੂੰ ਵੂਮੈਨ ਏਰਾ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ’ਤੇ ਡਾ. ਰਾਜਿੰਦਰ ਕੌਰ (ਆਈ.ਆਰ.ਐਸ.) ਐਡੀਸ਼ਨਲ ਕਮਿਸ਼ਨਰ ਇੰਨਕਮ ਟੈਕਸ ਸੈਂਟਰਲ ਪੰਜਾਬ ਅਤੇ ਜੰਮੂ ਕਸ਼ਮੀਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਜਯੋਤੀ ਕਲਾ ਮੰਚ ਦੇ ਡਾਇਰੈਕਟਰ ਰਾਕੇਸ਼ ਠਾਕੁਰ ਹਰ ਸਾਲ ਉਦਮ ਕਰਕੇ ਨਾਰੀ ਦੇ ਸਨਮਾਨ ਵਿਚ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਕਿਹਾ ਕਿ ਕੇਵਲ ਇਕ ਦਿਨ ਹੀ ਨਹੀਂ ਸਗੋਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਆਪਣੀ ਜਮਾਂ ਪੂੰਜੀ ਵਿੱਚੋਂ ਕੁੱਝ ਹਿੱਸਾ ਮੈਚੁਅਲ ਫੰਡਾਂ ਵਿਚ ਜਮਾਂ ਕਰਵਾ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਉਸ ਦਾ ਲਾਭ ਮਿਲ ਸਕੇ ਅਤੇ ਤੁਹਾਡੀ ਜ਼ਿੰਦਗੀ ਸੁਰੱਖਿਅਤ ਰਹੇ।
ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ੍ਰੀਮਤੀ ਪਰਮਜੀਤ ਕੌਰ ਬਰਾੜ, ਸ੍ਰੀ ਮਦਨ ਲਾਲ ਜਲਾਲਪੁਰ ਵਿਧਾਇਕ ਘਨੋਰ, ਸ੍ਰੀ ਸੰਜੀਵ ਸ਼ਰਮਾ ਬਿੱਟੂ ਮੇਅਰ, ਰੇਖਾ ਮਾਨ ਨੇ ਸ਼ਿਰਕਤ ਕੀਤੀ। ਵੂਮੈਨ ਏਰਾ ਅਵਾਰਡ 2018 ਨਾਲ ਸਨਮਾਨਿਤ ਮਹਿਲਾਵਾਂ ਵਿਚ ਡਾ. ਜਗਰੂਪ ਕੌਰ, ਸ੍ਰੀਮਤੀ ਸੁਖਮਨਪ੍ਰੀਤ ਕੌਰ, ਮਿਸਜ਼ ਕਾਂਤਾ ਬਾਂਸਲ, ਰੋਟੇਰੀਅਨ ਦਵਿੰਦਰ ਕੌਰ, ਡਾ. ਸੀਮਾ ਮਨਚੰਦਾ ਸਿਆਲ, ਸ੍ਰੀਮਤੀ ਗਗਨ ਤੇਜਾ, ਸ੍ਰੀਮਤੀ ਰਿੰਪੀ ਗੁਪਤਾ, ਸ੍ਰੀਮਤੀ ਸੁਨੀਤਾ ਕਪੂਰ, ਸ੍ਰੀਮਤ ਪਰਮਜੀਤ ਕੌਰ, ਸ੍ਰੀਮਤੀ ਕੰਵਲਪ੍ਰੀਤ ਕੌਰ, ਸ੍ਰੀਮਤੀ ਸੁਨੀਤਾ ਕੁਮਾਰੀ, ਸ੍ਰੀਮਤੀ ਗੁਰਵਿੰਦਰ ਕੌਰ, ਸ੍ਰੀਮਤੀ ਸ਼ੀਖਾ ਵਰਮਾ, ਸ੍ਰੀਮਤੀ ਸੱਤਿਆ ਜੈਨ, ਕੁਮਾਰੀ ਆਸ਼ੀ ਵੀਜ਼ਨ, ਸ੍ਰੀਮਤੀ ਨਵਨੀਤ ਕੌਰ, ਸ੍ਰੀਮਤੀ ਵੀਨਾ ਦੇਵੀ, ਸ੍ਰੀਮਤੀ ਪਾਇਲ ਕਾਂਸਲ, ਸ੍ਰੀਮਤੀ ਰੇਣੂ ਖੱਤਰੀ, ਸ੍ਰੀਮਤੀ ਪੂਨਮ ਸਿੰਘ, ਸ੍ਰੀਮਤੀ ਮੰਜੂ ਕਪੂਰ, ਕੁਮਾਰੀ ਜੂਲੀ, ਸ੍ਰੀਮਤੀ ਪ੍ਰਤਿਮਾ, ਸ੍ਰੀਮਤੀ ਬੀਰਿੰਦਰ ਕੌਰ, ਸ੍ਰੀਮਤੀ ਸੁਰੇਸ਼ ਰਾਣੀ, ਸ੍ਰੀਮਤੀ ਕਿਰਨ ਸ਼ਰਮਾ, ਸ੍ਰੀਮਤੀ ਕੁਲਜੀਤ ਬਾਂਗਾ, ਰਮਨ ਬਾਂਸਲ, ਦਮਨ ਚੌਹਾਨ, ਬਲਜਿੰਦਰ ਕੌਰ, ਪੰਮੀ ਬਾਜਪਾਈ, ਨਿਧੀ ਸਿੰਘ, ਗੀਤੂ ਧੀਮਾਨ, ਹੀਨਾ ਅਰੋੜਾ, ਸੁਨੀਤਾ ਅਨੰਦ ਅਤੇ ਸ੍ਰੀਮਤੀ ਰਮਾ ਨੂੰ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੀ ਸੇਵਾ, ਭਾਵਨਾ, ਲਗਨ ਅਤੇ ਸਮਰਪਣ ਭਾਵਨਾ ਨੂੰ ਵੇਖਦਿਆਂ ਹੋਇਆਂ ਸਨਮਾਨਤ ਕੀਤਾ ਗਿਆ।
ਇਸ ਤੋਂ ਇਲਾਵਾ ਸ੍ਰੀਮਤੀ ਰੇਖਾ ਮਾਨ ਨੇ ਕਿਹਾ ਕਿ ਅੱਜ ਹਰ ਇਕ ਖੇਤਰ ਵਿਚ ਨਾਰੀ ਤਰੱਕੀ ਕਰ ਰਹੀ ਹੈ। ਸਾਡੀ ਸੋਚ ‘ਬੇਟੀ ਬਚਾਓ, ਬੇਟੀ ਪੜਾਓ’ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਬੇਟੀ ਨੂੰ ਸਮਾਜ ਵਿਚ ਉਚਿਤ ਸਨਮਾਨ ਅਤੇ ਮਹੱਤਤਾ ਮਿਲ ਸਕੇ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਧਰਮਿੰਦਰ ਸੰਧੂ ਅਤੇ ਸ੍ਰੀਮਤੀ ਅਨੀਤਾ ਗੁਪਤਾ ਨੇ ਸਾਹਿਤਕ ਅਤੇ ਮਰਿਆਦਿਤ ਢੰਗ ਨਾਲ ਕੀਤਾ। ਇਸ ਮੌਕੇ ’ਤੇ ਐਲ.ਆਰ. ਗੁਪਤਾ, ਰਣਜੀਤ ਕਪੂਰ, ਡਾ. ਹਰਪ੍ਰੀਤ ਸਿੰਘ, ਡਾ. ਨੀਰਜ਼ ਭਾਰਦਵਾਜ, ਏ.ਪੀ. ਸਿੰਘ, ਸੱਤਿਆਪਾਲ ਸਲੂਜਾ, ਬਲਜੀਤ ਸਿੰਘ, ਰਵਿੰਦਰ ਸਿੰਗਲਾ, ਡਾ. ਵਿਕਾਸ ਗੋਇਲ, ਐਸ.ਕੇ. ਮਲਹੋਤਰਾ, ਜਗਨ ਬਰਾੜ, ਉਰਵਸ਼ੀ, ਮਮਤਾ ਠਾਕੁਰ ਅਤੇ ਗੁਰਜਿੰਦਰ ਸਿੰਘ ਨੇ ਵੀ ਸਮਾਜ ਅਤੇ ਦੇਸ਼ ਵਿਚ ਨਾਰੀ ਦੇ ਸਨਮਾਨ ਅਤੇ ਮਹੱਤਤਾ ਬਾਰੇ ਦੱਸਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …