nabaz-e-punjab.com

ਬਾਬਾ ਬਾਲ ਭਾਰਤੀ ਸ਼ਿਵ ਮੰਦਰ ਮਟੌਰ ਵਿੱਚ ਪਿੰਡ ਦੀਆਂ ਧੀਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਬਾਬਾ ਬਾਲ ਭਾਰਤੀ ਸ਼ਿਵ ਮੰਦਰ ਮਟੌਰ ਵਿਖੇ ਪਿੰਡ ਦੀਆਂ ਵਿਆਹੀਆਂ ਧੀਆਂ ਦਾ ਮੇਲ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਇਸ ਮੌਕੇ ਸਵੇਰੇ ਹਵਨ ਕੀਤਾ ਗਿਆ। ਇਸ ਉਪਰੰਤ ਮਹਿਲਾ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪਿੰਡ ਦੀਆਂ ਵਿਆਹੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਦੀਆਂ 270 ਵਿਆਹੀਆਂ ਧੀਆਂ ਨੂੰ ਯੂਥ ਆਫ਼ ਪੰਜਾਬ ਵੱਲੋਂ ਸੂਟ ਵੰਡੇ ਗਏ। ਇਸ ਮੌਕੇ ਭਰੂਣ ਹੱਤਿਆ ਸਬੰਧੀ ਨਾਟਕ ਖੇਡੇ ਗਏ। ਇਸ ਮੌਕੇ ਭਰੂਣ ਹੱਤਿਆ ਸਬੰਧੀ ਭਾਸ਼ਣ ਵੀ ਕਰਵਾਏ ਗਏ।
ਇਸ ਮੌਕੇ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਐਨਆਰਆਈ ਰਾਕੇਸ਼ ਗੋੜ, ਲਾਇਨਜ ਕਲੱਬ ਪੰਚਕੂਲਾ ਤੋਂ ਸ਼੍ਰੀ ਕਠਿਆਲ, ਰਮਨ, ਚੇਤਨ ਬਾਂਸਲ, ਜੈਲਦਾਰ ਸਤਵਿੰਦਰ ਸਿੰਘ ਚੈੜੀਆ, ਰਣਜੀਤ ਕਾਕਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਸਮਾਗਮ ਨੂੰ ਕਰਵਾਉਣ ਵਿੱਚ ਪੇਂਡੂ ਸੰਘਰਸ਼ ਕਮੇਟੀ, ਮੁਸਲਮ ਵੈਲਫੇਅਰ ਕਮੇਟੀ, ਸ੍ਰੀ ਰਾਮ ਲੀਲਾ ਕਮੇਟੀ, ਸ੍ਰੀ ਰਵੀਦਾਸੀਆ ਕਮੇਟੀ, ਸ੍ਰੀ ਬਾਲਮੀਕੀ ਕਮੇਟੀ ਮਹਿਲਾ ਮੰਡਲ, ਗੁਰਦੁਆਰਾ ਸਿੰਘ ਮਟੌਰ ਨੇ ਸਹਿਯੋਗ ਦਿਤਾ। ਇਸ ਮੌਕੇ ਸਰਪੰਚ ਅਮਰੀਕ ਸਿੰਘ, ਬਾਲ ਕ੍ਰਿਸ਼ਨ, ਜਸਵੰਤ ਸਿੰਘ, ਗੁਰਬਖ਼ਸ਼ ਸਿੰਘ, ਨਰਿੰਦਰ ਬਾਤਸ਼, ਗੁਰਮੇਲ ਸਿੰਘ, ਦਿਲਬਰ ਖਾਂ, ਰਮੇਸ਼ਵਰ ਸੂਦ, ਕੁਲਦੀਪ ਚੰਦ, ਵਰਿੰਦਰ ਕੁਮਾਰ, ਬਹਾਦਰ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…