ਚੋਣ ਕਮਿਸ਼ਨ ਦੇ ਹੁਕਮਾਂ ’ਤੇ ਖਰੜ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਦਾ ਕੰਮ ਅੱਜ ਤੋਂ: ਸ੍ਰੀਮਤੀ ਬਰਾੜ

ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਹਲਕੇ ਦੇ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਦੀ ਅਪੀਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਨਵੰਬਰ:
ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ-ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਦੇਸ਼ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਤੇ ਨਵੀਂ ਵੋਟ ਦਾ ਕੰਮ ਭਲਕੇ 15 ਨਵੰਬਰ ਤੋਂ ਸ਼ੁਰੂ ਹੋਵੇਗਾ ਜੋ 14 ਦਸੰਬਰ ਤੱਕ ਚੱਲੇਗਾ ਅਤੇ ਇਸ ਸਮੇਂ ਦੌਰਾਨ ਹਲਕੇ ਦਾ ਨੌਜਵਾਨ ਵੋਟਰ ਜਿਸ ਦੀ ਉਮਰ 1 ਜਨਵਰੀ 2018 ਨੂੰ 18 ਸਾਲ ਦੀ ਹੁੰਦੀ ਹੋਵੇ ਤਾਂ ਉਹ ਆਪਣੀ ਨਵੀਂ ਵੋਟ ਬਣਾਉਣ ਲਈ ਵੀ ਫਾਰਮ ਭਰ ਸਕਦਾ ਹੈ। ਇਸ ਤੋਂ ਇਲਾਵਾ ਸੁਧਾਈ ਲਈ ਚੋਣ ਕਮਿਸ਼ਨ ਦੀ ਵੈਬਸਾਈਟ ਰਾਹੀਂ ਵੀ ਫਾਰਮ ਭਰਕੇ ਅਪਲਾਈ ਕਰ ਸਕਦਾ ਹੈ।
ਐਸਡੀਐਮ ਨੇ ਅੱਗੇ ਦੱਸਿਆ ਕਿ ਇਸ ਹਲਕੇ ਵਿਚ ਪੋਲਿੰਗ ਬੂਥ 254 ਹਨ ਅਤੇ ਇਨ੍ਹਾਂ ਦੀ ਨਿਗਰਾਨੀ ਕਰਨ ਲਈ 24 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 15-11-17 ਤੋਂ 14-12-2017 ਤੱਕ ਕੋਈ ਵੀ ਵੋਟਰ ਕਿਸੇ ਤਰ੍ਹਾਂ ਦੀ ਸੁਧਾਈ, ਪਤਾ ਤਬਦੀਲੀ ਅਤੇ ਹਲਕੇ ਵਿਚ ਆਪਣੇ ਪਤੇ ਦੀ ਦਰੁਸਤੀ ਤੇ ਹੋਰ ਗਲਤੀਆਂ ਸਬੰਧੀ ਬੀ.ਐਲ.ਓ ਪਾਸ ਜਾ ਕੇ ਫਾਰਮ ਭਰ ਕੇ ਦੇ ਸਕਦਾ ਹੈ ਅਤੇ 19 ਤੇ 26 ਨਵੰਬਰ 2017 ਨੂੰ ਬੀ ਐਲ ਓ ਪੋਲਿੰਗ ਬੂਥਾਂ ਤੇ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਬੈਠਣਗੇ ਅਤੇ ਵੋਟਾਂ ਸਬੰਧੀ ਦਾਅਵੇ ਪ੍ਰਾਪਤ ਕਰਨਗੇ। ਜਿਸ ਦਿਨ ਬੀ.ਐਲ.ਓ. ਪੋਲਿੰਗ ਬੂਥਾਂ ਤੇ ਬੈਠਣਗੇ ਉਸ ਦਿਨ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸੁਪਰਵਾਈਜ਼ਰਾਂ ਵਲੋਂਚੈਕਿੰਗ ਵੀ ਕੀਤੀ ਜਾਵੇਗੀ। ਐਸ.ਡੀ.ਐਮ.ਖਰੜ ਨੇ ਅੱਗੇ ਦੱਸਿਆ ਕਿ 15-11-17 ਤੋਂ 30-11-2017 ਤੱਕ ਬੀ ਐਲ ਓ ਘਰ ਘਰ ਜਾ ਕੇ ਵੋਟਰ ਸੂਚੀ ਸਬੰਧੀ ਸਰਵੇ ਕਰਕੇ ਰਜਿਸਟਰ ਵਿਚ ਵੋਟਰਾਂ ਦੇ ਵੇਰਵੇ ਵੀ ਦਰਜ਼ ਕਰਨਗੇ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲੇ ਵਿਚ ਤਾਇਨਾਤ ਕੀਤੇ ਅਮਲੇ ਨੂੰ ਪੂਰਨ ਸਹਿਯੋਗ ਦੇਣ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…