
ਮਾਜਰੀ ਪੁਲੀਸ ਨੇ ਸਪੈਸ਼ਲ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਚੈਕਿੰਗ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 30 ਜੁਲਾਈ:
ਬਲਾਕ ਮਾਜਰੀ ਸਥਿਤ ਥਾਣਾ ਬਲਾਕ ਦੀ ਪੁਲਿਸ ਵੱਲੋਂ ਐਸ.ਐਸ.ਪੀ ਕੁਲਦੀਪ ਚਾਹਲ ਦੇ ਨਿਰਦੇਸ਼ਾਂ ਤੇ ਐਸ.ਐਚ.ਓ ਜਗਦੀਪ ਸਿੰਘ ਬਰਾੜ ਦੀ ਵਿਚ ਰਹਿਨੁਮਾਈ ਸਪੈਸ਼ਲ ਨਾਕੇਬੰਦੀ ਕਰਦਿਆਂ ਪੁਲਿਸ ਕਰਮਚਾਰੀਆਂ ਨੇ ਵਾਹਨਾਂ ਦੀ ਜਾਂਚ ਕੀਤੀ। ਇਸ ਮੌਕੇ ਗਲਬਾਤ ਕਰਦਿਆਂ ਐਸ.ਐਚ.ਓ ਜਗਦੀਪ ਸਿੰਘ ਬਰਾੜ ਨੇ ਕਿਹਾ ਕਿ ਇਲਾਕੇ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਕਵੱਲੋਂ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗਲਤ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਇਸ ਦੌਰਾਨ ਪੁਲਿਸ ਕਰਮਚਾਰੀਆਂ ਨੇ ਚੰਡੀਗੜ੍ਹ ਤੋਂ ਆਉਣ ਵਾਲੇ ਹਰੇਕ ਵਾਹਨ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਵਾਹਨ ਚਾਲਕਾਂ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਸਲਾਘਾ ਕਰਦਿਆਂ ਪੁਲਿਸ ਕਰਮਚਾਰੀਆਂ ਦੇ ਰਵੱਵੀਏ ਦੀ ਜਮ ਕੇ ਤਰੀਫ ਕੀਤੀ।