Nabaz-e-punjab.com

ਫੋਰਟਿਸ ਹਸਪਤਾਲ ਵਿੱਚ ਵਿਸ਼ੇਸ਼ ਸੈਸ਼ਨ ਮੌਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਇੱਥੋਂ ਦੇ ਫੋਰਟਿਸ ਹਸਪਤਾਲ ਮੁਹਾਲੀ ਦੇ ਮਾਹਰਾਂ ਨੇ ਬਲੱਡ ਪ੍ਰੈਸ਼ਰ, ਹਾਇਪਰਟੇਂਸ਼ਨ/ਹਾਈ ਬਲੱਡ ਪ੍ਰੈਸ਼ਰ (ਬੀਪੀ) ਨਾਲ ਸਬੰਧਤ ਕਾਰਨਾਂ ਅਤੇ ਆਪਣੀ ਸਿਹਤ ਨੂੰ ਲੈ ਕੇ ਜ਼ਰੂਰੀ ਕਦਮ ਚੁੱਕਣ ਅਤੇ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਰੱਖਣ ਬਾਰੇ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਵਿੱਚ 120 ਤੋਂ ਵੱਧ ਸੀਨੀਅਰ ਸਿਟੀਜ਼ਨਾਂ ਨੇ ਹਿੱਸਾ ਲਿਆ। ਮਾਹਰਾਂ ਨੇ ਕਿਹਾ ਕਿ ਹਾਇਪਰਟੇਂਸ਼ਨ ਜਾਂ ਵਧਿਆ ਹੋਇਆ ਬਲੱਡ ਪ੍ਰੈਸ਼ਰ, ਇਕ ਅਜਿਹੀ ਸਥਿਤੀ ਹੈ, ਜਿਸ ਵਿੱਚ ਖੂਨ ਦੀਆਂ ਨਾੜੀਆਂ ’ਤੇ ਲਗਾਤਾਰ ਦਬਾਅ ਪੈਂਦਾ ਹੈ। ਜਿਸ ਕਾਰਨ ਮਨੁੱਖ ਵਿੱਚ ਤਣਾਅ ਵੱਧ ਜਾਂਦਾ ਹੈ। ਬਲੱਡ ਪ੍ਰੈਸ਼ਰ ਖੂਨ ਦੇ ਦਬਾਅ ਨਾਲ ਸੰਚਾਲਿਤ ਹੁੰਦਾ ਹੈ ਜੋ ਖੂਨ ਦੀਆਂ ਨਾੜੀਆਂ ਦੀ ਦੀਵਾਰਾਂ ਦੇ ਖ਼ਿਲਾਫ਼ ਧੱਕਦਾ ਹੈ ਕਿਉਂਕਿ ਇਹ ਦਿਲ ਰਾਹੀਂ ਪੰਪ ਕੀਤਾ ਜਾਂਦਾ ਹੈ।
ਫੋਰਟਿਸ ਹਸਪਤਾਲ ਦੇ ਬਲੱਡ ਡਿਸਆਰਡਰ ਐਂਡ ਹੇਮਟੋਲੋਜੀ, ਇੰਟਰਨਲ ਮੈਡੀਸਨ ਦੇ ਡਾਇਰੈਕਟਰ ਡਾ. ਸੁਭਾਸ਼ ਵਰਮਾ ਨੇ ਦੱਸਿਆ ਕਿ ਆਧੁਨਿਕ ਜੀਵਨ ਸ਼ੈਲੀ, ਕਸਰਤ ਦੀ ਘਾਟ, ਕੰਪਿਊਟਰ ਦੇ ਸਾਹਮਣੇ ਲੰਮੇ ਸਮੇਂ ਤੱਕ, ਲਗਾਤਾਰ ਫਾਸਟ-ਫੂਡ ਦਾ ਇਸਤੇਮਾਲ ਅਤੇ ਕੰਮ ਉੱਤੇ ਤਣਾਅ ਦੇ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਪ੍ਰਚਲਣ ਵਧਦਾ ਹੈ। ਇਹ ਇਕ ਸਾਇਲੇਂਟ ਕਿੱਲਰ ਹੈ ਕਿਉਂਕਿ ਹਾਈ ਬਲੱਡ ਪ੍ਰੈਸ਼ਰ ਦੇ ਲਈ ਕੋਈ ਸਪੱਸ਼ਟ ਸੰਕੇਤ ਅਤੇ ਲੱਛਣ ਨਹੀਂ ਹਨ। ਜੇਕਰ ਕੋਈ ਵੀ ਵਿਅਕਤੀ ਅਜਿਹਾ ਕੁਝ ਅਨੁਭਵ ਕਰਦਾ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਅਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ। ਇਨ੍ਹਾਂ ਲੱਛਣਾਂ ਵਿੱਚ ਵਾਰ-ਵਾਰ ਸਿਰਦਰਦ, ਅਨਿਯਮਿਤ ਧੜਕਨ, ਕਮਜ਼ੋਰੀ, ਥਕਾਵਟ, ਘਬਰਾਹਟ, ਛਾਤੀ ਵਿੱਚ ਦਰਦ, ਮਨ ਵਿੱਚ ਭਰਮ ਜਾਂ ਬਿਨਾਂ ਕਿਸੇ ਕਾਰਨ ਦੇ ਉਲਟੀ ਆਉਣਾ ਸ਼ਾਮਲ ਹਨ।
ਡਾ. ਵਰਮਾ ਨੇ ਦੱਸਿਆ ਕਿ ਸਿਹਤਮੰਦ ਭੋਜਨ ਅਤੇ ਕਸਰਤ ਦੇ ਨਾਲ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਸ਼ਰਾਬ ਅਤੇ ਤੰਬਾਕੂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਜਾਂ ਬਿਲਕੁਲ ਹੀ ਬੰਦ ਕਰਨਾ ਚਾਹੀਦਾ ਹੈ। ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਹਰ ਦੋ ਸਾਲ ਵਿੱਚ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …