ਸਵੱਛਤਾ ਮਿਸ਼ਨ ਭਾਰਤ ਸਰਕਾਰ ਦੀ ਵਿਸ਼ੇਸ਼ ਟੀਮ ਨੇ ਮੁਹਾਲੀ ਵਿੱਚ ਸਫ਼ਾਈ ਕਾਰਜ਼ਾਂ ਵਿੱਚ ਹੱਥ ਵਟਾਇਆ

ਸਮਾਜ ਸੇਵੀ ਸੰਸਥਾਵਾਂ, ਵੈਲਫੇਅਰ ਐਸੋਸੀਏਸ਼ਨਾਂ, ਚੁਣੇ ਹੋਏ ਨੁਮਾਇੰਦੇ ਸਫ਼ਾਈ ਪੰਦਰਵਾੜੇ ਦੌਰਾਨ ਸਰਗਰਮ ਭੂਮਿਕਾ ਨਿਭਾਉਣ

ਸਵੱਛਤਾ ਮਿਸ਼ਨ ਦੀ ਟੀਮ ਨੇ ਸੈਕਟਰ-71 ਵਿੱਚ ਸਬਜ਼ੀ ਮੰਡੀ ਵਾਲੀ ਥਾਂ ਦੀ ਅਧਿਕਾਰੀਆਂ ਤੇ ਲੋਕਾਂ ਨੂੰ ਨਾਲ ਲੈ ਕੇ ਕੀਤੀ ਸਫ਼ਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਸਮੁੱਚੇ ਦੇਸ਼ ਵਿੱਚ 2 ਅਕਤੂਬਰ ਤੱਕ ਚੱਲਣ ਵਾਲੀ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਅੱਜ ਦਾ ਦਿਨ ਕਾਰ ਸੇਵਾ ਸਫਾਈ ਦੇ ਮੱਦੇਨਜ਼ਰ ਸੈਕਟਰ-71 ਦੇ ਪਾਰਕ ਵਿੱਚ ਜਿਥੇ ਕਿ ਸਬਜੀ ਮੰਡੀ ਲਗਦੀ ਹੈ ਵਿਖੇ ਭਾਰਤ ਸਰਕਾਰ ਦੀ ਸਵੱਛਤਾ ਮਿਸ਼ਨ ਟੀਮ ਜਿਹੜੀ ਕਿ ਚੰਡੀਗੜ੍ਹ ਵਿਖੇ ਮੈਗਸਿਪਾ ਵਿੱਖ ਸਿਖਲਾਈ ਲੈਣ ਪੁੱਜੀ ਹੋਈ ਹੈ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਸੱਦੇ ਤੇ ਸ਼ਹਿਰ ਦੇ ਸਫਾਈ ਕਾਰਜਾਂ ’ਚ ਅਪਣਾ ਹੱਥ ਵਟਾਇਆ ਜਿਸ ਦਾ ਮੁੱਖ ਮੰਤਵ 2 ਅਕਤੂਬਰ ਤੱਕ ਚੱਲਣ ਵਾਲੇ ਪੰਦਰਵਾੜੇ ਦੌਰਾਨ ਸਫਾਈ ਕਾਰਜਾਂ ਵਿੱਚ ਸਮਾਜਿਕ ਤੌਰ ਤੇ ਲੋਕਾਂ ਨੂੰ ਨਾਲ ਜੋੜਨਾ ਸੀ। ਟੀਮ ਵੱਲੋਂ ਕੀਤਾ ਗਿਆ ਯਤਨ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।
ਇੱਥੇ ਇਹ ਵਰਣਨਯੋਗ ਹੈ ਕਿ ਸਵੱਛਤਾ ਮਿਸ਼ਨ ਦੀ ਟੀਮ ਜਿਸ ਵਿੱਚ ਕੰਸਲਟੈਂਟ ਸਵੱਛ ਭਾਰਤ ਮਿਸ਼ਨ ਭਾਰਤ ਸਰਕਾਰ ਸ੍ਰੀ ਬੀ.ਸੀ ਸ਼ੁਕਲਾ ਸਮਤੇ 34 ਹੋਰਨਾਂ ਸੁਬਿਆਂ ਨਾਲ ਸਬੰਧਤ ਵੱਖ-ਵੱਖ ਅਧਿਕਾਰੀਆਂ ਨੇ ਸਬਜੀ ਮੰਡੀ ਵਾਲੀ ਥਾਂ ਤੇ ਸਮਾਜ ਸੇਵੀ ਸੰਸਥਾਵਾਂ, ਵੈਲਫੇਅਰ ਐਸੋਸੀਏਸਨਾਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਸਵੇਰੇ 7 ਵਜੇ ਤੋਂ ਸਵੇਰੇ 8.30 ਤੱਕ ਸਫਾਈ ਕਾਰਜਾਂ ਵਿੱਚ ਹਿੱਸਾ ਲੈ ਕੇ ਆਪਣਾ ਯੋਗਦਾਨ ਪਾਇਆ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਸਫਲ ਨਹੀਂ ਹੋ ਸਕਦੀ। ਨਗਰ ਨਿਗਮ ਨੇ ਸਹਿਰ ਵਿੱਚ ਵਿੱਢੀ ਸਫਾਈ ਮੁਹਿੰਮ ਵਿੱਚ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਸ ਮੌਕੇ ਸਮੂਹ ਸਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਪੰਦਰਵਾੜੇ ਦੌਰਾਨ ਆਪੋ ਆਪਣੇ ਵਾਰਡਾਂ ਦੇ ਨਾਲ-ਨਾਲ ਸਰਕਾਰੀ ਸਿਹਤ ਸੰਸਥਾਵਾਂ, ਸਕੂਲਾਂ, ਕਾਲਜਾਂ, ਸਰਕਾਰੀ ਇਮਾਰਤਾਂ ਆਦਿ ਵਿੱਚ ਸਫਾਈ ਕਾਰਜਾਂ ਦੀ ਅਗਵਾਈ ਕਰਨ ਤਾਂ ਜੋ ਸਫਾਈ ਪੱਖੋਂ ਸ਼ਹਿਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਸਫਾਈ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਂ ਜੋ ਸਫ਼ਾਈ ਮੁਹਿੰਮ ਦੌਰਾਨ ਲੋਕਾਂ ਦੇ ਸਹਿਯੋਗ ਨਾਲ ਇੱਕ ਮਿਸ਼ਨ ਦੇ ਤੌਰ ਤੇ ਕੰਮ ਕੀਤਾ ਜਾ ਸਕੇ। ਮੁਹਾਲੀ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਮੁਹਾਲੀ ਸ਼ਹਿਰ ਵਿਖੇ ਸਵੱਛਤਾ ਮਿਸ਼ਨ ਭਾਰਤ ਸਰਕਾਰ ਦੀ ਟੀਮ ਪੁੱਜਣ ਨਾਲ ਲੋਕਾਂ ਵਿੱਚ ਸਫਾਈ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ ਅਤੇ ਆਪਣੀ ਸਫ਼ਾਈ ਆਪ ਕਰਨ ਲਈ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਜ ਸਫ਼ਾਈ ਪੰਦਰਵਾੜੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਜ਼ਿਲ੍ਹਾ ਨੋਡਲ ਅਫ਼ਸਰ ਸੁਖਮਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਪੇਂਡੂ ਜਲ ਘਰਾਂ ਦੇ ਨਾਲ-ਨਾਲ ਪਿੰਡ ਦੀ ਸਫਾਈ ਕਰਵਾਈ ਜਾਵੇਗੀ ਅਤੇ ਲੋੜੀਂਦੇ ਆਂਗਨਬਾੜੀ ਕੇਂਦਰਾਂ ਤੇ ਧਰਮਸਾਲਾਵਾਂ ਵਿੱਚ ਸਫ਼ਾਈ ਮੁਹਿੰਮ ਦੌਰਾਨ ਪਾਖਾਨੇ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੇਂਡੂ ਜਲ ਘਰਾਂ ’ਚ ਫਲ ਫੁੱਲਦਾਰ ਅਤੇ ਛਾਂਦਾਰ ਰੁੱਖ ਵੀ ਲਗਾਏ ਜਾਣਗੇ।

Load More Related Articles
Load More By Nabaz-e-Punjab
Load More In Campaign

Check Also

ਨਸ਼ਾ ਤਸਕਰੀ: 100 ਗਰਾਮ ਹੈਰੋਇਨ ਸਣੇ ਦੋ ਮੁਲਜ਼ਮ ਕਾਬੂ, ਸਵਿਫ਼ਟ ਕਾਰ ਵੀ ਕੀਤੀ ਜ਼ਬਤ

ਨਸ਼ਾ ਤਸਕਰੀ: 100 ਗਰਾਮ ਹੈਰੋਇਨ ਸਣੇ ਦੋ ਮੁਲਜ਼ਮ ਕਾਬੂ, ਸਵਿਫ਼ਟ ਕਾਰ ਵੀ ਕੀਤੀ ਜ਼ਬਤ ਪਿਛਲੇ ਲੰਮੇ ਸਮੇਂ ਤੋਂ ਨਸ਼…