ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਲਈ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ

ਦਫ਼ਤਰੀ ਮੁਲਾਜ਼ਮਾਂ ਨੂੰ ਇਨਾਮ ਦੇ ਫ਼ਿਕਰ ਤੋਂ ਬਿਨਾਂ ਹੀ ਆਪਣਾ ਕੰਮ ਕਰਨਾ ਚਾਹੀਦਾ ਐ: ਸ਼੍ਰੇਸਕਰ

ਆਪਣੇ ਕੰਮ ’ਚੋਂ ਸੰਤੁਸ਼ਟੀ ਲੱਭਣ ਦੀ ਕੋਸ਼ਿਸ਼ ਹੀ ਮੁਲਾਜ਼ਮ ਨੂੰ ਅਰਥ-ਭਰਪੂਰ ਬਣਾ ਸਕਦੀ ਹੈ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਅੱਜ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ। ਸਿਵਲ ਸੇਵਾਵਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਵਾਲੀ ਸੰਸਥਾ ਨੈਸ਼ਨਲ ਕੌਂਸਲ ਫਾਰ ਟਰੇਨਿੰਗ ਐਂਡ ਸੋਸ਼ਲ ਰਿਸਰਚ (ਐਨਟੀਸੀਐਸ) ਨਵੀਂ ਦਿੱਲੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਕੇਂਦਰੀ ਅੰਕੜਾ ਵਿਗਿਆਨ ਤੇ ਯੋਜਨਾ ਲਾਗੂਕਰਨ ਮੰਤਰਾਲੇ ਦੇ ਡਾਇਰੈਕਟਰ ਪੰਕਜ ਕੇਪੀ ਸ਼੍ਰੇਸਕਰ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ, ਟਰੇਨਿੰਗ ਸਬੰਧੀ ਨੋਡਲ ਅਧਿਕਾਰੀ ਤੇ ਡਾਇਰੈਕਟਰ (ਕੰਪਿਊਟਰ) ਸ੍ਰੀਮਤੀ ਨਵਨੀਤ ਕੌਰ ਗਿੱਲ, ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ ਅਤੇ ਐੱਨਟੀਸੀਐੱਸ ਤੋਂ ਸ੍ਰੀਮਤੀ ਮਲਿਕਾ ਸੇਠੀ ਨੇ ਸਾਂਝੇ ਤੌਰ ’ਤੇ ਸ਼ਮਾਂ ਰੌਸ਼ਨ ਕਰਕੇ ਸਿਖਲਾਈ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ।
ਪਹਿਲੇ ਦਿਨ ਪੰਕਜ ਕੇਪੀ ਸ਼੍ਰੇਸਕਰ ਨੇ ਸਿੱਖਿਆ ਬੋਰਡ ਦੇ ਸਟੈਨੋ ਗਰਾਫ਼ਰਾਂ ਅਤੇ ਸੀਨੀਅਰ ਸਹਾਇਕਾਂ ਨਾਲ ਦਫ਼ਤਰੀ ਮੈਨੇਜਮੈਂਟ ਤੇ ਢੰਗ ਤਰੀਕੇ, ਡਾਇਰੀ, ਨੋਟਿੰਗ ਤੇ ਡਿਸਪੈਚ, ਡਰਾਫਟਿੰਗ ਅਤੇ ਆਰਟੀਆਈ ਆਦਿ ਪਹਿਲੂਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦਫ਼ਤਰੀ ਮੁਲਾਜ਼ਮ ਨੂੰ ਇਸ ਪੱਖੋਂ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਦਸਤਾਵੇਜ਼ ਤਾਂ ਨਿਯਮਾਂ ਅਨੁਸਾਰ ਹੀ ਤੁਰਦੇ ਹਨ ਅਤੇ ਬੇ-ਨਿਯਮੀ ਹਰ ਪੱਧਰ ਉੱਤੇ ਬੇ-ਨਿਯਮੀ ਹੀ ਹੁੰਦੀ ਹੈ। ਸ੍ਰੀ ਸ੍ਰੇਸ਼ਕਰ ਨੇ ਦਫ਼ਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਮੰਤਰ ਦੀ ਵਿਆਖਿਆ ਕਰਦਿਆਂ ਸਪੱਸ਼ਟ ਕੀਤਾ ਕਿ ਹਰ ਦਫ਼ਤਰੀ ਕਾਮੇ ਨੂੰ ਉਵੇਂ ਹੀ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ ਜਿਹੋ ਜਿਹੀਆਂ ਉਹ ਪ੍ਰਾਪਤ ਕਰਨੀਆਂ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਦੇਣੀ ਇੱਕ ਵੰਗਾਰ ਹੈ ਅਤੇ ਵੰਗਾਰ ਲਈ ਕੀਤਾ ਜਾਣ ਵਾਲਾ ਕਾਰਜ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਇਨਾਮ ਦੇ ਫ਼ਿਕਰ ਤੋਂ ਬਿਨਾਂ ਹੀ ਕੀਤਾ ਜਾਵੇ। ਉਨ੍ਹਾਂ ਤਾਕੀਦ ਕੀਤੀ ਕਿ ਆਪਣੇ ਕੰਮ ’ਚੋਂ ਸੰਤੁਸ਼ਟੀ ਲੱਭਣ ਦੀ ਕੋਸ਼ਿਸ਼ ਹੀ ਮੁਲਾਜ਼ਮ ਨੂੰ ਅਰਥ-ਭਰਪੂਰ ਬਣਾ ਸਕਦੀ ਹੈ।
ਇਸ ਤੋਂ ਪਹਿਲਾਂ ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਸ੍ਰੀਮਤੀ ਨਵਨੀਤ ਕੌਰ ਗਿੱਲ ਦੀ ਅਗਵਾਈ ਵਿੱਚ ਸਕੂਲ ਬੋਰਡ ਦੇ ਸਟੈਨੋਗਰਾਫ਼ਰ ਅਤੇ ਸੀਨੀਅਰ ਸਹਾਇਕਾਂ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਖਲਾਈ ਕਿੱਟਾਂ ਵੀ ਵੰਡੀਆਂ ਗਈਆਂ। ਪਹਿਲੇ ਦਿਨ ਦਾ ਪ੍ਰੋਗਰਾਮ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ। ਜਿਸ ਦੌਰਾਨ ਸਿੱਖਿਆ ਬੋਰਡ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…