ਨਾਈਪਰ ਕਿਸਾਨਾਂ ਨੂੰ ਦੇਵੇਗਾ ਆਯੂਰਵੈਦਿਕ ਦੀਵਾਈਆਂ ਦੇ ਪੌਦੇ ਪੈਦਾ ਕਰਨ ਦੀ ਵਿਸ਼ੇਸ਼ ਟਰੇਨਿੰਗ

ਨਾਈਪਰ ਤੇ ਆਯੂਰਵੈਦਿਕ ਦੀਵਾਈਆਂ ਦੀ ਕੰਪਨੀ ਵੱਲੋਂ ਐਮਓਯੂ ਸਾਈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਪੰਜਾਬ ਦੇ ਕਿਸਾਨਾਂ ਦੇ ਲਈ ਘਾਟਾ ਦਾ ਸੌਦਾ ਬਣ ਰਹੀ ਖੇਤੀ ਤੋਂ ਕਿਸਾਨਾਂ ਦੀ ਬਾਹ ਫੜ੍ਹਨ ਦੇ ਲਈ ਮੋਹਾਲੀ ਦੇ ਵਿਚ ਸਥਿਤ ਨਾਈਪਰ ਵੱਲੋਂ ਅਗਾਹ ਵਧੂ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਦੇ ਪਹਿਲੇ ਕਦਮ ਵਜੋਂ ਅੱਜ ਮੋਹਾਲੀ ਦੇ ਨਾਈਪਰ ਵੱਲੋਂ ਆਯੂਰਵੈਦਿਕ ਦਿਵਾਈਆਂ ਬਣਾਉਣ ਵਾਲੀ ਕੰਪਨੀ ਐਰੋਵੈਟ ਦੇ ਨਾਲ ਇਕ ਐਮਓਯੂ ਦੇ ਉਪਰ ਦਸਤਖਤ ਕੀਤੇ ਗਏ ਹਨ ਜੋ ਦੋਵੇਂ ਸੰਸਥਾਵਾਂ ਮਿਲਕੇ ਕੰਮ ਕਰਨਗੀਆਂ। ਅੱਜ ਮੋਹਾਲੀ ਵਿਚ ਹੋਈ ਦਸਤਖਤਾ ਮੌਕੇ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਰਘਰਾਮ ਰਾਓ ਅਤੇ ਆਯੂਰਵੈਟ ਲਿਮਟਿਡ ਗਾਜੀਆਬਾਦ ਦੇ ਮੈਨੇਜਿੰਗ ਡਾਇਰੈਕਟਰ ਮੋਹਨ ਜੀ ਸਕਸੈਨਾ ਨੇ ਦਸਤਖਤ ਕੀਤੇ।
ਨਾਈਪਰ ਅਜਿਹੀ ਸੰਸਥਾ ਹੈ ਹੈ ਜੋ ਕਿ ਫਾਰਮਾਸਿਊਟੀਕਲ ਸਾਇੰਸਜ਼ ਵਿਚ ਐਡਵਾਂਸਡ ਸਟੱਡੀ ਅਤੇ ਖੋਜ ਲਈ ਕੰਮ ਕਰ ਰਹੀ ਹੈ। ਇਸ ਐਮਓਯੂ ਦੇ ਰਾਹੀਂ ਹੁਣ ਨਾਈਪਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਆਯੂਰਵੈਦਿਕ ਦਿਵਾਈਆਂ ਦੇ ਲਈ ਵਰਤੇ ਜਾਣ ਵਾਲੇ ਚੌਣਵੇਂ ਪੌਦਿਆਂ ਨੂੰ ਪੈਦਾ ਕਰਨ ਦੇ ਲਈ ਪੌਦਿਆਂ ਦੀ ਕਾਸਤ, ਵਪਾਰਕ ਸਪਲਾਈ ਲਈ ਦਿਵਾਈਆਂ ਦੇ ਪੌਦਿਆਂ ਦੀ ਕਾਸ਼ਤ ਅਤੇ ਕਿਸਾਨਾਂ ਦੇ ਹੁਨਰ ਵਿਕਾਸ ਲਈ ਟੇ੍ਰਨਿੰਗ ਦਿੱਤੀ ਜਾਵੇਗੀ ਜਿਸ ਦੇ ਨਾਲ ਕਿਸਾਨ ਆਪਣੇ ਖੇਤ ਦੇ ਵਿਚ ਆਯੂਰਵੈਦਿਕ ਦਿਵਾਈਆਂ ਵਾਲੇ ਪੌਦੇ ਪੈਦਾ ਕਰਨਗੇ।
ਇਸ ਸਬੰਧੀ ਪ੍ਰੋ. ਰਾਓ ਨੇ ਕਿਹਾ ਕਿ ਨਾਈਪਰ ’ਚ ਕੁਦਰਤੀ ਉਤਪਾਦਾਂ ਦਾ ਵਿਭਾਗ ਸਰਗਰਮ ਤੌਰ ’ਤੇ ਉਨ੍ਹਾਂ ਦੇ ਮਾਨਕੀਕਰਨ ਅਤੇ ਇਲਾਜ ਸਬੰਧੀ ਆਧੁਨਿਕ ਲੀਡ ਅਲੋਕਜ ਦੇ ਵਿਕਾਸ ਦੇ ਸਬੰਧ ਵਿਚ ਹਰਬਲ ਦੀਆਂ ਦਿਵਾਈਆਂ ਅਤੇ ਫਾਰਮੂਲੇ ਵਿਚ ਖੋਜ ਅਤੇ ਵਿਕਾਸ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਖੋਜ ਅਤੇ ਵਿਕਾਸ ਦੇ ਲਈ ਕੱਚੀ ਦਿਵਾਈ/ਜੜੀਆਂ ਬੂਟੀਆਂ ਦੀਆਂ ਸਮੱਗਰੀਆਂ ਦੇ ਵਿਕਾਸ ਲਈ ਹੋਰ ਅਗਵਾਈ ਕਰੇਗਾ। ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਆਯੂਰਵੈਦਿਕ ਬੂਟਿਆਂ ਨੂੰ ਆਯੂਰਵੈਟ ਕੰਪਨੀ ਵੱਲੋਂ ਇਸ ਨੂੰ ਸਿੱਧਾਂ ਕਿਸਾਨਾਂ ਤੋਂ ਖਰੀਦਿਆ ਜਾਵੇਗਾ ਜਿਸ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿਚ ਵਾਧਾ ਹੋਵੇਗਾ।
ਕਿਸਾਨਾਂ ਨੂੰ ਆਪਣੀ ਪੈਦਾਵਾਰ ਵੇਚਣ ਦੇ ਲਈ ਮੰਡੀ ਦੇ ਵਿਚ ਖੱਜਰ ਖੁਆਰ ਨਹੀਂ ਹੋਣਾ ਪਵੇਗਾ ਇਹ ਆਯੂਰਵੈਟ ਕੰਪਨੀ ਸਿੱਧੀ ਹੀ ਕਿਸਾਨਾਂ ਤੋਂ ਖਰੀਦ ਕਰੇਗੀ। ਇਸ ਸਮਝੌਤੇ ਦੇ ਨਾਲ ਕਿਸਾਨਾਂ ਜਿੱਥੇ ਰਿਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਨਿਕਲੇਗਾ ਉਥੇ ਕਿਸਾਨਾਂ ਨੂੰ ਵੱਧ ਆਮਦਨ ਵੀ ਹੋਵੇਗੀ, ਜਿਸ ਦੇ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਇਸ ਮੌਕੇ ਹਾਜ਼ਰ ਸੀਆਰਆਰਆਈਡੀ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਪ੍ਰਸਿੱਧ ਅਰਥਸ਼ਾਸਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਕਿਸਾਨਾਂ ਦੇ ਆਰਥਿਕ ਮਾਪਦੰਡ ਨੂੰ ਉਚਾ ਚੁੱਕਣ ਦੇ ਵਿੱਚ ਅਹਿਮ ਯੋਗਦਾਨ ਪਵੇਗਾ ਜੋ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…