ਮਹਾਂ ਸ਼ਿਵਰਾਤਰੀ ਮੌਕੇ ਅੱਜ ਕੱਢੀ ਜਾਵੇਗੀ ਸ਼ੋਭਾ ਯਾਤਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਫਰਵਰੀ:
ਬ੍ਰਾਹਮਣ ਸਭਾ ਕੁਰਾਲੀ ਵੱਲੋਂ ਸਿੰਘਪੁਰਾ ਰੋਡ ‘ਤੇ ਸਥਿਤ ਪਰਸ਼ੂਰਾਮ ਮੰਦਰ ਤੋਂ ਮਹਾਂਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਭਲਕੇ 23 ਫਰਵਰੀ ਨੂੰ ਕੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬ੍ਰਾਹਮਣ ਸਭਾ ਦੇ ਪ੍ਰਧਾਨ ਸੁਨੀਲ ਕੁਮਾਰ ਅਤੇ ਗੋਲਡੀ ਸ਼ੁਕਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਪਰਸ਼ੁਰਾਮ ਭਵਨ ਤੋਂ ਦੁਪਹਿਰ 12 ਵਜੇ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਪਰਸ਼ੂਰਾਮ ਭਵਨ ਵਿਖੇ ਸੰਪੰਨ ਹੋਵੇਗੀ। ਇਸ ਦੌਰਾਨ ਪਰਸ਼ੂਰਾਮ ਭਵਨ ਵਿਖੇ 23 ਫ਼ਰਵਰੀ ਹੋਣ ਵਾਲੀ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਲਈ ਪੰਡਿਤ ਖੇਮ ਸ਼ਾਸਤਰੀ ਨੇ ਪੂਜਾ ਅਰਚਨਾ ਕੀਤੀ। ਇਸ ਮੌਕੇ ਸ਼ਸੀਭੂਸ਼ਨ ਸ਼ਾਸਤਰੀ, ਰਮਾਕਾਂਤ ਕਾਲੀਆ, ਵਿਨੀਤ ਕਾਲੀਆ, ਚੇਤਨ ਸ਼ਰਮਾ, ਹੇਮਰਾਜ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …