ਪ੍ਰਭ ਆਸਰਾ ਦੇ 7 ਬੱਚਿਆਂ ਨੇ ਸੂਬਾ ਪੱਧਰੀ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਮਾਰਚ:
ਖਰੜ ਕੁਰਾਲੀ ਮੁੱਖ ਸੜਕ ’ਤੇ ਸਥਿਤ ਪਿੰਡ ਪਡਿਆਲਾ ਵਿੱਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਦੇ 7 ਬੱਚਿਆਂ ਨੇ ਸਪੈਸ਼ਲ ਓਲੰਪਿਕ ਭਾਰਤ ਦੀਆਂ ਸੂਬਾ ਪਧੱਰੀ ਖੇਡਾਂ ਪਟਿਆਲਾ ਵਿਖੇ ਹਿੱਸਾ ਲਿਆ। ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਕੁਰਾਲੀ ਤੇ ਬੀਬੀ ਰਾਜਿੰਦਰ ਕੌਰ ਕੁਰਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਇਹ ਸੰਸਥਾ ਬੇਸਹਾਰਾ, ਲਾਵਾਰਿਸ, ਅਪਾਹਿਜ, ਅਨਾਥ ਅਤੇ ਗੁਮਸ਼ੁਦਾ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਹੈ, ਉਥੇ ਹੀ ਸਪੈਸ਼ਲ ਬੱਚਿਆਂ ਦੇ ਪੁਨਰਵਾਸ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਸਮੇ-ਸਮੇ ਤੇ ਹੋਣ ਵਾਲਿਆਂ ਵੱਖ-ਵੱਖ ਸੱਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿੱਚ ਵੀ ਸਪੈਸ਼ਲ ਬੱਚਿਆਂ ਨੂੰ ਹਿੱਸਾ ਦੁਆਉਂਦੀ ਰਹਿੰਦੀ ਹੈ।
ਇਸੇ ਦੌਰਾਨ ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਇਹਨਾਂ ਬੱਚਿਆਂ ਨੇ 4 ਗੋਲਡ, 8 ਸਿਲਵਰ, 5 ਬਰੌਂਜ਼ ਮੈਡਲ ਜਿੱਤੇ ਸਨ। ਇਹਨਾਂ ’ਚੋਂ ਹੀ ਚੁਣੇ ਗਏ ਸੰਸਥਾ ਦੇ ਸੱਤ ਬੱਚਿਆਂ ਨੇ ‘ਖੇਲੋ ਇੰਡੀਆ’ ਵੱਲੋਂ ਕਾਰਵਾਈਆਂ ਗਈਆਂ ਸਪੈਸ਼ਲ ਓਲੰਪਿਕ ਭਾਰਤ ਖੇਡਾਂ ਪਟਿਆਲਾ ਵਿੱਚ ਹਿੱਸਾ ਲਿਆ। ਜਿਨਾਂ ਵਿੱਚ ਰਾਜਵੀਰ ਨੇ 25 ਅਤੇ 50 ਮੀਟਰ ਦੌੜ ਵਿੱਚ 2 ਗੋਲਡ ਮੈਡਲ ,ਅੰਗਦ ਜਿਸ ਨੇ 25 ਅਤੇ 50 ਮੀਟਰ ਵਾਕ ਵਿੱਚ ਸਿਲਵਰ ਅਤੇ ਬਰੌਂਜ਼ ਮੈਡਲ ਅਤੇ ਤੀਜਾਾ ਬੱਚਾ ਅਰਬਾਜ਼ ਨੇ 400 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤੇ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਬੱਚਿਆਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕੇ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਜਿੱਥੇ ਬੱਚਿਆਂ ਦਾ ਮਨੋਬਲ ਵਧਦਾ ਹੈ, ਉਥੇ ਹੀ ਇਹਨਾਂ ਦਾ ਬੌਧਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵੀ ਹੁੰਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …