nabaz-e-punjab.com

ਸੰਤ ਈਸਰ ਪਬਲਿਕ ਸਕੂਲ ਮੁਹਾਲੀ ਵਿੱਚ ਭਾਸ਼ਣ ਅਤੇ ਪੋਸਟਰ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ-70, ਮੁਹਾਲੀ ਵਿਖੇ ਹੈਲਥ ਅਵੇਅਰਨੈਸ ਅਤੇ ਸੁਵਿਧਾ ਸੁਸਾਇਟੀ (ਹੱਸ) ਵੱਲੋਂ ਐਨਜ਼ੋਨੋਬਲ ਮੁਹਾਲੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਟਰੈਫ਼ਿਕ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਿਸ਼ਨ ‘ਸਲਾਮਤੀ’ ਅਧੀਨ ਭਾਸ਼ਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਟਰੈਫ਼ਿਕ ਪੁਲੀਸ ਮੁਹਾਲੀ ਅਤੇ ਮਿਸ਼ਨ ‘ਸਲਾਮਤੀ’ ਦੀ ਇੰਚਾਰਜ ਅਮੋਲ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਟਰੈਫ਼ਿਕ ਪੁਲੀਸ ਦੀ ਟੀਮ ਦੇ ਇੰਚਾਰਜ ਵੱਲੋਂ ਵਿਦਿਆਰਥੀਆਂ ਨੂੰ ਸੜਕ ’ਤੇ ਚੱਲਣ ਸਮੇਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਅਸੀਂ ਆਪ ਅਤੇ ਸੜਕ ’ਤੇ ਚਲ ਰਹੇ ਹੋਰ ਲੋਕ ਸੁਰੱਖਿਅਤ ਰਹਿ ਸਕਣ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਨਾ ਹੋਈਏ।
ਇਸ ਮੌਕੇ ਹੋਏ ਭਾਸ਼ਣ ਮੁਕਾਬਲਿਆਂ ਵਿੱਚ ਬਾਰਵੀਂ ਕਲਾਸ ਦੇ ਵਿਦਿਆਰਥੀ ਕਮਲਜੀਤ ਸਿੰਘ ਨੇ ਪਹਿਲਾ, ਬਾਰ੍ਹਵੀਂ ਦੀ ਮਨਵੀਤ ਕੌਰ ਨੇ ਦੂਜਾ ਅਤੇ ਨੌਵੀਂ ਸ਼੍ਰੇਣੀ ਦੀ ਨਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟਰੈਫ਼ਿਕ ਨਿਯਮਾਂ ਸਬੰਧੀ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਮੀਨਾ ਕੁਮਾਰੀ ਨੇ ਪਹਿਲਾ, ਅਨਮੋਲ ਸ਼ਰਮਾ ਨੇ ਦੂਜਾ ਅਤੇ ਰਜਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ ਅਤੇ ਟਰੈਫ਼ਿਕ ਪੁਲੀਸ ਦੇ ਟੀਮ ਇੰਚਾਰਜ ਵੱਲੋਂ ਇਨਾਮ ਵੰਡੇ ਗਏ। ਟਰੈਫ਼ਿਕ ਪੁਲੀਸ ਦੀ ਟੀਮ ਵੱਲੋਂ ਸਕੂਲ ਦੇ ਵਿਦਿਆਰਥੀਆਂ ਵਿੱਚ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕਤਾ ਦੀ ਸ਼ਲਾਘਾ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…