
ਗਿਆਨ ਜਯੋਤੀ ਇੰਸਟੀਚਿਊਟ ਵਿੱਚ ਸਰਦਾਰ ਪਟੇਲ ਨੂੰ ਸਮਰਪਿਤ ਭਾਸ਼ਣ ਮੁਕਾਬਲਿਆਂ ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਭਾਰਤ ਦੇ ਲੋਹ ਪੁਰਸ਼ ਮੰਨੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਜਲੀ ਦਿੰਦੇ ਹੋਏ ਕੈਂਪਸ ਵਿਚ ਭਾਸ਼ਣ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਸਖਤ ਮੁਕਾਬਲਾ ਦਿੱਤਾ। ਇਕ ਪਾਸੇ ਜਿਥੇ ਲਗਭਗ ਸਾਰੇ ਵਿਦਿਆਰਥੀਆਂ ਨੇ ਬਹੁਤ ਚੰਗਾ ਪ੍ਰਦਸ਼ਨ ਕੀਤਾ।
ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਮਿਹਨਤ ਦੀ ਸਰਾਹਨਾ ਕਰਦੇ ਹੋਏ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਕਿਹਾ ਕਿ 1600 ਭਾਸ਼ਾਵਾਂ, 6400 ਤੋਂ ਵੀ ਜ਼ਿਆਦਾ ਜਾਤਾਂ ਅਤੇ 500 ਤੋਂ ਵੀ ਜ਼ਿਆਦਾ ਰਾਜਾਂ ਵਿਚ ਵੰਡੇ ਆਜ਼ਾਦੀ ਸਮੇਂ ਦੇ ਖਿੱਡ ਰਹੇ ਭਾਰਤ ਨੂੰ ਜੋੜਨ ਲਈ ਜੋ ਮਿਹਨਤ ਸਰਦਾਰ ਪਟੇਲ ਨੇ ਕੀਤੀ ਉਹ ਆਪਣੇ ਆਪ ਵਿੱਚ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜੇਕਰ ਭਾਰਤ ਵਿਚ ਧਰਮ ਨਿਰਪੱਖ, ਜਾਤਪਾਤ ਵੰਡ ਮੁਕਤ ਦੇਸ਼ ਅਤੇ ਭਾਰਤ ਜਿਹੇ ਗਣਤੰਤਰ ਵਿਚ ਆਜ਼ਾਦੀ ਨਾਲ ਜੀ ਰਹੇ ਹਾਂ ਤਾਂ ਇਸ ਲਈ ਸਾਨੂੰ ਸਰਦਾਰ ਪਟੇਲ ਦਾ ਰਿਣੀ ਹੋਣਾ ਚਾਹੀਦਾ ਹੈ। ਉਨ੍ਹ ਾਂ ਅੱਗੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨਾਲ ਸਰਦਾਰ ਪਟੇਲ ਦੀ ਅਗਵਾਈ ਵਿੱਚ ਸ਼ੁਰੂ ਹੋਏ ਭਾਰਤ ਛੱਡੋ ਅੰਦੋਲਨ ਅਤੇ ਉਨ੍ਹਾਂ ਦੇ ਦੇਸ਼ ਦੀ ਆਜ਼ਾਦੀ ਦੇ ਯੋਗਦਾਨ ਨੂੰ ਵੀ ਸਾਂਝਾ ਕੀਤਾ।