Share on Facebook Share on Twitter Share on Google+ Share on Pinterest Share on Linkedin ਸਰਕੂਲਾਪੁਰ ਸਕੂਲ ਵਿੱਚ ਬੱਚਿਆਂ ਦੇ ਭਾਸ਼ਨ, ਲੇਖ, ਪੇਂਟਿੰਗ ਤੇ ਕਵਿਤਾ ਦੇ ਮੁਕਬਾਲੇ ਕਰਵਾਏ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਫਰਵਰੀ: ਖਰੜ ਦੇ ਨੇੜਲੇ ਪਿੰਡ ਸਕਰੂਲਾਂਪੁਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਕਰੂਲਾਂਪੁਰ ਵਿਖੇ ਬੱਚਿਆਂ ਦੇ ਭਾਸ਼ਨ, ਲੇਖ, ਪੇਟਿੰਗ ਅਤੇ ਕਵਿਤਾ ਦੇ ਮੁਕਾਬਲੇ, ਲੜਕੀਆਂ ਦੀਆਂ ਖੇਡਾਂ ਕਰਵਾਉਣ ਤੋਂ ਇਲਾਵਾ ਸਿਹਤ ਵਿਭਾਗ ਦੇ ਮਾਹਿਰਾਂ ਵਲੋਂ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ। ਸਰਕਾਰੀ ਡਿਸਪੈਂਸਰੀ ਸ਼ਕਰੂਲਾਂਪੁਰ ਤੋਂ ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਨੇ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਿਹਤ ਦਾ ਧਿਆਨ ਰੱਖਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਦੋਂ ਵੀ ਵਿਸੇਸ ਤੌਰ ਤੇ ਸਮੇਂ ਸਮੇਂ ਸਿਰ ਕੈਂਪ, ਅੱਖਾਂ, ਦੰਦਾਂ, ਸਿਹਤ ਸੰਭਾਲ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਉਦੋ ਬੱਚਿਆਂ ਨੂੰ ਸਰਕਾਰੀ ਹਸਪਤਾਲ, ਡਿਸਪੈਸਰੀਆਂ ਵਿਚ ਜਾ ਕੇ ਆਪਣੀ ਸਿਹਤ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ। ਬਾਇਓ ਲੈਕਚਰਾਰ ਸਤਵਿੰਦਰ ਕੌਰ ਨੇ ਲੜਕੀਆਂ ਦੀ ਕਿਸੋਰ ਅਵਸਥਾ ਬਾਰੇ ਦੱਸਿਆ। ਸਕੂਲ ਦੀ ਪਿੰ੍ਰਸੀਪਲ ਹਰਵਿੰਦਰ ਕੌਰ ਨੇ ਸਿਹਤ ਵਿਭਾਗ ਵਲੋਂ ਵੱਖ ਵੱਖ ਪਹਿਲੂਆਂ ਤੇ ਦਿੱਤੀ ਗਈ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਖੇਡਾਂ, ਭਾਸ਼ਨ, ਲੇਖ, ਪੇਟਿੰਗ ਅਤੇ ਕਵਿਤਾ ਦੇ ਮੁਕਬਾਲਿਆਂ ਵਿਚ ਪਹਿਲਾ, ਦੂਸਰਾ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ, ਬੱਚਿਆਂ ਦੇ ਮਾਪੇ ਵੀਂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ