Nabaz-e-punjab.com

ਰਿਹਾਇਸ਼ੀ ਖੇਤਰ ਦੀਆਂ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਲਈ 2.59 ਕਰੋੜ ਰੁਪਏ ਖ਼ਰਚੇ ਜਾਣਗੇ: ਸਿੱਧੂ

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਸੈਕਟਰ-77 ਵਿੱਚ ਸ਼ੁਰੂ ਕਰਵਾਏ ਵਿਕਾਸ ਕਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ-77 ਦੇ ਰਿਹਾਇਸ਼ੀ ਪਾਰਕਾਂ ਦੇ ਵਿਕਾਸ ਕਾਰਜਾਂ ਦਾ ਅੱਜ ਰਸਮੀ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਲਈ 2.59 ਕਰੋੜ ਰੁਪਏ ਖਰਚੇ ਜਾਣਗੇ। ਇਸ ਰਾਸ਼ੀ ਨਾਲ ਪਾਰਕਾਂ ਵਿੱਚ ਭਰਤ ਪਾ ਕੇ ਜ਼ਮੀਨ ਦਾ ਲੈਵਲ ਠੀਕ ਕਰਨ ਸਮੇਤ ਪਾਰਕਾਂ ਆਲੇ ਦੁਆਲੇ ਰੇਲਿੰਗ ਲਾਉਣ ਅਤੇ ਨਵੇਂ ਫੁੱਟਪਾਥ ਬਣਾਉਣ ਸਮੇਤ ਬੱਚਿਆਂ ਦੇ ਖੇਡਣ ਲਈ ਰੰਗ-ਬਰੰਗੇ ਝੁੱਲੇ ਅਤੇ ਬਜ਼ੁਰਗਾਂ ਦੇ ਬੈਠਣ ਲਈ ਰੰਗਦਾਰ ਬੈਂਚ ਰੱਖੇ ਜਾਣਗੇ।
ਇਸ ਤੋਂ ਪਹਿਲਾਂ ਰੇਜ਼ੀਡੈਂਟਸ ਵੈਲਫੇਅਰ ਕਮੇਟੀ ਦੇ ਪ੍ਰਧਾਨ ਦਿਆਲ ਚੰਦ, ਜਨਰਲ ਸਕੱਤਰ ਸੁਖਦੇਵ ਸਿੰਘ ਦੁਆਬਾ, ਅਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਅਨੋਖ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਇਕੱਠੇ ਹੋਏ ਅਲਾਟੀਆਂ ਨੇ ਸੈਕਟਰ-77 ਦੇ ਭਖਦੇ ਮਸਲੇ ਜਿਵੇਂ ਸੈਕਟਰ-76 ਤੋਂ 80 ਅਤੇ ਸੈਕਟਰ-85 ਤੋਂ 88 ਨੂੰ ਵੰਡਦੀ ਮੁੱਖ ਸੜਕ ਦਾ ਨਿਰਮਾਣ, ਸੈਕਟਰ-77 ਅਤੇ ਪਿੰਡ ਸੋਹਾਣਾ ਵਿਚਕਾਰ ਬਣੀ ਦੀਵਾਰ ’ਚੋਂ ਲਾਂਘਾ ਰੱਖਣ, ਅਕਾਲ ਆਸ਼ਰਮ ਕਲੋਨੀ ਵਿੱਚ ਸੀਵਰੇਜ ਪਾਉਣ, ਬੱਸ ਸਰਵਿਸ ਸ਼ੁਰੂ ਕਰਨ ਅਤੇ ਝੁੱਗੀਆਂ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ।
ਸ੍ਰੀ ਸਿੱਧੂ ਨੇ ਮੌਕੇ ’ਤੇ ਹੀ ਗਮਾਡਾ ਦੇ ਮੁੱਖ ਇੰਜੀਨੀਅਰ ਨੂੰ ਉਕਤ ਸਾਰੇ ਸੈਕਟਰਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕੌਂਸਲਰ ਅਮਰੀਕ ਸਿੰਘ ਸੋਮਲ ਤੇ ਸੁਰਿੰਦਰ ਸਿੰਘ ਰੋਡਾ, ਸੈਕਟਰ-76 ਤੋਂ 80 ਵੈਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਗਮਾਡਾ ਦੇ ਕਾਰਜਕਾਰੀ ਇੰਜੀਨੀਅਰ ਪਰਵਿੰਦਰ ਸਿੰਘ, ਐਸਡੀਓ ਵਰਿੰਦਰ ਕੁਮਾਰ, ਜੇਈ ਹਰਪ੍ਰੀਤ ਸਿੰਘ, ਕਾਨੂੰਨੀ ਸਲਾਹਕਾਰ ਅਮਰੀਕ ਸਿੰਘ, ਕ੍ਰਿਸ਼ਨਾ ਮਿੱਤੂ, ਹਰਦਿਆਲ ਚੰਦ, ਅਸ਼ੋਕ ਕੁਮਾਰ, ਜੀ.ਐਸ.ਸੱਗੂ, ਗੁਰਮੇਲ ਸਿੰਘ ਢੀਂਡਸਾ, ਨਿਰਮਲ ਸਿੰਘ ਸਭਰਵਾਲ, ਮਾ. ਮਹਿੰਦਰ ਸਿੰਘ, ਮਾ. ਭੁਪਿੰਦਰ ਸਿੰਘ ਚੁੰਨੀ, ਗੁਰਚਰਨ ਸਿੰਘ, ਹਰਮੇਸ਼ ਲਾਲ, ਦੁਰਗਾ ਦਾਸ, ਭੁਪਿੰਦਰ ਸਿੰਘ ਮਟੌਰੀਆ ਵੀ ਹਾਜ਼ਰ ਸਨ। ਇਹ ਜਾਣਕਾਰੀ ਕਮੇਟੀ ਦੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂੰਨੀਆਂ ਨੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…