Share on Facebook Share on Twitter Share on Google+ Share on Pinterest Share on Linkedin ਖਾਲਸਾ ਸਕੂਲ ਖਰੜ ਵਿੱਚ ਚੱਲ ਰਹੀਆਂ ਖਰੜ ਜੋਨ ਦੀਆਂ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਸਤੰਬਰ: ਖਰੜ ਜੋਨ ਦੀਆਂ ਗਰਮ ਰੁੱਤ ਦੀਆਂ ਖੇਡਾਂ ਖਾਲਸਾ ਸੀ.ਸੈ.ਸਕੂਲ ਖਰੜ ਵਿਖੇ ਅੱਜ ਸ਼ਾਨੋ ਸੌਕਤ ਨਾਲ ਸਮਾਪਿਤ ਹੋ ਗਈਆਂ ਹਨ। ਖੇਡਾਂ ਦੇ ਅਖਰੀਲੇ ਦਿਨ ਜਿਲ੍ਹਾ ਐਸ.ਏ.ਐਸ.ਨਗਰ ਦੇ ਸਹਾਇਕ ਸਿੱਖਿਆ ਅਫਸਰ ਖੇਡਾਂ ਜਸਵਿੰਦਰ ਕੌਰ ਤੇ ਖਾਲਸਾ ਸਕੂਲ ਖਰੜ ਦੇ ਪਿੰ੍ਰਸੀਪਲ ਜਸਵੀਰ ਸਿੰਘ ਧਨੋਆ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਜੋਨਲ ਸਕੱਤਰ ਸਮਸ਼ੇਰ ਸਿੰਘ ਅਨੁਸਾਰ ਖੇਡਾਂ ਦੇ ਨਤੀਜ਼ੇ ਇਸ ਤਰ੍ਹਾਂ ਰਹੇ:- ਫੁੱਟਬਾਲ 14 ਸਾਲ ਵਰਗ ਵਿਚ ਇੰਡਸ ਸਕੂਲ ਨੇ ਪਹਿਲਾਂ, ਏ.ਪੀ.ਜੇ.ਸਕੂਲ ਨੇ ਦੂਸਰਾ, 14 ਸਾਲ ਵਰਗ ਵਿਚ ਹੈਡਰਸਨ ਜੂਬਲੀ ਸਕੂਲ ਨੇ ਦੂਸਰਾ, ਗੁਰੂ ਨਾਨਕ ਫਾਊਡੇਸ਼ਨ ਨੇ ਦੂਸਰਾ, ਵਾਲੀਬਾਲ ਲੜਕੇ 14 ਸਾਲ ਵਿਚ ਸਰਕਾਰੀ ਸਕੂਲ ਘੜੂੰਆਂ ਨੇ ਪਹਿਲਾਂ, ਇੰਡਸ ਪਬਲਿਕ ਸਕੂਲ ਨੇ ਦੂਸਰਾ, 17 ਸਾਲ ਵਰਗ ਵਿਚ ਖਾਲਸਾ ਸਕੂਲ ਨੇ ਪਹਿਲਾਂ, ਨਿਆਂ ਸ਼ਹਿਰ ਬਡਾਲਾ ਸਕੂਲ ਨੇ ਦੂਸਰਾ, ਕ੍ਰਿਕਟ 14 ਸਾਲ ਵਰਗ ਵਿਚ ਏ.ਪੀ.ਜੇ.ਸਕੂਲ ਨੇ ਪਹਿਲਾਂ, ਬਜਹੇੜੀ ਨੇ ਦੂਸਰਾ, ਬੈਡਮਿੰਟਲ ਅੰਡਰ 14 ਸਾਲ ਵਿਚ ਹੈਡਰਸਨ ਜੂਬਲੀ ਸਕੂਲ ਨੇ ਪਹਿਲਾ, ਚੈਸ 14 ਸਾਲ ਵਿਚ ਸਰਕਾਰੀ ਮਾਡਲ ਸਕੂਲ ਖਰੜ ਨੇ ਪਹਿਲਾਂ, ਏ.ਪੀ.ਜੇ.ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਇਲ ਲੜਕੇ 14 ਸਾਲ ਵਰਗ ਵਿਚ ਸਰਕਾਰੀ ਹਾਈ ਸਕੂਲ ਦਾਊਂ ਨੇ ਪਹਿਲਾਂ, ਰਡਿਆਲਾ ਨੇ ਦੂਸਰਾ, ਅੰਡਰ 17 ਸਾਲ ਵਿਚ ਸਰਕਾਰੀ ਹਾਈ ਸਕੂਲ ਦਾਊਂ ਨੇ ਪਹਿਲਾਂ, ਸਰਕਾਰੀ ਸੀ.ਸੈ.ਸਕੂਲ ਘੜੂੰਆਂ ਨੇ ਦੂਸਰਾ, 19 ਸਾਲ ਵਰਗ ਵਿਚ ਸ.ਮਾ.ਸਕੂਲ ਘੜੰੂਆਂ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਦੇਸੂਮਾਜਰਾ ਨੇ ਦੂਸਰਾ, ਸਰਕਲ ਕਬੱਡੀ 12 ਸਾਲ ਵਰਗ ਲੜਕੇ ਵਿਚ ਸਰਕਾਰੀ ਹਾਈ ਸਕੂਲ ਦਾਊਂ ਨੇ ਪਹਿਲਾਂ, ਖਾਲਸਾ ਸਕੂਲ ਖਰੜ ਨੇ ਦੂਸਰਾ, 19 ਸਾਲ ਵਰਗ ਵਿਚ ਸਰਕਾਰੀ ਮਾ.ਸਕੂਲ ਘੜੂੰਆਂ ਨੇ ਪਹਿਲਾਂ, ਸਰਕਾਰੀ.ਸੀ.ਸੈ.ਸਕੂਲ ਸ਼ਕਰੂਲਾਂਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਦੀਪ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਨਵਦੀਪ ਸਿੰਘ, ਨਵਦੀਪ ਸਿੰਘ, ਜਸਵੀਰ ਸਿੰਘ, ਕ੍ਰਿਸ਼ਨਾ ਮਹਿਤਾ, ਗੁਰਜੰਟ ਸਿੰਘ, ਵੰਦਨਾ, ਵੀਰਪਾਲ ਕੌਰ ਮੀਨਾ ਕੁਮਾਰੀ, ਕੈਥਰੀਨ, ਰਾਜਵਿੰਦਰ ਕੌਰ, ਕਮਲਪ੍ਰੀਤ ਕੌਰ, ਬਲਵਿੰਦਰ ਕੌਰ, ਅਮਨਦੀਪ ਕੌਰ, ਮੇਜਰ ਸਿੰਘ, ਇੰਦਰਜੀਤ ਸਿੰਘ, ਸਮੇਤ ਸਕੂਲ ਦੇ ਪੀ.ਟੀ., ਡੀ.ਪੀ.ਈ. ਅਧਿਆਪਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ