ਪਿੰਡ ਕਾਲੇਵਾਲ ਵਿੱਚ ਪੋਲਟਰੀ ਫਾਰਮ ਕਾਰਨ ਪੈਦਾ ਹੋਈਆਂ ਮੱਖੀਆਂ ਮਾਰਨ ਲਈ ਦਵਾਈ ਦਾ ਛਿੜਕਾਅ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਨਵੰਬਰ:
ਨਜ਼ਦੀਕੀ ਪਿੰਡ ਕਾਲੇਵਾਲ ਵਿਖੇ ਹੋਈ ਮੱਖੀਆਂ ਦੀ ਭਰਮਾਰ ਤੋਂ ਨਿਜਾਤ ਦਿਵਾਉਣ ਲਈ ਅੱਜ ਕਾਲੇਵਾਲ ਸਥਿਤ ਪ੍ਰਿੰਸ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਉਪਰਾਲਾ ਕਰਦਿਆਂ ਮੱਖੀਆਂ ਖ਼ਤਮ ਕਰਨ ਵਾਲੀ ਦਵਾਈ ਦਾ ਛਿੜਕਾਉ ਕੀਤਾ ਗਿਆ। ਜਿਸ ਨਾਲ ਮੱਖੀਆਂ ਵਿੱਚ ਕਾਫੀ ਕਮੀ ਦਰਜ ਕੀਤੀ ਗਈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਿੰਸ ਪੋਲਟਰੀ ਫਾਰਮ ਦੇ ਮਾਲਕ ਮਿਸਟਰ ਸੌਰਵ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਕਾਲੇਵਾਲ, ਪਡਿਆਲਾ ਅਤੇ ਸਿੰਘਪੁਰਾ ਵਿਖੇ ਪਿੰਡ ਵਾਸੀਆਂ ਦੀ ਮੰਗ ਉਤੇ ਜਿਥੇ ਅਸੀਂ ਸਮੇਂ ਸਮੇਂ ਮੱਖੀਆਂ ਮਾਰਨ ਦੀ ਦਵਾਈ ਦੀ ਸਪਰੇਅ ਕਰਦੇ ਰਹਿੰਦੇ ਹਾਂ ਉਥੇ ਅਸੀਂ ਆਪਣੀ ਮੁਰਗੀਆਂ ਦੀ ਖੁਰਾਕ ਵਿੱਚ ਵਿਸ਼ੇਸ਼ ਦਵਾਈ ਦੀ ਮਿਕਦਾਰ ਕਰ ਰਹੇ ਹਾਂ ਜਿਸ ਨਾਲ ਮੱਖੀ ਪੈਦਾ ਹੋਣ ਤੋਂ ਹੀ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਆਪਣੇ ਫਾਰਮ ਵਿੱਚ ਸਫਾਈ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਫਾਰਮ ਵਿੱਚ ਸਾਡੇ ਮੁਲਾਜ਼ਮਾਂ ਦੇ ਕਾਫੀ ਪਰਵਾਰ ਰਹਿੰਦੇ ਹਨ। ਉਨ੍ਹਾਂ ਸਫਾਈ ਅਭਿਆਨ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣ ਦੀ ਗੱਲ ਕਹੀ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…