Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਪੂਨਰ ਨਿਰਮਾਣ ਦਾ ਦਿਨ ਤੈਅ ਕਰੇ ਸ੍ਰੀ ਅਕਾਲ ਤਖ਼ਤ ਸਾਹਿਬ: ਬੀਰਦਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕੇ, ਗੁਰਦਵਾਰਾ ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਦੇ ਸਮੁੱਚੇ ਕਾਰਜ ਦੀ ਅਗਵਾਈ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੂੰ ਬੇਨਤੀ ਕਰਨਾ, ਸਹੀ ਦਿਸ਼ਾ ਵੱਲ ਲਿਆ ਗਿਆ, ਉਚਿਤ ਫੈਸਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕੀਤਾ। ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕੋਈ ਤਾਰੀਖ ਅਤੇ ਸਮਾਂ-ਸੀਮਾਂ ਜ਼ਰੂਰ ਨਿਰਧਾਰਿਤ ਕਰਨ। ਇਹ ਵੀ ਜ਼ਰੂਰੀ ਹੈ ਕਿ ਇਸ ਮਹਾਨ ਕਾਰਜ ਦੀ ਸੰਪੂਰਨਤਾ ਲਈ, ਇੱਕ ਕਾਰਗਰ ਕਾਰਜ ਯੋਜਨਾ ਉਲੀਕਣ ਵਾਸਤੇ, ਇੱਕ ਆਦਰਸ਼ਕ ਤੌਰ ਤੇ ਪ੍ਰਤਿਨਿਧ, ਅੇਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਜਾਵੇ, ਜੋ ਉੱਤਰਾਖੰਡ ਦੀ ਸਰਕਾਰ ਨਾਲ ਗੱਲਬਾਤ ਕਰਕੇ, ਵਿਧੀ ਪੂਰਵਕ ਢੰਗ ਨਾਲ, ਪਹਿਲਾਂ ਉਸ ਜਗਹਾ ਦਾ ਕਬਜ਼ਾ ਪ੍ਰਾਪਤ ਕਰੇ, ਜਿੱਥੇ ਹਰ ਕੀ ਪਉੜੀ (ਹਰਿਦੁਆਰ) ਵਿਖੇ, ਗੁਰਦਵਾਰਾ ਗਿਆਨ ਗੋਦੜੀ ਸਾਹਿਬ, ਲਗਪਗ 450 ਸਾਲ ਪਹਿਲਾਂ ਤੋਂ ਸਸ਼ੋਭਤ ਸਨ। ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਗੁਰਦਵਾਰਾ ਗਿਆਨ ਗੋਦੜੀ ਸਾਹਿਬ ਦੇ ਪੁਨਰ ਨਿਰਮਾਣ ਦੀ ਤਾਰੀਖ ਜਾਂ ਸਮਾਂ ਸੀਮਾਂ ਨਿਰਧਾਰਤ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਸਾਲ 2019 ਵਿੱਚ ਆ ਰਿਹਾ ਹੈ, ਇਸ ਲਈ ਚੰਗਾ ਏਹੀ ਹੋਵੇਗਾ ਕਿ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਦੇ ਪੁਨਰ ਨਿਰਮਾਣ ਦਾ ਕਰਜ ਹਰ ਹੀਲੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ- ਪਹਿਲਾਂ ਮੁਕੰਮਲ ਕਰਕੇ, ਗੁਰੂ ਮਾਹਰਾਜ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮਹਾਨ ਉਤਸਵ ਤੇ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਦੀ ਨਵ-ਨਿਰਮਾਣ ਕੀਤੀ ਇਮਾਰਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਿੱਖ ਸੰਗਤਾਂ ਦੀ ਸੇਵਾ ਅਤੇ ਪੂਜਾ ਅਰਚਨਾਂ ਲਈ ਸੌਂਪ ਦਿੱਤੀ ਜਾਵੇ। ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਾਰੀਆਂ ਦੇਸ਼-ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੁੰ ਚਾਹੀਦਾ ਹੈ ਕਿ ਇਸ ਮਹਾਨ ਕਾਰਜ ਵਿੱਚ ਕਿਸੇ ਵੀ ਕਿਸਮ ਦੇ ਕੋਈ ਵਿਰੋਧੀ ਪੈਂਤੜੇ ਧਾਰਨ ਨਾ ਕੀਤੇ ਜਾਣ ਤੇ ਨਾ ਹੀ ਕੋਈ ਰਾਜਨੀਤਕ ਵਖਰੇਵੇਂ ਸਾਹਮਣੇ ਲਿਆ ਕੇ ਇਸ ਮਹਾਨ ਕਾਰਜ ਦੀ ਸੰਪੂਰਤਾ ਵਿੱਚ, ਕਿਸੇ ਕਿਸਮ ਦਾ ਵਿਘਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਮੁੱਚੇ ਸਿੱਖ ਜਗਤ ਦੇ ਨਾਮ ਇਹ ਸੰਦੇਸ਼ ਅਤੇ ਆਦੇਸ਼ ਤਾਂ ਸਿਰ ਮੱਥੇ ਪ੍ਰਵਾਨ ਹੈ ਕਿ ਸਮੂਹ ਗੁਰੂ ਘਰਾਂ ਵਿੱਚ 14 ਮਈ ਨੂੰ ਸਵੇਰੇ 9 ਵਜੇ ਸਿੱਖ ਸੰਗਤਾਂ ਜਪੁਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਨ, ਪ੍ਰੰਤੂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਪੁਖਤਾ ਕਾਰਜ ਯੋਜਨਾ ਵੀ, ਬਿਨਾਂ ਹੋਰ ਸਮਾਂ ਗਵਾਇਆਂ, ਤੁਰੰਤ ਉਲੀਕ ਲੈਣੀ ਬਣਦੀ ਹੈ। ਇਸ ਮਹਾਨ ਕਾਰਜ ਦੀ ਸਫ਼ਲਤਾ ਲਈ ਸਮੁੱਚੀ ਸਿੱਖ ਸੰਗਤ ਦਾ ਵਿਆਪਕ ਸਹਿਯੋਗ ਪ੍ਰਾਪਤ ਕਰਨ ਸਮੇਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਕਿਸਮ ਦੀ ਸੌੜੀ ਸਿਆਸਤ ਦੇ ਝੁਮੇਲੇ ਤੋਂ ਨਿਰਲੇਪ ਰਹਿਣਾਂ ਚਾਹੀਦਾ ਹੈ। ਅਜੇਹਾ ਕਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੀ ਦ੍ਰਿਸ਼ਟੀ ਵਿੱਚ ਅਤੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਲਈ ਬੇਹੱਦ ਜ਼ਰੂਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ