
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਡਿਆਲਾ ਗੁਰੂ ਨੇ ਰਮਦਾਸ ਵਿਖੇ ਸਲਾਨਾਂ ਸਮਾਗਮ ਵਿੱਚ ਲੰਗਰ ਤਿਆਰ ਕਰਨ ਦੀ ਸੇਵਾ ਨਿਭਾੲੀ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 3 ਅਪ੍ਰੈਲ (ਕੁਲਜੀਤ ਸਿੰਘ)
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਜਿਲਾ ਅੰਮ੍ਰਿਤਸਰ ਦੇ ੨੫ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਸਮਾਗਮ ਮਨਾੳੁਂਦੇ ਹੋੲੇ ਗੁਰੂ ਗੋਬਿੰਦ ਸਾਹਿਬ ਜੀ ਦੇ ੩੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ੨੧ਵਾਂ ਸਲਾਨਾਂ ਮਹਾਨ ਗੁਰਮਤਿ ਸਮਾਗਮ ਕਰਵਾੲਿਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀਆਂ ਭਰੀਆਂ । ਆਈਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਨ ਦੀ ਸੇਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਈਟੀ ਜੰਡਿਆਲਾ ਗੁਰੂ ਦੇ ਲੰਗਰ ਸੇਵਕ ਜਥੇ ਵੱਲੋਂ ਗਰੂ ਮਹਾਰਾਜ ਜੀ ਦੀ ਕ੍ਰਿਪਾ ਅਤੇ ਮਿਹਰ ਸਦਕਾ ਬੜੇ ਪਿਆਰ ਨਾਲ ਕੀਤੀ ਗਈ। ਜਿਕਰਯੋਗ ਹੈ ਕਿ ਸੁਸਾਈਟੀਆਂ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਣ ਵਾਲੇ ਸਰਬ ਹਿੰਦ ਸਲਾਨਾ ਸਮਾਗਮ ਵਿਚ ਵੀ ਇਹ ਲੰਗਰ ਸੇਵਕ ਜਥਾ ਗੁਰੂ ਦੀ ਮੇਹਰ ਸਦਕਾ ਨਿਸ਼ਕਾਮ ਲੰਗਰ ਤਿਆਰ ਕਰਨ ਦੀ ਸੇਵਾ ਹਰ ਸਾਲ ਨਿਭਾੳੁਦਾ ਹੈ ਜੋ ਇੰਡੀਆ ਦੀਆਂ ਵੱਖ ਵੱਖ ਸਟੇਟਾਂ ਵਿਚ ਹਰ ਸਾਲ ਹੁੰਦੇ ਹਨ ਅਤੇ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਹੁੰਦਾ ਹੈ। ਲੰਗਰ ਦੀ ਸੇਵਾ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਈਟੀ ਰਮਦਾਸ ਦੇ ਪ੍ਰਧਾਨ ਸਵਿੰਦਰ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਲੰਗਰ ਸੇਵਕ ਜਥੇ ਦੇ ਸਮੂਹ ਮੈਂਬਰਾਂ ਨੂੰ ਗੁਰੂ ਦੀ ਹਜੂਰੀ ਵਿਚ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾੳ ਦੇ ਕੇ ਸਨਮਾਨਿਤ ਵੀ ਕੀਤਾ ਗਿਆ।