ਮੁਹਾਲੀ ਫੇਜ਼-5 ਵਿੱਚ ਸ੍ਰੀਮਦ ਭਾਗਵਤ ਕਥਾ ਸਮਾਪਤ, ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਸ੍ਰੀ ਹਰਿ ਸ਼ਰਨਮ ਸੇਵਾ ਸੰਸਥਾ ਵੱਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਅੱਜ ਸਮਾਪਤ ਹੋ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸ੍ਰੀ ਹਰਿ ਸ਼ਰਨਮ ਸੇਵਾ ਸੰਸਥਾ ਦੇ ਸੰਚਾਲਕ ਵਿਵੇਕ ਕ੍ਰਿਸ਼ਨ ਜੋਸ਼ੀ, ਪਰਮਿੰਦਰ ਸ਼ਰਮਾ, ਵਿਸ਼ਾਲ ਸ਼ੰਕਰ ਅਤੇ ਡਾ. ਅਸ਼ੀਸ਼ ਵਸ਼ਿਸ਼ਟ ਦੀ ਦੇਖਰੇਖ ਵਿੱਚ ਕਰਵਾਈ ਗਈ ਸ੍ਰੀਮਦ ਭਾਗਵਤ ਕਥਾ ਦੇ ਦੌਰਾਨ ਕਥਾ ਵਾਚਕ ਆਚਾਰਿਆ ਇੰਦਰਮਣੀ ਮਹਾਰਾਜ ਅਯੋਧਿਆ ਧਾਮ ਵਾਲਿਆਂ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀ ਝਾਂਕੀ ਵੀ ਪੇਸ਼ ਕੀਤੀ ਗਈ ਅਤੇ ਫੁੱਲਾਂ ਦੀ ਹੋਲੀ ਵੀ ਖੇਡੀ ਗਈ। ਸ੍ਰੀਮਦ ਭਾਗਵਤ ਕਥਾ ਦੇ ਮੁੱਖ ਯਜਮਾਨ ਐਮ ਆਈ ਏ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਹਨੂਮਾਨ ਮਾਰਬਲ ਜੀਰਕਪੁਰ ਦੇ ਐਮ ਡੀ ਜਨਕ ਸਿੰਗਲਾ ਨੇ ਕਥਾ ਵਿਚ ਯੋਗਦਾਨ ਦੇਣ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ।
ਇਸ ਮੌਕੇ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ, ਸ੍ਰੀ ਹਰਿ ਮੰਦਰ ਸੰਕੀਰਤਨ ਸਭਾਂ ਫੇਜ 5 ਦੇ ਪ੍ਰਧਾਨ ਮਹੇਸ਼ ਮਨਨ, ਗੌ ਗ੍ਰਾਸ ਸੇਵਾ ਸਮਿਤੀ, ਮਾਂ ਅੰਨਪੂਰਨਾ ਸੇਵਾ ਸਮਿਤੀ ਦੀ ਆਸ਼ਾ ਸ਼ਰਮਾ, ਸ੍ਰੀ ਹਰਿ ਮੰਦਰ ਸੰਕੀਰਤਨ ਮੰਡਲੀ ਦੀ ਪ੍ਰਧਾਨ ਰਾਜ ਬਾਲਾ, ਸ੍ਰੀ ਬ੍ਰਾਹਮਣ ਸਭਾ ਫੇਜ਼ 9 ਇੰਡਸਟਰੀਅਲ ਏਰੀਆ ਸਥਿਤ ਭਗਵਾਨ ਪਰਸੂਰਾਮ ਮੰਦਿਰ ਦੀ ਸੰਕੀਰਤਨ ਮਹਿਲਾ ਮੰਡਲੀ, ਪਿੰਡ ਸ਼ਾਹੀ ਮਾਜਰਾ ਸਥਿਤ ਸ੍ਰੀ ਸਨਾਤਨ ਧਰਮ ਸਿਵ ਅਤੇ ਵਿਸ਼ਵਕਰਮਾ ਮੰਦਿਰ ਕਮੇਟੀ, ਫੇਜ਼ 3ਬੀ2 ਦੀ ਮਹਿਲਾ ਸੰਕੀਰਤਨ ਮੰਡਲੀ, ਸੰਘ ਸੰਚਾਲਕ ਮਹੇਸ਼ ਸ਼ਰਮਾ, ਵਿਜੇਤਾ ਮਹਾਜਨ, ਬ੍ਰਿਜ ਮੋਹਨ ਜੋਸ਼ੀ, ਪਰਵੀਨ ਸ਼ਰਮਾ, ਹੁਕਮ ਸਿੰਘ ਰਾਵਤ, ਨਵੀਨ ਬਖਸ਼ੀ, ਨਵਨੀਤ ਸ਼ਰਮਾ, ਭਾਈ ਘਣਈਆ ਸੰਸਥਾ ਦੇ ਪ੍ਰਧਾਨ ਕੇ ਕੇ ਸੈਨੀ, ਰਾਮ ਕੁਮਾਰ ਸ਼ਾਹੀਮਾਜਰਾ, ਮੁਨੀਸ਼ ਬਾਂਸਲ, ਵਿਜੈ ਗੋਇਲ ਅਤੇ ਰਮਨ ਥਰੇਜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…