Share on Facebook Share on Twitter Share on Google+ Share on Pinterest Share on Linkedin ਰਾਜ ਸਭਾ ਵਿੱਚ ਪਹਿਲੀ ਵਾਰ ਅਮਿਤ ਸ਼ਾਹ ਦੀ ਐਂਟਰੀ, ਸ੍ਰਮਿਤੀ ਇਰਾਨੀ ਨੇ ਵੀ ਚੁੱਕੀ ਮੈਂਬਰਤਾ ਦੀ ਸਹੁੰ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 25 ਅਗਸਤ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜ ਸਭਾ ਮੈਂਬਰ ਦੇ ਤੌਰ ਤੇ ਸਹੁੰ ਚੁੱਕੀ। ਸ਼ਾਹ ਦੇ ਨਾਲ ਸ੍ਰਮਿਤੀ ਇਰਾਨੀ ਨੇ ਵੀ ਰਾਜ ਸਭਾ ਮੈਂਬਰ ਦੇ ਤੌਰ ’ਤੇ ਸਹੁੰ ਚੁੱਕੀ। ਇਰਾਨੀ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਸਭਾਪਤੀ ਵੈਂਕਈਆ ਨਾਇਡੂ ਨੇ ਸ਼ਾਹ ਨੂੰ ਸਹੁੰ ਦਿਵਾਈ। ਜਾਣਕਾਰੀ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਾਜ ਸਭਾ ਸ਼ਾਹ ਨੇ ਚੋਣਾਂ ਜਿੱਤੀਆਂ ਸੀ। ਸ਼ਾਹ ਪਹਿਲੀ ਵਾਰ ਰਾਜ ਸਭਾ ਸੰਸਦ ਮੈਂਬਰ ਬਣੇ ਹਨ। ਉਹ ਇਸ ਤੋੱ ਪਹਿਲਾਂ ਗੁਜਰਾਤ ਵਿਧਾਨ ਸਭਾ ਦੇ ਪੰਜ ਵਾਰ ਵਿਧਾਇਕ ਰਹੇ ਹਨ। ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਗੁਜਰਾਤ ਰਾਜ ਸਭਾ ਚੋਣਾਂ ਦੇ ਲਈ ਵੋਟ ਪਾਏ ਗਏ ਸੀ। ਵੋਟਿੰਗ ਦੇ ਬਾਅਦ ਕਾਂਗਰਸ ਨੇ ਰਿਟਰਨਿੰਗ ਅਫਰਸ ਨਾਲ ਆਪਣੀ ਪਾਰਟੀ ਦੇ ਦੋ ਬਾਗੀ ਵਿਧਾਇਕਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਸੀ, ਜਿਸ ਦੇ ਬਾਅਦ ਚੋਣ ਕਮਿਸ਼ਨਰ ਨੇ ਦੋ ਵਿਧਾਇਕਾਂ ਦੇ ਵੋਟਾਂ ਰੱਦ ਕਰ ਦਿੱਤੀਆਂ ਸੀ। ਚੋਣਾਂ ਵਿੱਚ ਕੁੱਲ 176 ਵੋਟਾਂ ਕੀਤੇ ਗਏ ਸੀ, ਜਿਨ੍ਹਾਂ ਵਿੱਚ 2 ਵੋਟ ਰੱਦ ਹੋਣ ਦੇ ਬਾਅਦ 174 ਦੀ ਗਿਣਤੀ ਕੀਤੀ ਗਈ ਸੀ। ਪਟੇਲ ਨੇ 44 ਵੋਚ ਹਾਸਲ ਕਰ ਜਿੱਤ ਦਰਜ ਕੀਤੀ। ਸ਼ਾਹ ਨੂੰ 46 ਵੋਟ ਮਿਲੇ ਸੀ ਤਾਂ ਉਥੇ ਸ੍ਰਮਿਤੀ ਇਰਾਨੀ ਨੂੰ ਵੀ 46 ਵੋਟਾਂ ਮਿਲੀਆਂ ਸੀ, ਜਦਕਿ ਬਲਵੰਤ ਸਿੰਘ ਰਾਜਪੂਤ ਨੂੰ ਕੇਵਲ 38 ਵੋਟ ਮਿਲੇ ਸੀ। ਬਲਵੰਤ ਸਿੰਘ ਨੂੰ ਭਾਜਪਾ ਨੇ ਪਟੇਲ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਸੀ ਜੋ ਪਹਿਲਾਂ ਕਾਂਗਰਸ ਵਿੱਚ ਹੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ