ਐਸਐਸਪੀ ਨੇ ਲੋੜਵੰਦਾਂ ਦੀ ਮਦਦ ਲਈ 2 ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਆ ਸਭ ਤੋਂ ਵਧੀਆ ਜ਼ਰੀਆ: ਐਸਐਸਪੀ ਸਤਿੰਦਰ ਸਿੰਘ

ਅਮਰੀਕਾ ਅਤੇ ਕੈਨੇਡਾ ’ਚ ਰਹਿੰਦੇ ਵਿਅਕਤੀਆਂ ਨੇ ਸਮਾਜ ਸੇਵੀ ਸੋਨੂ ਸੇਠੀ ਨੂੰ ਦਾਨ ਕੀਤੀਆਂ ਦੋ ਐਂਬੂਲੈਂਸਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਜਿਵੇਂ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧ ਰਿਹਾ ਹੈ, ਓਵੇਂ ਸਮਾਜ ਸੇਵੀ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਅਮਰੀਕਾ ਅਤੇ ਕੈਨੇਡਾ ਵਿੱਚ ਦੋ ਪਰਿਵਾਰਾਂ ਨੇ ਕਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਡਟੇ ਸਮਾਜ ਸੇਵੀ ਸੋਨੂ ਸੇਠੀ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਸੱਤ ਲੱਖ ਰੁਪਏ ਕੀਮਤ ਦੀਆਂ ਦੋ ਨਵੀਆਂ ਐਂਬੂਲੈਂਸ ਗੱਡੀਆਂ ਦਾਨ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦਾਨੀ ਸੱਜਣਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਸੋਨੂ ਸੇਠੀ ਅਤੇ ਐਨਆਰਆਈ ਪਰਿਵਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਮ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਕੋਵਿਡ ਨਿਯਮਾਂ ਦੀ ਹੂਬਹੂ ਪਾਲਣਾ ਕਰਨ ਦੀ ਅਪੀਲ ਕੀਤੀ।
ਐਸਐਸਪੀ ਨੇ ਕਰੋਨਾ ਮਹਾਮਾਰੀ ਬਾਰੇ ਗਲਤ ਅਫ਼ਵਾਹਾਂ ਉਡਾਉਣ ਵਾਲਿਆਂ ਨੂੰ ਤਾੜਨਾ ਕਰਦਿਆਂ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਅਤੇ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਵੀ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਪੱਕਿਆ ਹੋਇਆ ਖਾਣਾ ਅਤੇ ਹੋਰ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਨਿਰਮਲ ਕੌਰ ਨੇ ਦੱਸਿਆ ਕਿ ਅਮਰੀਕਾ ਰਹਿੰਦੇ ਉਸ ਦੇ ਜਵਾਈ ਅਤੇ ਧੀ ਨੇ ਐਂਬੂਲੈਂਸਾਂ ਖ਼ਰੀਦਣ ਲਈ ਵਿਦੇਸ਼ ’ਚੋਂ ਫੰਡ ਭੇਜਿਆ ਗਿਆ ਹੈ। ਇੰਜ ਹੀ ਸਕਿੰਦਰ ਵੋਹਰਾ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਉਸ ਦੇ ਬੇਟੇ ਵੀ ਐਂਬੂਲੈਂਸਾਂ ਖ਼ਰੀਦਣ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਹੋਰਨਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਕੋਵਿਡ ਮਰੀਜ਼ਾਂ ਦੀ ਮਦਦ ਲਈ ਵੱਧ ਤੋਂ ਵੱਧ ਦਾਨ ਕੀਤਾ ਜਾਵੇ। ਸਮਾਜ ਸੇਵੀ ਸੋਨੂ ਸੇਠੀ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਇਕ ਐਂਬੂਲੈਂਸ ਹੈ ਅਤੇ ਦੋ ਨਵੀਆਂ ਐਂਬੂਲੈਂਸ ਅੱਜ ਮਿਲ ਗਈਆਂ ਹਨ। ਇਹ ਤਿੰਨੇ ਐਂਬੂਲੈਂਸਾਂ ਜ਼ੀਰਕਪੁਰ ਸਥਿਤ ਉਸ ਦੇ ਢਾਂਬੇ ’ਤੇ 24 ਘੰਟੇ ਖੜੀਆਂ ਹੋਣਗੀਆਂ ਅਤੇ ਕੋਵਿਡ ਮਰੀਜ਼ਾਂ ਸਮੇਤ ਸੜਕ ਦੁਰਘਟਨਾਵਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਲਈ 24 ਘੰਟੇ ਸਰਵਿਸ ਪ੍ਰਦਾਨ ਕੀਤੀ ਜਾਵੇਗੀ। ਅ
ਇਸ ਮੌਕੇ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਮੁਹਾਲੀ ਦੀ ਕੌਮੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਐਸਐਸਪੀ ਸਤਿੰਦਰ ਸਿੰਘ ਅਤੇ ਸੋਨੂ ਸੇਠੀ ਦਾ ਧੰਨਵਾਦ ਕਰਦਿਆਂ ਆਪਣੀ ਸੰਸਥਾ ਵੱਲੋਂ ਹਰ ਪੱਖੋ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਰਨ ਬੇਦੀ, ਰਮੀ ਸੇਠੀ, ਮੌਂਟੀ ਸ਼ਰਮਾ, ਜਤਿੰਦਰ ਰਾਣਾ, ਸਨੀ ਐਮੀ ਸੇਠੀ, ਦੀਪਕ ਆਹੂਜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …