ਐੱਸਐੱਸਪੀ ਵੱਲੋਂ ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ

ਸਟਰੀਟ ਕਰਾਈਮ ਰੋਕਣ ਲਈ ਚੱਪੇ ਚੱਪੇ ’ਤੇ ਸੀਸੀਟੀਵੀ ਲਗਾਏ: ਐੱਸਐੱਸਪੀ ਦੀਪਕ ਪਾਰਿਕ

ਨਬਜ਼-ਏ-ਪੰਜਾਬ, ਮੁਹਾਲੀ, 2 ਅਕਤੂਬਰ:
ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਨੂੰ ਆਪਣੀ ਗਤੀਵਿਧੀਆਂ ਚਲਾਉਣ ਲਈ ਇੱਥੋਂ ਦੇ ਫੇਜ਼-11 ਥਾਣੇ ਦੀ ਪਹਿਲੀ ਮੰਜ਼ਲ ’ਤੇ ਨਵਾਂ ਦਫ਼ਤਰ ਬਣਾ ਕੇ ਦਿੱਤਾ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਅੱਜ ਐੱਸਐੱਸਪੀ ਦੀਪਕ ਪਾਰਿਕ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਐਸੋਸੀਏਸ਼ਨ ਦੇ ਮੈਂਬਰ ਸੇਵਾਮੁਕਤ ਹੋ ਗਏ ਹਨ ਪ੍ਰੰਤੂ ਇਹ ਪੰਜਾਬ ਪੁਲੀਸ ਦੀ ਰੀੜ੍ਹ ਦੀ ਹੱਡੀ ਹਨ। ਐੱਸਐੱਸਪੀ ਨੇ ਕਿਹਾ ਕਿ ਮੁਹਾਲੀ ਵਿੱਚ ਸਟਰੀਟ ਕਰਾਈਮ ਰੋਕਣ ਲਈ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਅਤੇ ਪੁਲੀਸ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਾਲੇ ਵਾਹਨ ਚਾਲਕਾਂ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸੀਸੀਟੀਵੀ ਕੈਮਰੇ ਕਾਫ਼ੀ ਮਦਦਗਾਰ ਸਾਬਤ ਹੋਣਗੇ।
ਇਸ ਤੋਂ ਪਹਿਲਾਂ ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਨੇ ਐੱਸਐੱਸਪੀ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਦਫ਼ਤਰ ਦਾ ਨਿਰਮਾਣ ਸਾਬਕਾ ਐੱਸਐੱਸਪੀ ਸੰਦੀਪ ਗਰਗ ਦੀ ਅਗਵਾਈ ਹੇਠ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੇ ਦਫ਼ਤਰ ਵਾਲੀ ਇਮਾਰਤ ਵਿੱਚ ਸਨ। ਹੁਣ ਇਸ ਇਮਾਰਤ ਨੂੰ ਕਿਸੇ ਹੋਰ ਮੰਤਵ ਲਈ ਵਰਤਿਆ ਜਾਣਾ ਜ਼ਰੂਰੀ ਹੋ ਗਿਆ ਸੀ। ਜਿਸ ਕਾਰਨ ਐਸੋਸੀਏਸ਼ਨ ਨੂੰ ਥਾਣਾ ਫੇਜ਼-11 ਕੰਪਲੈਕਸ ਵਿੱਚ ਢੁਕਵੀਂ ਥਾਂ ਦਿੱਤੀ ਗਈ ਹੈ।

ਉਦਘਾਟਨ ਸਮਾਗਮ ਵਿੱਚ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਸਮੇਤ ਏਆਈਜੀ (ਸੇਵਾਮੁਕਤ) ਹਰਗੋਬਿੰਦ ਸਿੰਘ, ਸਾਬਕਾ ਐਸਪੀ ਸਵਰਨ ਸਿੰਘ ਮੌਲੀ, ਡੀਐਸਪੀ ਜੀਪੀ ਸਿੰਘ, ਸਾਬਕਾ ਡੀਐਸਪੀ ਸਤਨਾਮ ਸਿੰਘ ਬਾਜਵਾ, ਰਘਬੀਰ ਸਿੰਘ, ਪਰਮਜੀਤ ਸਿੰਘ ਮਲਕਪੁਰ, ਦਲਜੀਤ ਸਿੰਘ ਕੈਲੋਂ, ਸੁਭਾਸ਼ ਕੁਮਾਰ, ਹਰਭਿੰਦਰ ਕੁਮਾਰ, ਲਾਲ ਸਿੰਘ ਅਤੇ ਥਾਣਾ ਫੇਜ਼-11 ਦੇ ਐਸਐਚਓ ਗਗਨਦੀਪ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…