Nabaz-e-punjab.com

ਐਸਐਸਪੀ ਨੇ ਜ਼ਿਲ੍ਹਾ ਮੁਹਾਲੀ ਵਿੱਚ ਕਈ ਥਾਣਿਆਂ ਦੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਨੂੰ ਬਦਲਿਆਂ

ਭ੍ਰਿਸ਼ਟਾਚਾਰ ਦੇ ਮਾਮਲੇ ਸੰਨੀ ਐਨਕਲੇਵ ਦਾ ਚੌਂਕੀ ਇੰਚਾਰਜ ਕੇਵਲ ਸਿੰਘ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤਾਰ ਤੋਂ ਬਾਹਰ

ਥਾਣੇਦਾਰ ਨਿਧਾਨ ਸਿੰਘ ਨੂੰ ਲਾਇਆ ਸੰਨੀ ਐਨਕਲੇਵ ਪੁਲੀਸ ਚੌਂਕੀ ਦਾ ਨਵਾਂ ਇੰਚਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਪੁਲੀਸ ਦੀ ਕਾਰਗੁਜ਼ਾਰੀ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਲਈ ਵੱਡੇ ਪੱਧਰ ’ਤੇ ਵੱਖ ਵੱਖ ਥਾਣਿਆਂ ਦੇ ਐਸਐਚਓਜ਼ ਅਤੇ ਕਈ ਪੁਲੀਸ ਚੌਂਕੀ ਇੰਚਾਰਜਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਟਰੈਫ਼ਿਕ ਪੁਲੀਸ ਦੇ ਕਈ ਥਾਣੇਦਾਰਾਂ ਨੂੰ ਵੀ ਬਦਲਿਆਂ ਗਿਆ ਹੈ। ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨੂੰ ਇੱਥੋਂ ਦੇ ਬਦਲ ਕੇ ਸੈਂਟਰਲ ਥਾਣਾ ਫੇਜ਼-8 ਦਾ ਐਸਐਚਓ ਲਗਾਇਆ ਹੈ। ਜਦੋਂਕਿ ਹੰਡੇਸਰਾ ਥਾਣਾ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੂੰ ਉੱਥੋਂ ਦੇ ਬਦਲ ਕੇ ਬਲੌਂਗੀ ਥਾਣੇ ਦਾ ਐਸਐਚਓ ਲਾਇਆ ਗਿਆ ਹੈ।
ਥਾਣਾ ਮਾਜਰੀ ਦੇ ਐਸਐਸਓ ਹਰਨੇਕ ਸਿੰਘ ਨੂੰ ਬਦਲ ਕੇ ਹੁਣ ਲਾਲੜੂ ਥਾਣੇ ਦਾ ਐਸਐਚਓ, ਨਵਾਂ ਗਰਾਓਂ ਥਾਣੇ ਦੇ ਐਸਐਚਓ ਰਜੇਸ਼ ਹਸਤੀਰ ਨੂੰ ਬਦਲ ਕੇ ਪੁਲੀਸ ਲਾਈਨ ਭੇਜਿਆ ਗਿਆ ਹੈ ਜਦੋਂਕਿ ਉਨ੍ਹਾਂ ਦੀ ਥਾਂ ’ਤੇ ਇੰਸਪੈਕਟਰ ਦਲਵੀਰ ਸਿੰਘ ਨੂੰ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਢਕੌਲੀ ਥਾਣਾ ਦੇ ਐਸਐਚਓ ਸਨ। ਲਾਲੜੂ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਚਰਨ ਸਿੰਘ ਨੂੰ ਬਦਲ ਕੇ ਜ਼ੀਰਕਪੁਰ ਥਾਣੇ ਦਾ ਐਸਐਚਓ ਲਾਇਆ ਗਿਆ ਹੈ। ਜਦੋਂਕਿ ਥਾਣਾ ਜ਼ੀਰਕਪੁਰ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਖਰੜ ਸਿਟੀ ਥਾਣੇ ਦਾ ਐਸਐਚਓ ਲਾਇਆ ਗਿਆ ਹੈ ਅਤੇ ਖਰੜ ਸਿਟੀ ਦੇ ਪਹਿਲੇ ਐਸਐਚਓ ਭਗਵੰਤ ਸਿੰਘ ਰਿਆੜ ਨੂੰ ਇੱਥੋਂ ਦੇ ਬਦਲ ਕੇ ਕੁਰਾਲੀ ਸਿਟੀ ਥਾਣੇ ਦਾ ਮੁਖੀ ਤਾਇਨਾਤ ਕੀਤਾ ਗਿਆ ਹੈ।
ਥਾਣੇਦਾਰ ਮਹਿਮਾ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਥਾਣਾ ਹੰਡੇਸਰਾ ਦਾ ਐਸਐਚਓ ਲਾਇਆ ਗਿਆ ਹੈ।
ਸਪੈਸ਼ਲ ਬ੍ਰਾਂਚ ਮੁਹਾਲੀ ਦੇ ਥਾਣੇਦਾਰ ਸਤਿੰਦਰ ਸਿੰਘ ਨੂੰ ਡੇਰਾਬੱਸੀ ਥਾਣੇ ਦਾ ਐਸਐਚਓ, ਸਿਟੀ ਕੁਰਾਲੀ ਥਾਣਾ ਦੀ ਐਸਐਚਓ ਸੰਦੀਪ ਕੌਰ ਨੂੰ ਬਦਲ ਕੇ ਥਾਣਾ ਢਕੌਲੀ ਦੀ ਐਸਐਚਓ ਲਗਾਇਆ ਗਿਆ ਹੈ। ਖਰੜ ਸਦਰ ਥਾਣੇ ਦੇ ਅਡੀਸ਼ਨਲ ਐਸਐਚਓ ਅਮਨਦੀਪ ਸਿੰਘ ਨੂੰ ਥਾਣੇ ਦਾ ਮੁਖੀ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਬ੍ਰਾਂਚ ਮੁਹਾਲੀ ਦੇ ਇੰਚਾਰਜ ਹਿੰਮਤ ਸਿੰਘ ਨੂੰ ਬਦਲ ਕੇ ਥਾਣਾ ਸਦਰ ਕੁਰਾਲੀ ਦਾ ਐਸਐਸਓ, ਜਮਾਤ ਪੁਲੀਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਬਦਲ ਕੇ ਥਾਣਾ ਮਾਜਰੀ ਦਾ ਐਸਐਚਓ, ਥਾਣਾ ਜ਼ੀਰਕਪੁਰ ਦੀ ਮਹਿਲਾ ਥਾਣੇਦਾਰ ਪਰਮਜੀਤ ਕੌਰ ਨੂੰ ਮਜਾਤ ਚੌਂਕੀ ਦਾ ਇੰਚਾਰਜ ਲਾਇਆ ਗਿਆ ਹੈ।
ਥਾਣੇਦਾਰ ਪਰਮਜੀਤ ਸਿੰਘ ਨੂੰ ਸਪੈਸ਼ਲ ਬ੍ਰਾਂਚ ਮੁਹਾਲੀ ’ਚੋਂ ਬਦਲ ਕੇ ਸਨਅਤੀ ਏਰੀਆ ਪੁਲੀਸ ਚੌਂਕੀ ਫੇਜ਼-8 ਦਾ ਇੰਚਾਰਜ, ਸਪੈਸ਼ਲ ਬ੍ਰਾਂਚ ਦੇ ਹੀ ਥਾਣੇਦਾਰ ਨਰਿੰਦਰ ਸਿੰਘ ਨੂੰ ਟਰੈਫ਼ਿਕ ਜ਼ੋਨ-1 ਮੁਹਾਲੀ ਦਾ ਇੰਚਾਰਜ, ਮਟੌਰ ਦੇ ਥਾਣੇਦਾਰ ਗੁਰਮੀਤ ਸਿੰਘ ਨੂੰ ਅਡੀਸ਼ਨਲ ਐਸਐਚਓ ਢਕੌਲੀ, ਮੁਹਾਲੀ ਟਰੈਫ਼ਿਕ ਜ਼ੋਨ-1 ਦੇ ਇੰਚਾਰਜ ਏਐਸਆਈ ਬਲਜਿੰਦਰ ਸਿੰਘ ਨੂੰ ਥਾਣਾ ਫੇਜ਼-1 ਵਿੱਚ ਤਾਇਨਾਤ ਕੀਤਾ ਗਿਆ ਹੈ। ਥਾਣੇਦਾਰ ਤਰਲੋਚਨ ਸਿੰਘ ਨੂੰ ਥਾਣਾ ਕੁਰਾਲੀ ਸਿਟੀ ਤੋਂ ਬਦਲ ਕੇ ਸਦਰ ਥਾਣਾ ਖਰੜ, ਏਐਸਆਈ ਸ੍ਰੀ ਰਾਮ ਨੂੰ ਟਰੈਫ਼ਿਕ ਜ਼ੋਨ-3 ਦਾ ਇੰਚਾਰਜ ਲਾਇਆ ਗਿਆ ਹੈ।
ਇਸੇ ਤਰ੍ਹਾਂ ਏਐਸਆਈ ਪਰਮਜੀਤ ਸਿੰਘ ਨੂੰ ਨਵਾਂ ਗਰਾਓਂ ਥਾਣੇ ’ਚੋਂ ਬਦਲ ਕੇ ਲਾਲੜੂ, ਰਾਜ ਸਿੰਘ ਨੂੰ ਥਾਣਾ ਫੇਜ਼-1 ਤੋਂ ਡੇਰਾਬੱਸੀ, ਏਐਸਆਈ ਅਵਤਾਰ ਸਿੰਘ ਨੂੰ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਡੇਰਾਬੱਸੀ, ਏਐਸਆਈ ਹਰੀਸ ਕੁਮਾਰ ਨੂੰ ਪੀਸੀਆਰ ਤੋਂ ਬਦਲ ਕੇ ਸਹਾਇਕ ਐਮਟੀਓ ਮੁਹਾਲੀ, ਏਐਸਆਈ ਨਰਿੰਦਰ ਸਿੰਘ ਨੂੰ ਡੇਰਾਬੱਸੀ ਤੋਂ ਮੁੱਲਾਂਪੁਰ ਗਰੀਬਦਾਸ ਅਤੇ ਏਐਸਆਈ ਬਿਕਰਮ ਸਿੰਘ ਨੂੰ ਓਏਐਸਆਈ ਬ੍ਰਾਂਚ ਤੋਂ ਬਦਲ ਕੇ ਪੁਲੀਸ ਲਾਈਨ ਭੇਜਿਆ ਗਿਆ ਹੈ।
(ਬਾਕਸ ਆਈਟਮ)
ਖਰੜ ਸਿਟੀ ਦੇ ਥਾਣੇਦਾਰ ਨਿਧਾਨ ਸਿੰਘ ਨੂੰ ਸੰਨੀ ਐਨਕਲੇਵ ਪੁਲੀਸ ਚੌਂਕੀ ਦਾ ਇੰਚਾਰਜ ਲਾਇਆ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੰਨੀ ਐਨਕਲੇਵ ਚੌਂਕੀ ਦੇ ਤਤਕਾਲੀ ਇੰਚਾਰਜ ਕੇਵਲ ਸਿੰਘ ਦੇ ਖ਼ਿਲਾਫ਼ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਚੌਂਕੀ ਇੰਚਾਰਜ ਫਰਾਰ ਚਲ ਰਿਹਾ ਹੈ ਜਦੋਂਕਿ ਵਿਜੀਲੈਂਸ ਦੀ ਟੀਮ ਨੇ ਚੌਂਕੀ ਇੰਚਾਰਜ ਵੱਲੋਂ ਆਪਣੇ ਪੱਧਰ ’ਤੇ ਰੱਖੇ ਹੋਏ ਪ੍ਰਾਈਵੇਟ ਕੰਪਿਊਟਰ ਅਪਰੇਟਰ ਸਰਬਜੀਤ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …