Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੈਜਿਸਟਰੇਟ ਮੁਹਾਲੀ ਵੱਲੋਂ ਕਰਫਿਊ ਵਿੱਚ ਢਿੱਲ ਸਬੰਧੀ ਹੁਕਮ ਜਾਰੀ ਨਬਜ਼-ਏ-ਪੰਜਾਬ ਬਿਊਰੋ, ਐਸ ਏ ਐਸ ਨਗਰ (ਮੁਹਾਲੀ), 30 ਅਪ੍ਰੈਲ: ਗਿਰੀਸ਼ ਦਿਆਲਨ, ਜ਼ਿਲ੍ਹਾ ਮੈਜਿਸਟਰੇਟ, ਐਸ.ਏ.ਐੱਸ. ਨਗਰ ਨੇ ਸੀਆਰ ਪੀ.ਸੀ. ਦੀ ਧਾਰਾ 144 ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਸ਼ਾਪਸ ਅਤੇ ਈਸਟੈਬਲਿਸ਼ਮੈਟ ਐਕਟ ਦੇ ਤਹਿਤ ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਕਰਫਿਊ ਵਿੱਚ ਢਿੱਲ (ਪਹਿਲਾਂ ਤੋਂ ਮੌਜੂਦ ਵਿਚ ਵਾਧਾ ਕਰਦੇ ਹੋਏ) ਦੇਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿਚ ਪੇਂਡੂ ਖੇਤਰਾਂ ਵਿੱਚ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਸ਼ਹਿਰੀ ਖੇਤਰਾਂ ਵਿੱਚ ਸਾਰੀਆਂ ਸਟੈਂਡ ਅਲੋਨ ਦੁਕਾਨਾਂ, ਆਸ ਪਾਸ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚਲੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ। ਇਹ ਹੁਕਮ 1 ਮਈ, 2020 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਹਾਲਾਂਕਿ, ਸਿੰਗਲ / ਮਲਟੀ-ਬ੍ਰਾਂਡ ਮਾਲਜ਼ ਜਾਂ ਮਲਟੀਪਲੈਕਸਜ਼ ਜਾਂ ਮਾਰਕੀਟ ਕੰਪਲੈਕਸਾਂ ਵਿੱਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਜਿਹੜੀਆਂ ਦੁਕਾਨਾਂ ਸ਼ਹਿਰੀ ਅਤੇ ਦਿਹਾਤੀ ਵਿਚ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਉਹਨਾਂ ਵਿਚ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਸ਼ਾਮਲ ਹਨ। ਸੈਲੂਨ, ਨਾਈ ਦੀਆਂ ਦੁਕਾਨਾਂ, ਆਦਿ ਦੁਕਾਨਾਂ / ਸੰਸਥਾਵਾਂ ਬੰਦ ਰਹਿਣਗੀਆਂ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਅਥਾਰਟੀ ਦੀ ਆਗਿਆ ਨਾਲ ਘਰੇਲੂ ਸਪੁਰਦਗੀ ਨੂੰ ਛੱਡ ਕੇ ਰੈਸਟੋਰੈਂਟਾਂ ਨੂੰ ਖੋਲ੍ਹਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਏਗੀ। ਇਸ ਤੋਂ ਇਲਾਵਾ, ਸਾਰੀਆਂ ਦੁਕਾਨਾਂ ਸਿਰਫ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਸਾਰੀਆਂ ਦੁਕਾਨਾਂ ਕ੍ਰਮਬੱਧ ਅਧਾਰ ‘ਤੇ ਖੁੱਲ੍ਹਣਗੀਆਂ ਮਤਲਬ ਇਹ ਹੈ ਕਿ ਕਿਸੇ ਵੀ ਸਮੇਂ 50 ਫੀਸਦੀ ਤੋਂ ਵੱਧ ਇਕਾਈਆਂ ਇਕੱਲੇ ਆਂਢ-ਗੁਆਂਢ / ਰਿਹਾਇਸ਼ੀ ਕੰਪਲੈਕਸ / ਸੈਕਟਰ / ਬਾਜ਼ਾਰ ਵਿਚ ਨਹੀਂ ਖੁੱਲ੍ਹਣਗੀਆਂ। ਇਲਾਕੇ ਦੇ ਐਸਡੀਐਮਜ਼ / ਡੀਐਸਪੀਜ਼ ਸਬੰਧਤ ਟਰੇਡਰਜ਼ ਐਸੋਸੀਏਸ਼ਨ ਨਾਲ ਕ੍ਰਮਬੱਧ / ਰੋਟੇਸ਼ਨ ਯਕੀਨੀ ਬਣਾਉਣ ਲਈ ਯੋਜਨਾ ਤਿਆਰ ਕਰਨਗੇ। ਆਂਢ-ਗੁਆਂਢ / ਰਿਹਾਇਸ਼ੀ ਕੰਪਲੈਕਸ / ਸੈਕਟਰ ਵਿਚ ਵਸਦੇ ਨਾਗਰਿਕਾਂ ਦੇ ਲਾਭ ਲਈ ਯੋਜਨਾ ਨੂੰ ਜਨਤਕ ਕੀਤਾ ਜਾਵੇਗਾ। ਉਦਾਹਰਣ ਦੇ ਲਈ, ਮੁਹਾਲੀ ਸ਼ਹਿਰ ਦੇ ਮਾਮਲੇ ਵਿੱਚ, ਜਿਥੇ ਦੁਕਾਨਾਂ ਦੇ ਨੰਬਰ ਹਨ, ਉਹਨਾਂ ਵਿਚ ਪਹਿਲੇ ਦਿਨ (ਸੋਮਵਾਰ) ਈਵਨ ਨੰਬਰ ਵਾਲੇ ਦੁਕਾਨਾਂ ਖੋਲ੍ਹ ਸਕਦੇ ਹਨ ਅਤੇ ਓਡ ਨੰਬਰ ਵਾਲੇ ਮੰਗਲਵਾਰ ਨੂੰ ਖੋਲ੍ਹ ਸਕਦੇ ਹਨ ਅਤੇ ਇਸੇ ਤਰ੍ਹਾਂ ਅੱਗੇ ਚੱਲੇਗਾ। ਪਰ ਕੋਈ ਵੀ ਦੁਕਾਨ ਐਤਵਾਰ ਨੂੰ ਨਹੀਂ ਖੁੱਲ੍ਹੇਗੀ। ਹਾਲਾਂਕਿ, ਇਹ ਜ਼ਰੂਰੀ ਚੀਜ਼ਾਂ ਦੀ ਘਰੇਲੂ ਸਪੁਰਦਗੀ ‘ਤੇ ਲਾਗੂ ਨਹੀਂ ਹੋਵੇਗਾ ਜੋ ਐਤਵਾਰ ਨੂੰ ਵੀ ਜਾਰੀ ਹੋ ਸਕਦੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾ ਜਿਸ ਵਿੱਚ ਪਰਿਵਾਰ / ਘਰ ਦੇ ਸਿਰਫ ਇੱਕ ਮੈਂਬਰ ਨੂੰ ਵਸਤਾਂ ਖਰੀਦਣ ਲਈ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਵਸਤਾਂ, ਜਿੱਥੋਂ ਤੱਕ ਸੰਭਵ ਹੋ ਸਕੇ, ਆਸ ਪਾਸ ਦੀ ਨਜ਼ਦੀਕੀ ਦੁਕਾਨ ਤੋਂ ਖਰੀਦੀਆਂ ਜਾਣ। ਵਾਹਨਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜ਼ਰੂਰੀ ਖਰੀਦਦਾਰੀ ਦੇ ਤੁਰੰਤ ਬਾਅਦ, ਵਿਅਕਤੀ ਆਪਣੇ ਘਰ ਵਾਪਸ ਆ ਜਾਵੇਗਾ। ਸਭ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣੇ ਪੈਣਗੇ ਅਤੇ ਭੀੜ ਤੋਂ ਬਚਣ ਲਈ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ ਅਤੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਛੋਟੇ ਬੱਚੇ, ਅਤੇ ਸਹਿ-ਬਿਮਾਰੀ ਵਾਲੇ ਵਿਅਕਤੀਆਂ ਨੂੰ ਘਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਰੀਆਂ ਦੁਕਾਨਾਂ, ਸਮਾਜਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਉਸ ਖੇਤਰ ਦੀ ਨਿਸ਼ਾਨਦੇਹੀ ਕਰਨਗੀਆਂ (ਨਿਸ਼ਾਨ / ਦਾਇਰਾ ਆਦਿ ਦੇ ਨਾਲ) ਜਿੱਥੇ ਲੋਕ ਆਪਣੀ ਵਾਰੀ ਦੀ ਉਡੀਕ ਕਰ ਸਕਦੇ ਹਨ। ਉਹ ਆਪਣੀ ਇਮਾਰਤਾਂ/ਦੁਕਾਨਾ ਨੂੰ ਬਾਕਾਇਦਾ ਰੋਗਾਣੂ-ਮੁਕਤ / ਸੈਨੀਟਾਈਜ਼ ਕਰਨਗੇ। ਢਿੱਲ ਦੇ ਅੰਤ ‘ਤੇ ਯਾਨੀ ਸਵੇਰੇ 11 ਵਜੇ ਸਾਰੇ ਘਰ ਪਰਤਣਗੇ, ਇੱਥੋਂ ਤੱਕ ਕਿ ਜੋ ਦੁਕਾਨ ‘ਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਉਹ ਵੀ ਵਾਪਸ ਘਰ ਨੂੰ ਪਰਤਣਗੇ। ਦੁਕਾਨ ਮਾਲਕਾਂ ਅਤੇ ਕਰਮਚਾਰੀਆਂ ਨੂੰ ਸ਼ਟਰ ਡਾਊਨ ਕਰਨ ਲਈ ਇਕ ਘੰਟੇ ਦੀ ਆਗਿਆ ਹੋਵੇਗੀ। ਕੋਈ ਵੀ ਵਿਅਕਤੀ ਜਿਸਦਾ ਉਲੰਘਣਾ ਕਰਦਾ ਪਾਇਆ ਗਿਆ ਹੈ, ਉਸ ਵਿਰੁੱਧ ਅਪਰਾਧਕ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਬਾਹਰ ਜਾਣ ਲਈ ਲੋਕਾਂ ਨੂੰ ਕਿਸੇ ਵੀ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਜਿਵੇਂ ਕਿ ਭੋਜਨ, ਕਰਿਆਨੇ, ਫਲ, ਸਬਜ਼ੀਆਂ ਅਤੇ ਮੀਟ ਆਦਿ, ਦੁੱਧ ਸਮੇਤ ਦੁੱਧ ਦੇ ਪਦਾਰਥਾਂ ਦੀਆਂ ਦੁਕਾਨਾਂ ਪਹਿਲਾਂ ਹੀ ਬਿਨਾਂ ਸਮੇਂ ਦੇ ਪਾਬੰਦੀਆਂ ਦੇ ਘਰ ਸਪੁਰਦਗੀ ਲਈ ਖੁੱਲੀਆਂ ਹਨ। ਹੁਣ ਸਿਰਫ 7-11 ਵਜੇ ਦੁਕਾਨਾਂ ਵਿਚ ਆਉਣ ਵਾਲੇ ਗ੍ਰਹਾਕਾਂ ਨੂੰ ਸਮਾਨ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ, ਉਹ ਪਹਿਲਾਂ ਦੀ ਤਰ੍ਹਾਂ ਘਰਾਂ ਦੀ ਸਪੁਰਦਗੀ / ਸੰਚਾਲਨ ਦੁਬਾਰਾ ਸ਼ੁਰੂ ਕਰ ਸਕਦੇ ਹਨ। ਇਹ ਅੱਗੇ ਸਪੱਸ਼ਟ ਕੀਤਾ ਗਿਆ ਹੈ ਕਿ ਐਮਐਚਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਗੈਰ-ਜ਼ਰੂਰੀ / ਜ਼ਰੂਰੀ ਨੂੰ ਨਾ ਦੇਖਦਿਆਂ ਬਿਨਾਂ ਪਾਸ ਦੇ ਸਾਰੇ ਟਰੱਕਾਂ ਅਤੇ ਹੋਰ ਸਮਾਨ /ਵਾਹਕ ਵਾਹਨਾਂ ਦੀ ਆਵਾਜਾਈ ਨੂੰ ਆਗਿਆ ਦਿੱਤੀ ਜਾਏਗੀ। ਇਸ ਵਿੱਚ ਮਾਲ ਦੀ ਸਪੁਰਦਗੀ ਤੋਂ ਬਾਅਦ ਖਾਲੀ ਟਰੱਕ / ਵਾਹਨ ਜਾਂ ਸਮਾਨ ਚੁੱਕਣ ਲਈ ਜਾ ਰਹੇ ਵਾਹਨ ਸ਼ਾਮਲ ਹੋਣਗੇ। ਉਦਯੋਗਿਕ ਅਦਾਰਿਆਂ (ਦੋਵੇਂ ਸਰਕਾਰੀ ਅਤੇ ਪ੍ਰਾਈਵੇਟ) ਜਿਨ੍ਹਾਂ ਨੂੰ ਸੰਚਾਲਨ ਦੀ ਇਜਾਜ਼ਤ ਦਿੱਤੀ ਜਾਏਗੀ ਉਹਨਾਂ ਵਿੱਚ ਐਮਐਚਏ ਦੁਆਰਾ ਦਰਸਾਈਆਂ ਗਈਆਂ ਸਾਰੀਆਂ ਉਦਯੋਗਿਕ ਇਕਾਈਆਂ ਅਰਥਾਤ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੀਆਂ ਉਦਯੋਗਿਕ ਸ਼ਾਮਲ ਹਨ ਭਾਵ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀਆਂ ਸੀਮਾਵਾਂ ਤੋਂ ਬਾਹਰ ਵਾਲੀਆਂ, ਨਿਰਮਾਣ ਅਤੇ ਵਿਸ਼ੇਸ਼ ਆਰਥਿਕ ਖੇਤਰਾਂ (ਐੱਸ.ਈ.ਜ਼ੈਡ) ਅਤੇ ਐਕਸਪੋਰਟ ਓਰੀਐਂਡਡ ਯੂਨਿਟਸ (ਈਓਯੂਜ਼) ਉਦਯੋਗਿਕ ਅਸਟੇਟਾਂ ਤੱਕ ਪਹੁੰਚ ਵਾਲੇ ਹੋਰ ਉਦਯੋਗਿਕ ਅਦਾਰੇ ਅਤੇ ਉਦਯੋਗਿਕ ਟਾਊਨਸ਼ਿਪ ਸ਼ਾਮਲ ਹਨ। ਇਹ ਅਦਾਰਿਆਂ ਵਿੱਚ ਜਿੰਨਾ ਸੰਭਵ ਹੋ ਸਕੇ ਸਾਰੇ ਕਾਮਿਆਂ ਨੂੰ ਉਸੇ ਥਾਂ ਜਾਂ ਆਸ ਪਾਸ ਦੀਆਂ ਇਮਾਰਤਾਂ ਦੇ ਅੰਦਰ ਰਹਿਣ ਦੇ ਪ੍ਰਬੰਧ ਕਰਨੇ ਹੋਣਗੇ ਅਤੇ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ (ਐਸਓਪੀ) ਦੇ ਲਾਗੂਕਰਨ ਲਈ ਪ੍ਰਬੰਧ ਕਰਨਗੇ। ਕਰਮਚਾਰੀਆਂ ਨੂੰ ਕੰਮ ਵਾਲੀ ਥਾਂ ਤੇ ਲਿਜਾਣ ਦਾ ਪ੍ਰਬੰਧ ਮਾਲਕਾਂ ਦੁਆਰਾ ਸਮਰਪਿਤ ਆਵਾਜਾਈ ਵਿੱਚ ਸਮਾਜਕ ਦੂਰੀ ਨੂੰ ਯਕੀਨੀ ਬਣਾ ਕੇ ਕੀਤਾ ਜਾਵੇਗਾ। ਹੋਰ ਇਕਾਈਆਂ ਜਿਹਨਾਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਹੈ, ਉਹਨਾਂ ਵਿਚ ਜ਼ਰੂਰੀ ਚੀਜ਼ਾਂ ਦੀਆਂ ਨਿਰਮਾਣ ਯੂਨਿਟਾਂ ਹਨ ਜਿਨ੍ਹਾਂ ਵਿੱਚ ਡਰੱਗਜ਼, ਫਾਰਮਾਸਿਊਟੀਕਲ, ਮੈਡੀਕਲ ਉਪਕਰਣ, ਉਨ੍ਹਾਂ ਦੇ ਕੱਚੇ ਮਾਲ ਅਤੇ ਇੰਟਰਮੀਡੀਅਟਸ, ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀਆਂ ਹੱਦਾਂ ਤੋਂ ਬਾਹਰ ਵਾਲੇ ਪੇਂਡੂ ਖੇਤਰਾਂ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ, ਉਤਪਾਦਨ ਇਕਾਈਆਂ, ਜਿਨ੍ਹਾਂ ਨੂੰ ਨਿਰੰਤਰ ਪ੍ਰਕਿਰਿਆ ਦੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਦੀ ਸਪਲਾਈ ਚੇਨ, ਆਈਟੀ ਹਾਰਡਵੇਅਰ ਦਾ ਨਿਰਮਾਣ, ਕੋਲਾ ਉਤਪਾਦਨ, ਖਾਣਾਂ ਅਤੇ ਖਣਿਜ ਉਤਪਾਦਨ, ਉਨ੍ਹਾਂ ਦੀ ਆਵਾਜਾਈ, ਵਿਸਫੋਟਕਾਂ ਦੀ ਸਪਲਾਈ ਅਤੇ ਮਾਈਨਿੰਗ ਓਪਰੇਸ਼ਨਾਂ ਨਾਲ ਸੰਬੰਧਤ ਗਤੀਵਿਧੀਆਂ, ਪੈਕਿੰਗ ਸਮੱਗਰੀ ਦੀਆਂ ਨਿਰਮਾਣ ਇਕਾਈਆਂ, ਕ੍ਰਮਬੱਧ ਸ਼ਿਫਟਾਂ ਅਤੇ ਸਮਾਜਕ ਦੂਰੀਆਂ ਨਾਲ ਕੱਪੜਾ ਉਦਯੋਗ, ਤੇਲ ਅਤੇ ਗੈਸ ਰਿਫਾਇਨਰੀ, ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀਆਂ ਹੱਦਾਂ ਤੋਂ ਬਾਹਰ ਵਾਲੇ ਪੇਂਡੂ ਖੇਤਰਾਂ ਵਿੱਚ ਇੱਟ ਭੱਠੇ ਸ਼ਾਮਲ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਸਾਰੀਆਂ ਸ਼੍ਰੇਣੀਆਂ ਦੇ ਉਦਯੋਗਾਂ ਨੂੰ ਐਸਓਪੀ ਦੀ ਪਾਲਣਾ ਕਰਨੀ ਲਾਜ਼ਮੀ ਹੈ। ਉਹਨਾਂ ਨੂੰ ਫੈਕਟਰੀ ਵਿੱਚ ਜਾਂ ਇਸ ਦੇ ਨੇੜੇ ਇਮਾਰਤਾਂ ਵਿੱਚ ਲੇਬਰ/ਵਰਕਰਾਂ ਦੇ ਰਹਿਣ ਲਈ ਪ੍ਰਬੰਧ ਕਰਨਾ ਪਵੇਗਾ ਤੇ ਵਿਸ਼ੇਸ਼ ਤੌਰ ‘ਤੇ ਲੋਂੜੀਦੀਆਂ ਆਵਾਜਾਈ ਸਹੂਲਤਾਂ (ਪੈਦਲ ਜਾਂ ਸਾਈਕਲ ਤੋਂ ਇਲਾਵਾ) ਦਾ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਕਰਮਚਾਰੀਆਂ ਦੇ ਆਉਣ ਜਾਣ ਲਈ ਪ੍ਰਬੰਧਕਾਂ/ਮਾਲਕਾਂ ਨੂੰ (ਆਪਣੇ ਟਰਾਂਸਪੋਰਟ ਨੂੰ ਵਰਤਣ ਲਈ ਪਰ ਯੂਨਿਟ 15% ਤੋਂ ਵੱਧ ਨਾ ਹੋਵੇ) ਲੋੜੀਂਦੇ ਕਰਫਿਊ ਪਾਸ ਨੋਡਲ ਅਧਿਕਾਰੀ ਵੱਲੋਂ ਉਦਯੋਗ ਐਸੋਸੀਏਸ਼ਨ ਨਾਲ ਸਲਾਹ ਮਸ਼ਵਰੇ ਦੁਆਰਾ ਜਾਰੀ ਕੀਤੇ ਜਾਣਗੇ। ਹਰੇਕ ਇਕਾਈ ਲਈ ਪ੍ਰਬੰਧਕਾਂ/ਵਰਕਰਾਂ ਲਈ ਵਾਹਨਾਂ ਦੇ ਨੰਬਰਾਂ ਦੀ ਸੂਚੀ ਦੇ ਰੂਪ ਵਿੱਚ ਬੱਸਾਂ/ਆਵਾਜਾਈ ਲਈ ਵਾਹਨ ਨੰਬਰ ਵਾਸਤੇ ਪਾਸ ਜਾਰੀ ਕੀਤੇ ਜਾ ਸਕਦੇ ਹਨ। ਉਸਾਰੀ ਦੀਆਂ ਗਤੀਵਿਧੀਆਂ ਦੀ ਆਗਿਆ ਦੇ ਵੇਰਵੇ ਅਨੁਸਾਰ ਪੇਂਡੂ ਖੇਤਰਾਂ ਵਿਚ ਉਸਾਰੀ ਲਈ ਸਾਰੀ ਤਰ੍ਹਾਂ ਦੇ ਨਿਰਮਾਣ ਲਈ ਆਗਿਆ ਹੈ ਭਾਵੇਂ ਕੋਈ ਨਵੀਂ ਉਸਾਰੀ ਹੈ ਜਾਂ ਇਹ ਪਹਿਲਾ ਤੋਂ ਚਲ ਰਹੀ ਹੋਵੇ। ਪਰ ਸ਼ਹਿਰੀ ਖੇਤਰਾਂ ਵਿੱਚ ਉਸਾਰੀ ਸਿਰਫ਼ ਚੱਲ ਰਹੇ ਪ੍ਰਾਜੈਕਟ ਲਈ ਸਾਈਟ ‘ਤੇ ਮਜ਼ਦੂਰਾਂ ਦੀ ਉਪਲਬਧਤਾ ਦੇ ਆਧਾਰ ‘ਤੇ ਹੋਵੇਗੀ ਜਿਸ ਵਿੱਚ ਉਸਾਰੀ ਅਧੀਨ ਨਿੱਜੀ/ਰਿਹਾਇਸ਼ੀ/ਵਪਾਰਕ ਇਮਾਰਤਾਂ ਸ਼ਾਮਲ ਹਨ। ਸਿਰਫ਼ ਓਪਰੋਕਤ ਗਤੀਵਿਧੀਆਂ ਲਈ ਸਟੋਨ ਕਰਸ਼ਰ, ਰੇਤ ਅਤੇ ਬੱਜਰੀ ਦੀ ਖੁਦਾਈ ਅਤੇ ਇਸਦੀ ਢੋਆ-ਢੁਆਈ ਕਰਨ ਦੀ ਆਗਿਆ ਦਿੱਤੀ ਜਾਏਗੀ ਅਤੇ ਕਿਸੇ ਹੋਰ ਉਦੇਸ਼ ਲਈ ਇਸ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਜਿਹੀਆਂ ਸਾਰੀਆਂ ਇਕਾਈਆਂ ਨੂੰ ਜ਼ਿਲ੍ਹਾ ਖਣਨ ਅਫ਼ਸਰ ਨੂੰ ਆਰਡਰ ਦੇ ਪਰੂਫ਼ ਨਾਲ ਅਰਜ਼ੀਆਂ ਦੇਣੀਆਂ ਪੈਣਗੀਆਂ। ਜ਼ਿਲ੍ਹਾ ਮਾਈਨਿੰਗ ਅਫ਼ਸਰ ਅਜਿਹੀਆਂ ਸਾਰੀਆਂ ਅਰਜ਼ੀਆਂ ਦੀ ਤਸਦੀਕ ਕਰੇਗਾ ਅਤੇ ਕੰਮ ਸ਼ੁਰੂ ਕਰਨ ਲਈ ਲੋੜੀਂਦੀ ਇਜਾਜ਼ਤ ਦੇਵੇਗਾ। ਇਸ ਤੋਂ ਇਲਾਵਾ, ਉਦਯੋਗ ਅਤੇ ਨਿਰਮਾਣ ਗਤੀਵਿਧੀਆਂ ਲਈ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਥੋੜ੍ਹੀ ਦੂਰੀ ‘ਤੇ ਰਹਿਣ ਵਾਲੀ ਲੇਬਰ/ਕਾਮਿਆਂ ਨੂੰ ਸਾਈਕਲ ਜਾਂ ਪੈਦਲ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ। ਫੈਕਟਰੀ ਇਕਾਂਤਵਾਸ/ਇਨ-ਸੀਟੂ ਉਸਾਰੀ ਦਾ ਅਰਥ ਹੈ ਕਿ ਕਿਰਤ ਜਨਤਕ ਆਵਾਜਾਈ ‘ਤੇ ਨਿਰਭਰ ਨਹੀਂ ਹੋਣਗੇ। ਇਸ ਤੋਂ ਇਲਾਵਾ, ਜੇ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਦਿੱਤੀਆਂ ਛੋਟਾਂ ਦੇ ਅਧੀਨ ਆਉਂਦੀਆਂ ਹਨ ਤਾਂ ਮੁੜ ਉਸਾਰੀ/ਮੁੜ ਨਿਰਮਾਣ ਦੀ ਆਗਿਆ ਲੈਣ ਦੀ ਲੋੜ ਨਹੀਂ ਪਵੇਗੀ। ਉਹ ਐਸਓਪੀ/ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਰਾਸ਼ਟਰੀ ਨਿਰਦੇਸ਼ਾਂ ਦੀ ਪਾਲਣਾ ਕਰਨਗੇ, ਸਬੰਧੀ ਸਿਰਫ਼ ਇਕ ਸਵੈ-ਘੋਸ਼ਣਾ ਜੀ.ਐੱਮ., ਇੰਡਸਟ੍ਰੀਜ਼, ਮੁਹਾਲੀ (gmdicsasnagar@gmail.com) ਨੂੰ ਭੇਜਣਗੇ। ਨੋਡਲ ਅਧਿਕਾਰੀ ਇਸ ਨੂੰ ਯਕੀਨੀ ਬਣਾਉਣ ਲਈ ਰੈਂਡਮ ਚੈਕਿੰਗ ਕਰਨਗੇ। ਇਹ ਵੇਖਿਆ ਜਾ ਸਕਦਾ ਹੈ ਕਿ ਇਹ ਹੁਕਮ ਕਿਸੇ ਵੀ ਕੰਟੇਨਮੈਂਟ ਜ਼ੋਨ ਤੇ ਲਾਗੂ ਨਹੀਂ ਹੋਏਗਾ ਜਿਵੇਂ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੁਆਰਾ ਸਮੇਂ ਸਮੇਂ ਤੇ ਐਲਾਨ ਕੀਤਾ ਗਿਆ ਹੈ ਅਤੇ ਕਿਸੇ ਕੰਟੇਨਮੈਂਟ ਜ਼ੋਨ ਵਿੱਚ ਕਿਸੇ ਵੀ ਦੁਕਾਨ, ਸਥਾਪਨਾ ਜਾਂ ਉਦਯੋਗ ਲਈ ਇਸ ਦੀ ਸਖ਼ਤ ਮਨਾਹੀ ਹੈ। ਉਲੰਘਣਾ ਕਰਨ ਵਾਲੇ ਵਿਰੁੱਧ ਆਪਦਾ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ ਨਿਯਮ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ