
ਸੇਂਟ ਸੋਲਜ਼ਰ ਸਕੂਲ ਵਿਖੇ ਚਲ ਰਹੇ ਯੋਗ ਕੇਂਦਰ ਦੀ ਪਹਿਲੀ ਸਾਲ ਗਿਰਾ ਮਨਾਈ
ਕੁਲਜੀਤ ਸਿੰਘ
ਜੰਡਿਅਾਲਾ ਗੁਰੂ, 12 ਜੂਨ:
ਸਥਾਨਕ ਸੇਂਟ ਸੋਲਜ਼ਰ ਸਕੂਲ ਵਿਖੇ ਭਾਰਤੀਅਾ ਯੋਗ ਸੰਸਥਾਨ ਦਵਾਰਾ ਚਲਾੲੇ ਜਾ ਰਹੇ ਯੋਗ ਕੇਂਦਰ ਦੀ ਪਹਿਲੀ ਸਾਲਗਿਰਾ ਮਨਾੲੀ ਗੲੀ । ੲਿਸ ਸਾਲਗਿਰਾ ਵਿਚ ਅੰਮਿ੍ਤਸਰ ਤੋਂ ਪਹੁੰਚੇ ਯੋਗ ਗੁਰੂਆਂ ਮਨਮੋਹਨ ਕਪੂਰ, ਸੁਨੀਲਪਾਲ, ਬਿਕਰਮਜੀਤ ਸਿੰਘ, ਵਰਿੰਦਰ ਧਵਨ, ਪ੍ਰਮੋਦ ਸੋਢੀ, ਅਸ਼ੋਕ ਕੁਮਾਰ ਤੋਂ ੲਿਲਾਵਾ ਸ਼ਹਿਰ ਦੇ ਅੱਠ ਸੌ ਲੋਕਾਂ ਨੇ ਭਾਗ ਲਿਅਾ। ਅੰਮ੍ਰਿਤਸਰ ਤੋਂ ਪਹੁੰਚੇ ਯੋਗ ਗੁਰੂਆਂ ਨੇ ਸਥਾਨਕ ਲੋਕਾਂ ਨੂੰ ਯੋਗ ਕਰਨ ਦੀਆਂ ਵਿਧੀਆਂ ਬਾਰੇ ਭਰਪੂਰ ਜਾਣਕਾਰੀ। ਯੋਗ ਗੁਰੂਆਂ ਨੇ ਯੋਗ ਕਰਨ ਨਾਲ ਹੁੰਦੇ ਲਾਭਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ੳਨ੍ਹਾਂ ਨੇ ਵੱਖ ਵੱਖ ਯੋਗ ਅਾਸਣ ਵੀ ਲੋਕਾਂ ਨੂੰ ਕਰਵਾੲੇ। ੳਨ੍ਹਾਂ ਕਿਹਾ ਕੇ ਰੋਜ ਸਵੇਰੇ ਯੋਗ ਕਰਨ ਨਾਲ ਸਾਡੇ ਸਰੀਰ ਵਿਚ ਤੰਦਰੁਸਤੀ ਆਓਂਦੀ ਹੈ ਅਤੇ ਕੲੀ ਤਰਾਂ ਦੀਅਾਂ ਬਿਮਾਰੀਅਾਂ ਤੋਂ ਸਾਨੂੰ ਛੁਟਕਾਰਾ ਵੀ ਮਿਲਦਾ ਹੈ। ੲਿਸ ਕਰਕੇ ਸਾਨੂੰ ਅਾਪ ਵੀ ਰੋਜ ਯੋਗਾ ਕਰਨਾਂ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਯੋਗਾ ਕਰਨ ਨਾਲ ਹੁੰਦੇ ਲਾਭ ਬਾਰੇ ਹੋਰਾਂ ਨੂੰ ਵੀ ਦੱਸਣਾ ਚਾਹੀਦਾ ਹੈ। ਅੰਤ ਵਿਚ ਜੰਡਿਅਾਲਾ ਗੁਰੂ ਦੇ ਸਮੂਹ ਪ੍ਰਬੰਧਕਾਂ ਨੇ ਸੇਂਟ ਸੋਲਜ਼ਰ ਸਕੂਲ ਦੇ ਅੈਮ ਡੀ ਮੰਗਲ ਸਿੰਘ ਕਿਸ਼ਨਪੁਰੀ ਵੱਲੋਂ ਪਿਛਲੇ ਇਕ ਸਾਲ ਤੋਂ ਨਿਰਸਵਾਰਥ ਭਰਪੂਰ ਸਹਿਯੋਗ ਦੇਣ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੋਗ ਸੰਸਥਾਨ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਅਾ। ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿਂੰਘ ਕਿਸ਼ਨ ਪੂਰੀ ਨੇ ਯੋਗ ਸੰਸਥਾਨ ਦੇ ਪਹੁੰਚੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ।