Share on Facebook Share on Twitter Share on Google+ Share on Pinterest Share on Linkedin ਸੇਂਟ ਸੋਲਜਰ ਸਕੂਲ ਦੇ ਅਧਿਆਪਕ ਸਰਵਉੱਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਤ ਕੁਲਜੀਤ ਸਿੰਘ ਜੰਡਿਆਲਾ ਗੁਰੂ, 12 ਸਤੰਬਰ: ਸਥਾਨਕ ਸੇਂਟ ਸੋਲਜ਼ਰ ਸਕੂਲ ਦੇ ਦੋ ਹੋਣਹਾਰ ਅਧਿਆਪਕਾਂ ਨੇ ਬੈਸਟ ਟੀਚਰ ਅਵਾਰਡ ਹਾਸਲ ਕੀਤੇ । ਸਭ ਤੋਂ ਪਹਿਲਾਂ ਮੀਨਾਕਸ਼ੀ ਕਟਾਰਿਆ ਨੂੰ ਸੀ.ਬੀ.ਐਸ.ਈ ਸਹੋਦਿਆ ਸਕੂਲ ਵੱਲੋਂ “ਸਰਵਉੱਤਮ ਅਧਿਆਪਕ ਪੁਰਸਕਾਰ” ਦੇ ਕੇ ਸਨਮਾਨਿਤ ਕੀਤਾ, ਜਿੰਨ੍ਹਾਂ ਦੀ ਸਖਤ ਮਿਹਨਤ ਅਤੇ ਲਗਨ ਨੇ ਉਨ੍ਹਾਂ ਦਾਪੁਰਸਕਾਰ ਸੁਪਨਾ ਪੂਰਾ ਕੀਤਾ । ਇਸੇ ਤਰ੍ਹਾਂ ਹੀ ਸੁਖਚੈਨ ਸਿੰਘ (ਮੈਥ ਟੀਚਰ) ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਰਾਸਾ ਵੱਲੋਂ ਸਨਮਾਣ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੁਖਚੈਨ ਸਿੰਘ ਸਕੂਲ ਦੇ ਬਹੁਤ ਜਿੰਮੇਵਾਰ ਅਤੇ ਆਪਣੇ ਕੰਮ ਦੇ ਪ੍ਰਤੀ ਬਹੁਤ ਸਮਰਪਿਤ ਅਧਿਆਪਕ ਹਨ। ਮੈਨੇਜਮੈਂਟ ਨੇ ਇਨ੍ਹਾਂ ਦੋਹਾਂ ਅਧਿਆਪਕਾਂ ਦੇ ਨਾਵਾਂ ਦੀ ਸਿਫਾਰਸ਼ ਕਰਦਿਆ ਮਾਣ ਮਹਿਸੂਸ ਕੀਤਾ। ਮਾਣਯੋਗ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਵੀ ਆਪਣੀਆਂ ਅਣਥਕ ਕੋਸ਼ਿਸ਼ਾਂ ਅਤੇ ਯੋਗ ਅਗਵਾਈ ਕਾਰਨ ਪ੍ਰਸ਼ੰਸਾ ਪੁਰਸਕਾਰ ਹਾਸਲ ਕੀਤਾ । ਇਸ ਮੌਕੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਵਾਇਸ ਪ੍ਰਿੰਸੀਪਲ ਹਰਦੇਵ ਸਿੰਘ, ਕੁਆਰਡਿਨੇਟਰ ਸ਼ਿਲਪਾ ਸ਼ਰਮਾ, ਵਰਿਤੀ ਦੁੱਗਾ, ਸਿਮਰਨਜੀਤ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨਾਲ ਮਿਲ ਕੇ ਇਨ੍ਹਾਂ ਪੁਰਸਕਾਰ ਪ੍ਰਾਪਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ