
ਕਮਿਊਨਟੀ ਹੈਲਥ ਸੈਂਟਰ ਮਨਾਵਾਲਾ ਵਿੱਖੇ ਸਮੂਹ ਸਟਾਫ ਦੀ ਮੀਟਿੰਗ ਹੋਈ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 17 ਫ਼ਰਵਰੀ (ਕੁਲਜੀਤ ਸਿੰਘ ):
ਕਮਿਊਨਟੀ ਹੈਲਥ ਸੈਂਟਰ ਮਨਾਵਾਲਾ ਵਿੱਖੇ ਐਸ ਐਮ ਓ ਡਾਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਏ ਐਨ ਐਮ ,ਐਲ ਐਚ ਵੀ ਅਤੇ ਆਸ਼ਾ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਾਰੇ ਸਟਾਫ ਨੂੰ ਐੱਲਬੈੱਡਾਂਜ਼ੋਲ ਦੀ ਗੋਲੀ ਖੁਆਉਣ ਅਤੇ ਇਸਦੀ ਮਹੱਤਤਾ ਬਾਰੇ ਵਿਸਤਾਰਪੁਰਵਕ ਦੱਸਿਆ ਗਿਆ।ਇਸ ਸਾਰੀ ਮੁਹਿੰਮ ਵਿੱਚ ਜਿਹੜੇ ਬੱਚੇ ਇਸ ਖੁਰਾਕ ਤੋਂ ਵਾਂਝੇ ਰਹਿ ਗਏ ਹਨ ।ਉਹਨਾਂ ਨੂੰ 20 ਫ਼ਰਵਰੀ ਨੂੰ ਇਹ ਗੋਲੀਆਂ ਖੁਆ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਾਡੇ ਬਲਾਕ ਵਿੱਚ ਕੋਈ ਵੀ 1 ਤੋਂ 10 ਸਾਲ ਦਾ ਬੱਚਾ ਇਸ ਖੁਰਾਕ ਤੋਂ ਵਾਂਝਾ ਨਹੀਂ ਰਿਹਾ।ਇਸ ਤੋਂ ਇਲਾਵਾ ਸਮੁੱਚੀ ਰਿਪੋਰਟ ਵਕਤ ਸਿਰ ਭੇਜਣ ਦੀ ਹਿਦਾਇਤ ਵੀ ਕੀਤੀ ਗਈ।ਇਸ ਮੌਕੇ ਡਾਕਟਰ ਐਸ ਪੀ ਸਿੰਘ ,ਡਾਕਟਰ ਰਵਿੰਦਰ ਕੁਮਾਰ ,ਡਾਕਟਰ ਸਰਿਤਾ ਅਰੋੜਾ ,ਰਾਜਵੰਤ ਕੌਰ ,ਚਰਨਜੀਤ ਸਿੰਘ ਬੀ ਈ ਈ ,ਪ੍ਰਿਤਪਾਲ ਸਿੰਘ ਅਤੇ ਕਸ਼ਮੀਰ ਸਿੰਘ ਹਾਜ਼ਿਰ ਸਨ।