ਖਰੜ ਸਬ ਡਵੀਜ਼ਨ ਵਿੱਚ ਆਨਲਾਈਨ ਵਸੀਕੇ ਰਜਿਸਟ੍ਰੇਸ਼ਨ ਕਰਵਾਉਣ ਦਾ ਕੰਮ ਸ਼ੁਰੂ: ਸ੍ਰੀਮਤੀ ਬਰਾੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਜਨਵਰੀ:
ਸਬ ਰਜਿਬਟਰਾਰ ਖਰੜ ਤੇ ਮਾਜਰੀ ਵਿਚ ਅੱਜ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਨ ਲਾਈਨ ਵਸੀਕੇ ਰਜਿਸਟ੍ਰੇਸ਼ਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਆਨਲਾਈਨ ਵਸੀਕੇ ਰਜਿਸਟਰਡ ਦੀ ਸ਼ੁਰੂਆਤ ਕਰਨ ਨਾਲ ਜਾਇਦਾਦ,ਜ਼ਮੀਨ ਵੇਚਣ ਅਤੇ ਖਰੀਦਦਾਰ ਦਾ ਸਮਾਂ ਬਚੇਗਾ ਅਤੇ ਪਹਿਲਾਂ ਲਏ ਹੋਏ ਸਮੇਂ, ਮਿਤੀ ਅਨੁਸਾਰ ਉਹ ਸਬ ਰਜਿਸਟਰਾਰ ਦੇ ਦਫਤਰ ਵਿਚ ਜਾ ਕੇ ਆਪਣਾ ਵਸੀਕਾ ਰਜਿਸਟਡ ਕਰਵਾ ਸਕਦਾ ਹੈ।
ਇਹ ਜਾਣਕਾਰੀ ਖਰੜ ਦੇ ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਸਬ ਰਜਿਸਟਰਾਰ ਖਰੜ ਦੇ ਦਫ਼ਤਰ ਵਿੱਚ ਵਸੀਕੇ ਆਨਲਾਈਨ ਦੀ ਸ਼ੁਰੂਆਤ ਕਰਵਾਉਣ ਤੇ ਪਹਿਲੇ ਰਜਿਸਟਰਡ ਹੋਏ ਵਸੀਕੇ ਦੀ ਕਾਪੀ ਸਬੰਧਤ ਵਿਅਕਤੀ ਨੂੰ ਦੇਣ ਸਮੇਂ ਸਾਂਝੇ ਕੀਤੇ। ਐਸ.ਡੀ.ਐਸ ਨੇ ਅੱਗੇ ਦੱਸਿਆ ਕਿ ਸਬ ਰਜਿਸਟਰਾਰ ਦੇ ਦਫਤਰ ਵਿਚ ਜੋ ਵੀ ਪਹਿਲਾਂ ਵਸੀਕੇ ਮੈਨੂਅਲ ਹੁੰਦੇ ਸਨ ਉਹ ਹੁਣ ਆਨ ਲਾਈਨ ਹੀ ਰਜਿਸਟਰਡ ਹੋਇਆ ਕਰਨਗੇ। ਵਸੀਕਾ ਰਜਿਸਟਰਡ ਕਰਵਾਉਣ ਸਬ ਰਜਿਸਟਰਾਰ ਦੀ ਸਾਈਟ ਤੇ ਜਾ ਕੇ ਮਿਤੀ, ਸਮਾਂ ਖੁਦ ਵੀ ਲੈ ਸਕਦੇ ਹਨ ਜਾਂ ਫਿਰ ਵਸੀਕਾ ਨਵੀਸ ਰਾਹੀਂ। ਵਸੀਕਾ ਰਜਿਸਟਰਡ ਕਰਵਾਉਣ ਲਈ ਵਿਕਰੇਤਾ, ਖਰੀਦਦਾਰ, ਗਵਾਹਾਂ ਦੇ ਅਧਾਰ ਕਾਰਡ ਜ਼ਰੂਰੀ ਹਨ ਅਤੇ ਰਜਿਸਟੇ੍ਰਸ਼ਨ ਫੀਸ ਵੀ ਪਹਿਲਾਂ ਦੀ ਤਰ੍ਹਾਂ ਆਨ ਲਾਈਨ ਹੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਾਰੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਵਿਕਰੇਤਾ ਤੇ ਖਰੀਦਦਦਾਰ ਸਮੇਤ ਗਵਾਹ ਸਬ ਰਜਿਸਟਰਾਰ ਪਾਸ ਵਸੀਕਾ ਰਜਿਸਟ੍ਰੇਸ਼ਨ ਲਈ ਪੇਸ਼ ਹੋਣਗੇ ਅਤੇ ਡਾਕਟ ਪੇਸ਼ ਕਰਨਗੇ। ਸਬ ਰਜਿਸਟਰਾਰ ਦੀ ਹਾਜ਼ਰੀ ਵਿਚ ਪਹਿਲਾਂ ਵਿਕਰੇਤਾ ,ਦੋਵੇ ਗਵਾਹਾਂ , ਫਿਰ ਖਰੀਦਦਾਰ ਅਤੇ ਦੋਵੇ ਗਵਾਹਾਂ ਦੀ ਫੋਟੋ, ਫਿਰ ਗਵਾਹ ਦੀ ਇੱਕਲੇ-ਇਕੱਲੇ ਤੌਰ ਤੇ ਫੋਟੋ ਖਿੱਚੀ ਜਾਵੇਗੀ ਅਤੇ ਬਾਇਓਮੈਟਰਿਕ ਤੇ ਅਗੰੂਠਾ ਨਿਸ਼ਾਨ ਹੋਵੇਗਾ ਅਤੇ ਰਜਿਸਟਰੀ ਸਕੈਨ ਕਰਨ ਤੋਂ ਬਾਅਦ ਸਬ ਰਜਿਸਟਰਾਰ ਵਲੋਂ ਦਸਤਖਤ, ਮੋਹਰਾਂ ਲਾਉਣ ਉਪਰੰਤ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਰ ਕੋਈ ਵਿਕਰੇਾ, ਖਰੀਦਦਾਰ ਮਿਤੀ, ਸਮਾਂ ਲਏ ਮੁਤਾਬਿਕ ਹਾਜ਼ਰ ਨਹੀਂ ਆਉਦੇ ਤਾਂ ਉਨ੍ਹਾਂ ਨੂੰ ਮੁੜ ਤੋਂ ਸਮਾਂ, ਮਿਤੀ ਰਜਿਸਟੇ੍ਰਸ਼ਨ ਲੈਣ ਲਈ ਰੀਅਪਲਾਈ ਕਰਨਾ ਪਵੇਗਾ। ਸਬ ਰਜਿਸਟਰਾਰ ਖਰੜ ਦੇ ਦਫ਼ਤਰ ਵਿੱਚ ਪਹਿਲਾ ਵਸੀਕਾ ਪਿਆਰਾ ਸਿੰਘ ਵੱਲੋਂ ਰਜਿਸਟਰਡ ਕਰਵਾਇਆ ਗਿਆ। ਜਿਸ ਦੀ ਕਾਪੀ ਸਾਰੀਆਂ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਦਿੱਤੀ ਗਈ। ਉਨ੍ਹਾਂ ਜ਼ਮੀਨ, ਜਾਇਦਾਦ ਖਰੀਦ ਕਰਨ ਤੇ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਆਨ ਲਾਈਨ ਸਕੀਮ ਦਾ ਲਾਭ ਉਠਾਉਣ ਅਤੇ ਮਾਲ ਵਿਭਾਗ ਨੂੰ ਸਹਿਯੋਗ ਦੇਣ। ਇਸ ਮੌਕੇ ਸਬ ਰਜਿਸਟਰਾਰ ਖਰੜ ਤਰਸੇਮ ਸਿੰਘ ਮਿੱਤਲ, ਰਜਿਸਟਰੀ ਕਲਰਕ ਦਵਿੰਦਰ ਸਿੰਘ, ਰੀਡਰ ਰਣਵਿੰਦਰ ਸਿੰਘ, ਵਿਕਾਸ ਜੈਨ, ਸ਼ੀਸੂ ਪਾਲ ਸਿੰਘ, ਮਨੋਜ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…