
ਤਿੰਨ ਦਿਨਾਂ ਫੂਟਬਾਲ ਟੂਰਨਾਮੈਂਟ ਦੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 17 ਮਾਰਚ (ਕੁਲਜੀਤ ਸਿੰਘ )
ਅੱਜ ਜੰਡਿਆਲਾ ਗੁਰੂ ਦੀ ਦੁਸਹਿਰਾ ਗਰਾਉਂਡ ਵਿੱਚ ਚੜ੍ਹਦੀ ਕਲਾ ਕਲੱਬ ਵੱਲੋਂ ਚੌਥਾ ਤਿੰਨ ਦਿਨਾਂ ਫੂਟਬਾਲ ਟੁਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ।ਚੜ੍ਹਦੀ ਕਲਾ ਕਲੱਬ ਦੇ ਪ੍ਰਧਾਨ ਕੁਲਵਿੰਦਰਜੀਤ ਸਿੰਘ ਬੱਬੂ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਸ ਟੁਰਨਾਮੈਂਟ ਵਿੱਚ ਕਰੀਬ 30 ਟੀਮਾਂ ਹਿੱਸਾ ਲੈ ਰਹੀਆਂ ਹਨ।ਟੁਰਨਾਮੇਂਟ ਦੀ ਸ਼ੁਰੂਆਤ ਮਨਦੀਪ ਢੋਟ ਨੇ ਗੁਬਾਰੇ ਉਡਾ ਕੇ ਕੀਤੀ।ਇਸ ਮੌਕੇ ਤੇ ਕਲੱਬ ਦੇ ਸਾਰੇ ਮੇਂਬਰ ਆਜ਼ਾਦ ਸਿੰਘ ਵਿਰਕ ,ਸ਼ਮਸ਼ੇਰ ਸਿੰਘ ਵਿਰਕ ,ਮਿੰਟੂ ,ਕਾਲੂ ,ਰਾਜਾ ,ਤਜਿੰਦਰ ਸਿੰਘ ਚੰਦੀ ,ਅਮਰ ਸਿੰਘ ਚੰਦੀ ,ਕਸ਼ਮੀਰ ਸਿੰਘ ,ਹੈਪੀ ਸੋਹੀ ,ਅਤੇ ਹੋਰ ਹਾਜ਼ਿਰ ਸਨ।