Share on Facebook Share on Twitter Share on Google+ Share on Pinterest Share on Linkedin ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਿੱਚ ਐਗਰੀਕਲਚਰ ਕੋਰਸ ਵਿੱਚ ਡਿਪਲੋਮਾ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ: ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਮੌਜੂਦਾ ਅਕਾਦਮਿਕ ਸੈਸ਼ਨ 2018-19 ਤੋਂ ਆਪਣੇ ਡਿਗਰੀ ਕਾਲਜ ਆਰੀਅਨਜ਼ ਡਿਗਰੀ ਕਾਲਜ ਵਿੱਚ ਐਗਰੀਕਲਚਰ ਕੋਰਸ ਵਿੱਚ ਡਿਪਲੋਮਾ ਕੋਰਸ ਸ਼ੁਰੂ ਕਰੇਗਾ। ਇਹ ਨਵਾਂ ਕੋਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੋਵੇਗਾ। ਜਿਸ ਵਿੱਚ ਆਰੀਅਨਜ਼ ਨੂੰ ਇਸ ਕੋਰਸ ਵਿੱਚ 50 ਸੀਟਾਂ ਮਿਲਣਗੀਆਂ। ਜਿਨ੍ਹਾਂ ਵਿਦਿਆਰਥੀਆਂ ਨੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਹੈ। ਉਹ ਇਹ ਕੋਰਸ ਕਰਨ ਦੇ ਯੋਗ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਸਕਾਲਰਸ਼ਿਪ ਐਸਸੀ/ਐਸਟੀ/ੳਬੀਸੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ। ਚਾਹਵਾਨ ਵਿਦਿਆਰਥੀ 98762-99888 ਜਾਂ 98765-99888 ’ਤੇ ਸੰਪਰਕ ਕਰ ਸਕਦੇ ਹਨ ਜਾਂ www.aryans.edu.in http://www.aryans.edu.in ’ਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਕਿਸਾਨਾਂ, ਕੀਟਨਾਸ਼ਕ ਵਿਕਰੇਤਾਵਾਂ, ਖੇਤੀ ਬੀਜ ਵਿਕਰੇਤਾਵਾਂ ਦੀ ਜਰੂਰਤਾਂ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤਾ ਜਾ ਰਿਹਾ ਹੈ। ਆਰੀਅਨਜ਼ ਖੇਤਰ ਦਾ ਪਹਿਲਾ ਅਜਿਹਾ ਕਾਲਜ ਹੈ। ਜਿਸ ਨੂੰ ਇਸ ਕੋਰਸ ਦੀ ਮਾਨਤਾ ਪ੍ਰਾਪਤ ਹੋਈ ਹੈ। ਆਰੀਅਨਜ਼ ਗਰੁੱਪ ਦੇ ਡਾਇਰੈਕਟਰ ਪ੍ਰੋਫੈਸਰ ਬੀ.ਐਸ. ਸਿੱਧੂ ਨੇ ਕਿਹਾ ਕਿ ਆਰੀਅਨਜ਼ ਪਹਿਲਾਂ ਤੋਂ ਹੀ ਐਗਰੀਕਲਚਰ ਕੋਰਸ (ਬੀ.ਐਸਸੀ, ਐਗਰੀਕਲਚਰ) ਵਿੱਚ 4 ਸਾਲ ਦਾ ਡਿਗਰੀ ਕੋਰਸ ਚਲਾ ਰਿਹਾ ਹੈ। ਜਿਸ ਵਿੱਚ ਚੰਡੀਗੜ, ਪੰਜਾਬ, ਹਰਿਆਣਾ, ਨੋਰਥ ਈਸਟ ਆਦਿ ਦੇ ਵਿਦਿਆਰਥੀ ਪੜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੋਰਸ ਵਿੱਚ ਪਟਿਆਲਾ ਖੇਤਰ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਹ ਦੱਸਣਯੋਗ ਹੈ ਕਿ ਆਰੀਅਨਜ਼ ਗਰੁੱਪ ਨੇ ਆਪਣੇ 12ਵੇਂ ਅਕਾਦਮਿਕ ਸੈਸ਼ਨ ਵਿੱਚ ਵੱਖ-ਵੱਖ ਕੋਰਸਾਂ ਦੇ ਲਈ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਵਿੱਚ ਬੀ.ਟੈੱਕ, ਲੀਟ, ਐਲਐਲ.ਬੀ, ਬੀਏ-ਐਲਐਲ.ਬੀ, ਬੀ.ਕੱਾਮ-ਐਲਐਲ.ਬੀ, ਬੀਬੀਏ, ਬੀਸੀਏ, ਬੀ.ਕਾੱਮ, ਜੀਐਨਐਮ, ਏਐਨਐਮ, ਬੀ.ਐਸਸੀ (ਐਗਰੀ), ਬੀ.ਐੱਡ, ਐਮਏ (ਐਜੁਕੇਸ਼ਨ), ਡਿਪਲੋਮਾ, ਬੀਏ, ਬੀ.ਫਾਰਮਾਂ, ਡੀ.ਫਾਰਮਾਂ ਆਦਿ ਸ਼ਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ