nabaz-e-punjab.com

ਖਰੜ ਸ਼ਹਿਰ ਵਿੱਚ ਕਾਗਜ਼ ਨਾਲ ਤਿਆਰ ਹੋਏ ਲਿਫ਼ਾਫ਼ੇ ਮੁਫਤ ਵੰਡਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਦੁਕਾਨਦਾਰ ਪੌਲੀਥੀਨ\ਪਲਾਸਟਿਕ ਲਿਫ਼ਾਫ਼ਿਆਂ ਦੀ ਥਾਂ ’ਤੇ ਕਾਗਜ਼ ਨਾਲ ਤਿਆਰ ਹੋਏ ਲਿਫ਼ਾਫਫ਼ੇ ਹੀ ਵਰਤਣ: ਐਸਡੀਐਮ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਜੂਨ:
ਖਰੜ ਨਗਰ ਕੌਸਲ ਵੱਲੋਂ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਉਲੀਕੇ ਗਏ ਪ੍ਰੋਗਰਾਮਾਂ ਨੂੰ ਅੱਗੇ ਤੋਰਦਿਆ ਖਰੜ ਸ਼ਹਿਰ ਵਿੱਚ ਦੁਕਾਨਦਾਰਾਂ ਨੂੰ ਪੌਲੀਥੀਨ/ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਕਾਗਜ਼ ਨਾਲ ਤਿਆਰ ਹੋਏ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਕਾਗਜ਼ ਦੇ ਲਿਫ਼ਾਫ਼ੇ ਵੰਡਣ ਦੀ ਸ਼ੁਰੂਆਤ ਐਸਡੀਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਕੀਤੀ ਗਈ। ਐਸ.ਡੀ.ਐਮ.ਖਰੜ ਨੇ ਦਸਿਆ ਕਿ ਪਹਿਲਾਂ ਹੀ ਪੋਲੀਥੀਨ , ਪਲਾਸਟਿਕ ਦੇ ਕੈਰੀਬੈਗ (ਲਿਫਾਫਿਆਂ) ਤੇ ਪਾਬੰਦੀ ਲੱਗੀ ਹੋਈ ਹੈ। ਸ਼ਹਿਰ ਵਿਚ ਕੌਸਲ ਵਲੋਂ ਕਾਗਜ਼ ਨਾਲ ਤਿਆਰ ਕੀਤੇ ਹੋਏ ਲਿਫਾਫੇ ਬਾਰੇ ਜਾਗਰੂਕਤ ਕਰਨ ਲਈ ਵਾਪਰ ਮੰਡਲ ਖਰੜ ਦੇ ਪ੍ਰਧਾਨ ਅਸੋਕ ਸ਼ਰਮਾ ਦੀ ਕਰਿਆਨੇ ਦੀ ਦੁਕਾਨ ਤੋ ਮੁਫ਼ਤ ਲਿਫਾਫੇ ਦੇ ਕੇ ਕੀਤੀ ਗਈ ਹੈ।
ਐਸਡੀਐਮ ਸ੍ਰੀਮਤੀ ਬਰਾੜ ਨੇ ਦੁਕਾਨਦਾਰਾਂ, ਸ਼ਹਿਰ ਨਿਵਾਸੀਆਂ ਅਤੇ ਦੁਕਾਨਾਂ ਤੋਂ ਸਮਾਨ ਖਰੀਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕਾਗਜ਼ ਦੇ ਬਣੇ ਹੀ ਕੈਰੀ ਬੈਗ, ਲਿਫ਼ਾਫ਼ੇ ਵਰਤਣ। ਉਨ੍ਹਾਂ ਕਿਹਾ ਕਿ ਜੇਕਰ ਅਸੀ ਇਨ੍ਹਾਂ ਕਾਗਜ਼ ਨਾਲ ਤਿਆਰ ਹੋਏ ਲਿਫਾਫੇ ਵਰਤਾਗਾਂ ਤਾਂ ਸਾਫ ਸਫਾਈ ਰਹੇਗੀ ਅਤੇ ਗੰਦਗੀ ਨਹੀ ਪਵੇਗੀ ਕਿਉਕਿ ਪੌਲੀਥੀਨ,ਪਲਾਸਟਿਕ ਦੇ ਕੈਰੀਬਾਗ ਅਸੀ ਵਰਤਦੇ ਹਨ ਉਹ ਕੂੜਾ ਕਰਕਟ ਵਿੱਚ ਸੁੱਟਣ ਨਾਲ ਵੰਡੇ ਪੱਧਰ ’ਤੇ ਗੰਦਗੀ ਫੈਲਦੀ ਹੈ ਜੋ ਕਿ ਇੱਕ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਐਸ.ਡੀ.ਐਮ. ਨੇ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਖਰੜ ਦੇ ਤਹਿਸੀਲਦਾਰ ਖਰੜ ਗੁਰਮੰਦਰ ਸਿੰਘ, ਨਗਰ ਕੌਸਲ ਖਰੜ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਚੀਫ ਸੈਨੇਟਰੀ ਇੰਸਪੈਕਟਰ ਰਾਜ਼ੇਸ਼ ਕੁਮਾਰ, ਮਲਾਗਰ ਸਿੰਘ, ਸੁਮਨ ਸਿੰਘ ਦੋਵੇਂ ਕੌਸਲਰ, ਸੈਨੇਟਰੀ ਇੰਸਪੈਕਟਰ ਬਲਬੀਰ ਸਿੰਘ ਢਾਕਾ, ਬਲਾਕ ਕਾਂਗਰਸ ਖਰੜ ਦੇ ਪ੍ਰਧਾਨ ਯਸਪਾਲ ਬੰਸਲ, ਪਰਦੀਪ ਸ਼ਰਮਾ, ਪਿਆਰਾ ਸਿੰਘ, ਰਣਵਿੰਦਰ ਸਿੰਘ, ਧਰਮਾ ਸਿੰਘ, ਸੇਵਾ ਸਿੰਘ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…