nabaz-e-punjab.com

ਸਟਾਰਟਅੱਪ ਮੁਹਾਲੀ ਨੂੰ ਨਵੇਂ ਮੁੱਖ ਮੰਤਰੀ ਤੋਂ ਬਹੁਤ ਉਮੀਦਾਂ, ਭਗਵੰਤ ਮਾਨ ਤੋਂ ਸਹਿਯੋਗ ਮੰਗਿਆ

ਕੌਮਾਂਤਰੀ ਹਵਾਈ ਅੱਡੇ ਨੂੰ ਕਾਰਜਸ਼ੀਲ ਤੇ ਤਕਨੀਕੀ ਮੁਲਾਜ਼ਮਾਂ ਦੀ ਉਪਲਬਧਤਾ ਨੂੰ ਹੱਲ ਕਰਨ ਦੀ ਲੋੜ

ਸਟਾਰਟਅੱਪ ਇੰਕ ਨੇ ਨਵੇਂ ਮੁੱਖ ਮੰਤਰੀ ਦੇ ਵਿਚਾਰ ਲਈ ਆਪਣੀ ਇੱਛਾ ਸੂਚੀ ਕੀਤੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਮੁਹਾਲੀ ਦੇ ਸਟਾਰਟਅੱਪਸ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣੇ ਵਿਸਥਾਰ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਬਹੁਤ ਵੱਡੀਆਂ ਉਮੀਦਾਂ ਹਨ, ਮੁੱਖ ਮੰਤਰੀ ਦੇ ਨਿੱਜੀ ਦਖ਼ਲ ਅਤੇ ਸਹਿਯੋਗ ਨਾਲ ਸੂਬੇ ਵਿੱਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਕਿਉਂਕਿ ਅਜੋਕੇ ਸਮੇਂ ਵਿੱਚ ਸੂਬੇ ਨੂੰ ਵੱਡੀ ਮਾਤਰਾ ਵਿੱਚ ਨੌਕਰੀਆਂ ਦੀ ਸਖ਼ਤ ਲੋੜ ਹੈ। ਪੰਜਾਬ ਸਟਾਰਟਅੱਪ ਇੰਕ ਨੇ ਨਵੇਂ ਮੁੱਖ ਮੰਤਰੀ ਦੇ ਵਿਚਾਰ ਲਈ ਆਪਣੀ ਇੱਛਾ ਸੂਚੀ ਜਾਰੀ ਕੀਤੀ ਹੈ। ਆਈਟੀ ਉੱਦਮੀ ਮਹਿਸੂਸ ਕਰਦੇ ਹਨ ਕਿ ਸਟਾਰਟਅੱਪਸ ਪੰਜਾਬ ਦੇ ਸਮੁੱਚੇ ਵਿਕਾਸ ਨੂੰ ਟਿਕਾਊ ਢੰਗ ਨਾਲ ਚਲਾਉਣ ਦੀ ਸਮਰੱਥਾ ਰੱਖਦੇ ਹਨ ਪਰ ਕੁਝ ਅੜਿੱਕੇ ਹਨ ਜਿਨ੍ਹਾਂ ਨੂੰ ਮੁੱਖ ਮੰਤਰੀ ਦੂਰ ਕਰਨ ਦੇ ਸਮਰੱਥ ਹਨ।
ਅੱਜ ਇੱਥੇ ਪੰਜਾਬ ਆਧਾਰਿਤ ਟੈਕਨਾਲੋਜੀ ਕੰਸਲਟਿੰਗ ਅਤੇ ਪਲੇਟਫ਼ਾਰਮ ਇੰਜੀਨੀਅਰਿੰਗ ਕੰਪਨੀ (ਜੈਨਾਨਸਟੈੱਕ) ਦੇ ਸੰਸਥਾਪਕ ਨਵਦੀਪ ਗਿੱਲ ਨੇ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣਾ ਅਤੇ ਤਕਨੀਕੀ ਕਰਮਚਾਰੀਆਂ ਦੀ ਉਪਲਬਧਤਾ ਕਰਵਾਉਣੀ ਆਦਿ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ। ਟੈਕਨਾਲੋਜੀ ਈਕੋ-ਸਿਸਟਮ ਵਿਭਾਗ ਦੇ ਮੁਖੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਨੌਕਰੀਆਂ ਲਈ ਉਤਸ਼ਾਹਿਤ ਨਾ ਕਰਨ ਦੇ ਨਾਲ ਆਈਟੀ ਉਦਯੋਗ ਵਿੱਚ ਸਟਾਫ਼ ਦੀ ਕਮੀ ਹਮੇਸ਼ਾ ਰਹਿੰਦੀ ਹੈ। ਤਕਨੀਕੀ ਸਿੱਖਿਆ ਨੂੰ ਯੋਗ ਬਣਾਉਣ ਲਈ ਤਹਿਸੀਲ ਪੱਧਰ ’ਤੇ ਵੱਧ ਤੋਂ ਵੱਧ ਆਈਟੀਆਈਜ਼ ਸਥਾਪਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ 15 ਤੋਂ 25 ਵਿਦਿਆਰਥੀਆਂ ਨੂੰ ਕੰਪਿਊਟਰ ਦੀ ਲੋੜੀਂਦੀ ਸਿਖਲਾਈ ਪ੍ਰਦਾਨ ਕਰਨ ਲਈ ਪਿੰਡਾਂ ਵਿੱਚ ਗੁਰੂਘਰਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਦੀ ਵਰਤੋਂ ਕਰ ਸਕਦੇ ਹਨ।
ਡੇਅਰੀਟੈਕ.ਏਆਈ ਦੇ ਸੀਈਓ ਰਵੀ ਗਰਗ ਨੇ ਕਿਹਾ ਕਿ ਗੁਣਵੱਤਾ ਵਾਲੀ ਸਿੱਖਿਆ ਲਈ ਜ਼ਿਆਦਾਤਰ ਵਿਦਿਆਰਥੀ ਉੱਚ ਸਿੱਖਿਆ ਲਈ ਪੰਜਾਬ ਛੱਡ ਜਾਂਦੇ ਹਨ ਅਤੇ ਕਦੇ ਵਾਪਸ ਨਹੀਂ ਆਉਂਦੇ। ਜਦੋਂਕਿ ਤਕਨੀਕੀ ਤਬਦੀਲੀਆਂ ਲਈ ਸਰਕਾਰ ਨੂੰ ਸਿਖਲਾਈ ਪ੍ਰੋਗਰਾਮ ਪੇਸ਼ ਕਰਨ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਨੌਕਰੀ ਮੇਲਿਆਂ ਦੇ ਆਯੋਜਨ ਕਰਨੇ ਚਾਹੀਦੇ ਹਨ। ਰਾਜ ਵਿੱਚ ਪ੍ਰਤਿਭਾ ਦੇ ਪਸਾਰ ਲਈ ਛੋਟੇ, ਦਰਮਿਆਨੇ ਉੱਦਮੀਆਂ ਅਤੇ ਸਰਕਾਰ ਵਿਚਕਾਰ ਨਿਯਮਤ ’ਤੇ ਆਪਸੀ ਤਾਲਮੇਲ ਬਣਾਉਣਾ ਪਏਗਾ। ਜਿਸ ਤਹਿਤ ਚੁਨੌਤੀਆਂ ਨੂੰ ਸਮਝਣ ਅਤੇ ਹੱਲ ਲੱਭਣ ਵਿੱਚ ਆਸਾਨੀ ਹੋਵੇਗੀ। ਗਰਗ ਦਾ ਸਟਾਰਟਅੱਪ ਡੇਅਰੀ ਸੈਕਟਰ ਨੂੰ ਕਈ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰਪਿਤ ਸੇਵਾਵਾਂ ਪ੍ਰਦਾਨ ਕਰਦਾ ਹੈ।
ਟਰੈਕੌਪ ਡਾਟ ਕਾਮ ਦੇ ਸਹਿ-ਸੰਸਥਾਪਕ ਸੁਨੀਲ ਗਰਗ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਰਾਜ ਵਿੱਚ ਸਟਾਰਟਅੱਪਸ ਪ੍ਰਤੀ ਇੱਕ ਸਰਗਰਮ ਅਤੇ ਸਮਾਵੇਸ਼ੀ ਪਹੁੰਚ ਅਪਣਾਉਣੀ ਚਾਹੀਦੀ ਹੈ। ਸਟਾਰਟਅੱਪ ਨੂੰ ਉਨ੍ਹਾਂ ਲਈ ਉਪਲਬਧ ਕਾਰੋਬਾਰ ਅਤੇ ਫੰਡਿੰਗ ਦੇ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਰਾਜ ਸਰਕਾਰ ਨੂੰ ਸਸਤੀਆਂ ਦਰਾਂ ’ਤੇ ਬਿਜਲੀ ਅਤੇ ਇੰਟਰਨੈੱਟ ਦੀ ਸੁਵਿਧਾ ਪ੍ਰਦਾਨ ਕਰਨੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟਾਰਟਅੱਪਸ ਨੂੰ ਅੱਗੇ ਲਿਜਾਉਣ ਲਈ ਪੰਜਾਬ ਸਰਕਾਰ ਦੇ ਆਈਟੀ ਪ੍ਰਾਜੈਕਟਾਂ ਦਾ 25 ਫੀਸਦੀ ਹਿੱਸਾ ਪੰਜਾਬ ਆਧਾਰਿਤ ਸਟਾਰਟਅੱਪਸ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬ ਦੇ ਸਟਾਰਟਅੱਪ ਸੰਸਥਾਪਕਾਂ ਨੂੰ ਲੱਗਦਾ ਹੈ ਕਿ ਕੰਪਨੀਆਂ ਨੂੰ ਸੀਐੱਸਆਰ ਤਹਿਤ ਪਿੰਡਾਂ ਨੂੰ ਗੋਦ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਿੰਡ ਪੱਧਰ ’ਤੇ ਤਕਨੀਕੀ ਹੁਨਰ ਨੂੰ ਸਿਖਲਾਈ ਦਿੱਤੀ ਜਾ ਸਕੇ। ਉਹ ਮਹਿਸੂਸ ਕਰਦੇ ਹਨ ਕਿ ਸਰਕਾਰ ਨੂੰ ਇੱਕ ਚੰਗੀ ਤਰ੍ਹਾਂ ਸਿੱਖਿਅਤ ਆਈਟੀ ਕਰਮਚਾਰੀ ਦਲ ਅਤੇ ਅੌਰਤਾਂ ਦੀ ਚੌਵੀ ਘੰਟੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਆਈਟੀ ਉਦਯੋਗ ਦਿਨ-ਰਾਤ ਕੰਮ ਕਰ ਸਕੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰ ਸਕੇ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …