Share on Facebook Share on Twitter Share on Google+ Share on Pinterest Share on Linkedin ਸਟੇਟ ਐਵਾਰਡੀ ਅਧਿਆਪਕ ਵੱਲੋਂ ਡੀਈਓ ਤੋਂ ਤੰਗ ਆ ਕੇ ਐਵਾਰਡ ਵਾਪਸ ਤੇ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਸਿੱਖਿਆ ਸਕੱਤਰ ਅਤੇ ਡੀਪੀਆਈ ਨੂੰ ਪੱਤਰ ਲਿਖ ਕੇ ਲਗਾਈ ਇਨਸਾਫ ਦੀ ਗੁਹਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ: ਇਕ ਪਾਸੇ ਪੰਜਾਬ ਸਰਕਾਰ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ। ਜ਼ਿਲ੍ਹਾ ਮੋਗਾ ਦੇ ਇੰਚਾਰਜ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ ਜਿਲ੍ਹਾ ਮੋਗਾ ਦੇ ਸਟੇਟ ਅਵਾਰਡੀ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਮੋਗਾ ਵੱਲੋਂ ਕੀਤੀਆਂ ਜਾ ਰਹੀਆਂ ਜਿਅਦਤੀਆਂ ਵਿਰੁੱਧ ਸਟੇਟ ਐਵਾਰਡ ਦੀ ਰਾਸ਼ੀ ਅਤੇ ਹੋਰ ਦਸ਼ਤਾਵੇਜ ਜ਼ਿਲ੍ਹਾ ਸਿੱਖਿਆ ਮੋਗਾ ਨੂੰ ਵਾਪਸ ਕਰਨ ਦਾ ਮਾਮਲਾ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਦੇ ਦਫਤਰ ਵਿੱਚ ਪੁਜਾ। ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਖਤਿਆਰ ਸਿੰਘ ਇੰਚਾਰਜ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਮੇਰੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਵੇਖਕੇ ਮੈਨੂੰ ਵੱਲੋਂ 2014 ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆਂ ਕਿ ਸਕੂਲ ਵਿੱਚ 29 ਅਧਿਆਪਕ ਦੀਆਂ ਅਸਾਮੀਆਂ ਮਨਜੂਰ ਸੀ। ਜਿਨ੍ਹਾਂ ’ਚੋਂ ਕੇਵਲ 15 ਅਧਿਆਪਕ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਸਕੂਲ ’ਚ 552 ਬੱਚਿਆਂ ਵਿੱਚ 108 ਬੱਚੇ ਆਰਟ ਗਰੁੱਪ ਦੇ ਹਨ ਪਰ ਸਕੂਲ ’ਚ ਇਕ ਵੀ ਲੈਕਚਰਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਤਿੰਨ ਐਮ ਏ ਕੀਤੀਆਂ ਹਨ। ਉਹ ਅਪਣੇ ਸਕੂਲ ਦੇ ਬੱਚਿਆ ਨੂੰ ਵਿਸ਼ੇਸ ਪੜ੍ਹਾਈ ਕਰਕੇ ਜਿਲ੍ਹੇ ’ਚ ਪਹਿਲੇ ਨੰਬਰ ਤੇ ਲੈਕੇ ਆਏ ਹਨ। ਉਨ੍ਹਾਂ ਦੱਸਿਆ ਕਿ ਉੇਨ੍ਹਾਂ ਦੇ ਸਕੂਲ 48 ਬੱਚੇ 80ਫੀਸਦੀ ਤੋਂਂ ਵੱਧ ਅੰਕ ਲੈਕੇ ਮੈਰੀਟੋਰੀਅਸ ਸਕੂਲਾਂ ’ਚ ਭੇਜੇ ਗਏ। ਉਨ੍ਹਾਂ ਦੱਸਿਆ ਕਿ 2015 ’ਚ ਇਸੇ ਸਕੂਲ ਦੀ ਲੜਕੀ ਪ੍ਰੀਤੀ ਸ੍ਰੇਣੀ ਨੇ 96.15 ਅੰਕ ਲੈਕੇ ਪੰਜਾਬ ’22ਵਾਂ ਸਥਾਨ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ’ ਨਾ ਦਰਜਾ ਚਾਰ ਅਤੇ ਨਾਂ ਹੀ ਕਲਰਕ ਹੈ । ਉਨ੍ਹਾਂ ਦੱਸਿਆ ਕਿ ਮੌਜੂਦਾ ਜਿਲ੍ਹਾ ਸਿੱਖਿਆ ਅਫਸਰ ਉਸ ਵਕਤ ਪ੍ਰਿਸੀਪਲ ਸੀ ਜਿਸ ਦਾ ਨਾਂ ਵੀ ਸਟੇਟ ਅਵਾਰਡੀ ਵਾਸਤੇ ਗਿਆ ਪਰ ਸਿੱਖਿਆ ਵਿਭਾਗ ਵੱਲੋਂ ਮੇਰੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੈਨੂੰ ਸਟੇਟ ਅਵਾਰਡ ਦਿਤਾ ਗਿਆ। ਇਸੇ ਕਾਰਨ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਬਦਲੇ ਦੀ ਭਾਵਨਾਂ ਨਾਲ ਅਧਿਆਪਕ ਨੂੰ ਡੈਪੂਟੇਸ਼ਨ ਤੇ ਬਾਹਰ ਭੇਜਕੇ ਉਨ੍ਹਾਂ ਅਧਿਆਪਕਾਂ ਨੂੰ ਭੇਜਿਆ ਜਾ ਰਿਹਾ ਜਿਹੜੇ ਵਿਸ਼ੇ ਸਾਡੇ ਸਕੂਲ ਵਿੱਚ ਹੈ ਨਹੀਂ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਵੱਲੋਂ ਬੱਚਿਆਂ ਦੀ ਪ੍ਰਤੀਭਾ ਨੂੰ ਪਰਖਕੇ 62 ਬੱਚਿਆਂ ਨੂੰ 80ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਵਿਸ਼ੇਸ ਤਿਆਰੀ ਕਰਵਾਈ ਜਾ ਰਹੀ ਸੀ। ਪਰ ਰੰਜਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਤਿਆਰੀ ਕਰਵਾਉਣ ਵਾਲੀ ਟੀਮ ਨੂੰ ਹੀ ਨਿਖੇੜ ਦਿਤੀ ਗਈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦਸਵੀਂ ਕਲਾਸ ਦੇ ਦੋ ਬੱਚਿਆਂ ਨੇ 2015 ’ਚ ਸਮਾਜਿਕ ਸਿੱਖਿਆ ’ਚ 100 ਚੋਂ 100 ਅੰਕ ਪ੍ਰਾਪਤ ਕਰਕੇ ਇਤਹਾਸ ਰੱਚਿਆ ਹੈ। ਉਨ੍ਹਾਂ ਦੀ ਸਕੂਲ ਦੀਆਂ ਵਿਗਿਆਨ ਗੋਸਟੀ, ਸਾਇੰਸ ਕਾਂਗਰਸ, ਯੋਗਾ, ਸੋਫਟ ਬਾਲ,ਲੱਘੂ ਨਾਟਕ, ਪਹਾੜਿਆਂ ਦੇ ਮੁਕਾਬਲੇ, ਗਣਿਤ ਅਤੇ ਸਇੰਸ ਦੇ ਕਵਿਜ਼ ਮੁਕਾਬਲੇ ’ਚ ਰਾਜ ਪੱਧਰ ਤੇ ਭਾਗ ਲਿਆ । ਉਨ੍ਹਾਂ ਕਿਹਾ ਜਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਵੱਲੋਂ ਨਜਾਇਜ ਅਧਿਆਪਕ ਬਦਲਣ ਕਰਨ ਮੈਂ ਬੱਚਿਆਂ ਦੇ ਹਿੱਤ ਨੂੰ ਮੁੱਖ ਰਖਦੇ ਹੋਏ ਅਪਣੀ 12 ਸਾਲ ਦੀ ਸਰਵਿਸ ਰਹਿੰਦੇ ਹੋਏ ਨੌਕਰੀ ਤੋਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਮੈਨੂੰ ਲਗਾਤਾਰ ਪ੍ਰੈਸਾਨ ਕੀਤਾ ਜਾ ਰਿਹਾ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿੱਖਿਆ ਸਕੱਤਰ ਪੰਜਾਬ ਕ੍ਰਿਸਨ ਕੁਮਾਰ ਅਤੇ ਡੀਪੀਆਈ ਪੰਜਾਬ ਪਰਮਜੀਤ ਸਿੰਘ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਉਨ੍ਹਾਂ ਭਰੋਸਾ ਦਿਤਾ ਕਿ ਉਹ ਇਸ ਦੀ ਪੜਤਾਲ ਕਰਵਾਉਣਗੇ। ਇਸ ਮੌਕੇ ਉਨ੍ਹਾਂ ਦੇ ਸਮਾਜ ਸੇਵੀ ਪਰਮਬੀਰ ਸਿੰਘ ਅਤੇ ਡਾਕਟਰ ਕੁਲਜੀਤ ਸਿੰਘ ਹਜ਼ਾਰ ਸਨ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਉਹ ਸਮੁੱਚੇ ਜ਼ਿਲ੍ਹੇ ਵਿੱਚ ਇਕੱਲੇ ਅਧਿਕਾਰੀ ਹਨ ਉਨ੍ਹਾਂ ਕੋਲ ਨਾ ਐਲਮੈਟਰੀ ਡੀਈਓ, ਨਾ ਹੀ ਕੋਈ ਡਿਪਟੀ ਡੀਈਓ ਅਤੇ ਨਾ ਹੀ ਕੋਈ ਸੁਪਰਡੰਟ ਹੈ। ਉਨ੍ਹਾਂ ਦੇ ਜਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਪੋਸਟਾਂ ਖਾਲੀ ਹਨ। ਮੁਖਤਿਆਰ ਸਿੰਘ ਉਨ੍ਹਾਂ ਪਾਸੋਂ ਲੈਕਚਰਾਰਾਂ ਦੀ ਮੰਗ ਕਰਦੇ ਹਨ ਮੈਂ ਕਿੱਥੋਂ ਦੇ ਸਕਦਾ ਹਨ। ਇਸ ਅਧੀਨ ਕੰਮ ਕਰ ਰਹੇ ਅਧਿਆਪਕ ਵੱਡੀ ਗਿਣਤੀ ਵਿੱਚ ਅਧਿਆਪਕ ਬਦਲੀ ਕਰਵਾਉਣਾ ਚਾਹੁੰਦੇ ਹਨ। ਉਹ ਮੇਰੇ ਕਮਰੇ ਵਿੱਚ ਆ ਕੇ ਸਾਰਾ ਸਮਾਨ ਸੁਟ ਕੇ ਚਲੇ ਗਏ ਮੈਂ ਇਹ ਸਾਰਾ ਸਮਾਂਨ ਸਾਂਭੀ ਫਿਰਦਾ ਹਾਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ