ਜੀਐਸਟੀ ਦੀ ਚੋਰੀ ਰੋਕਣ ਲਈ ਸਟੇਟ ਜੀਐਸਟੀ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ, ਫਰਮਾਂ ਦੀ ਅਚਨਚੇਤ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਪੰਜਾਬ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਸਬੰਧੀ ਜੀਐਸਟੀ ਦੀ ਚੋਰੀ ਰੋਕਣ ਅਤੇ ਵਿਕਰੀ ਛੁਪਾਉਣ ਵਿਰੁੱਧ ਕਰ ਕਮਿਸ਼ਨਰ ਪੰਜਾਬ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਦੁਕਾਨਾਂ ਅਤੇ ਫਰਮਾਂ ਦੀ ਜੀਐਸਟੀ ਐਕਟ ਅਧੀਨ ਅਚਨਚੇਤ ਪੜਤਾਲ ਕੀਤੀ ਗਈ। ਫਰਮਾਂ ਦੇ ਰਿਕਾਰਡ ਦੀ ਬਰੀਕੀ ਨਾਲ ਘੋਖ ਕਰਨ ਲਈ ਜਾਂਚ ਜੀਐਸਟੀ ਟੀਮ ਵੱਲੋਂ ਡਾਟਾ ਵਿਸ਼ਲੇਸ਼ਣ, ਰਿਟਰਨ ਘੋਖਣ ਅਤੇ ਖੇਤਰ ਦੀ ਜਾਣਕਾਰੀ ਦੇ ਆਧਾਰ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਰੀਖਣ ਮੁਹਿੰਮ ਵਿੱਢੀ ਗਈ ਹੈ।
ਜਿਸ ਦੇ ਤਹਿਤ ਸਹਾਇਕ ਕਮਿਸ਼ਨਰ ਮੁਹਾਲੀ ਮੁਨੀਸ਼ ਨੱਈਅਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਗਠਿਤ ਕਰਕੇ ਸਮੁੱਚੇ ਜ਼ਿਲ੍ਹੇ ਵਿੱਚ ਦੁਕਾਨਾਂ, ਫਰਮਾਂ ਜਿਨ੍ਹਾਂ ਵਿੱਚ ਵਿਕਾਸ ਪੇਂਟ ਅਤੇ ਹਾਰਡਵੇਅਰ ਸਟੋਰ ਮਟੌਰ, ਅਨਿਲ ਪੇਂਟ ਅਤੇ ਹਾਰਡਵੇਅਰ ਸਟੋਰ ਮਟੌਰ ਅਤੇ ਗਰੀਨ ਬਿਲਡ ਇੰਟਰਨੈਸ਼ਨਲ, ਓਮੈਕਸ ਫੇਜ਼-1, ਨਿਊ ਚੰਡੀਗੜ੍ਹ ਦੀਆਂ ਦੁਕਾਨਾਂ ਦੇ ਜੀਐਸਟੀ ਸਬੰਧੀ ਰਿਕਾਰਡ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਦੁਕਾਨਾਂ/ਫਰਮਾਂ ਤੋਂ ਇਲਾਵਾ ਪਿਛਲੀ ਦਿਨੀਂ ਗੋਲਡ ਜਿੰਮ, ਕੋਪਨਹੈਗਨ ਅਤੇ ਡਾਇਮੰਡ ਹੋਸਟਲ ਦਾ ਵੀ ਅਚਨਚੇਤ ਨਿਰੀਖਣ ਕੀਤਾ ਗਿਆ।
ਜਾਂਚ ਟੀਮ ਵਿੱਚ ਮੌਜੂਦ ਕਾਰ ਅਫ਼ਸਰ ਸ੍ਰੀਮਤੀ ਅਨੁਪ੍ਰੀਤ ਕੌਰ ਨੇ ਦੱਸਿਆ ਕਿ ਜੇਕਰ ਕਿਤੇ ਵੀ ਕੋਈ ਜੀਐਸਟੀ ਚੋਰੀ ਦਾ ਮਾਮਲਾ ਜਾਂ ਕੋਈ ਦਬੀ ਹੋਈ ਵਿਕਰੀ ਦੇ ਸਬੂਤ ਮਿਲਦੇ ਹਨ ਤਾਂ ਉਨ੍ਹਾਂ ਫਰਮਾਂ ਦੇ ਖ਼ਿਲਾਫ਼ ਜੀਐਸਟੀ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਵਿੱਚ ਵਾਧਾ ਹੋਵੇਗਾ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੀ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…