ਅਧਿਆਪਕ ਮਸਲਿਆਂ ਸਬੰਧੀ ਦੇਸ਼ ਭਗਤ ਹਾਲ ਵਿੱਚ ਹੋਈ ਸੂਬਾ ਪੱਧਰੀ ਕਾਨਫਰੰਸ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 5 ਜੂਨ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਸੂਬਾ ਪੱਧਰੀ ਕਾਨਫਰੰਸ ਦੇਸ਼ ਭਗਤ ਹਾਲ ਜਲੰਧਰ ਵਿਖੇ ਹਰਜੀਤ ਸਿੰਘ ਬਸੋਤਾ ਦੀ ਅਗਵਾਈ ਵਿੱਚ ਬੁਲਾਈ ਗਈ। ਇਸ ਕਾਨਫਰੰਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਧਿਆਪਕ ਨੂੰ ਪੱਕਾ ਕਰਨਾ, ਨਵੀਂ ਸਿੱਖਿਆ ਨੀਤੀ 20 ਨੂੰ ਰੱਦ ਕਰਨ ਲਈ ਪੰਜਾਬ ਪੱਧਰ ’ਤੇ ਸੰਘਰਸ਼ ਵਿੱਚ ਵਿੱਡਣ ਦਾ ਐਲਾਨ ਕੀਤਾ। ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਤੇ ਪ੍ਰੈਸ ਸਕੱਤਰ ਐਨਡੀ ਤਿਵਾੜੀ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੇਸ਼ ਦੀ ਕੌਮੀ ਅਧਿਆਪਕ ਜਥੇਬੰਦੀ ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਨਾਲ ਸਬੰਧਤ ਪੰਜਾਬ ਦੀ ਇੱਕੋ ਇੱਕ ਜਥੇਬੰਦੀ ਹੈ, ਜਿਸ ਦੀ ਵਿਜੈਵਾੜਾ ਕੌਮੀ ਕਾਨਫਰੰਸ ਵਿੱਚ ਪੁਰਾਣੀ ਪੈਨਸ਼ਨ ਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਸੰਕਲਪ ਲੈ ਕੇ ਦੇਸ਼ ਵਿਆਪੀ ਸੰਘਰਸ਼ ਸ਼ੁਰੂ ਕੀਤਾ ਗਿਆ।
ਇਸੇ ਲੜੀ ਤਹਿਤ 20 ਜੂਨ ਨੂੰ ਸਾਰੇ ਦੇਸ਼ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਉੱਪਰ ਧਰਨੇ ਦਿੱਤੇ ਜਾਣਗੇ ਅਤੇ 17 ਜੁਲਾਈ ਨੂੰ ਦਿੱਲੀ ਇੱਕ ਰੋਜ਼ਾ ਕਨਵੈਨਸ਼ਨ ਕਰਵਾਈ ਜਾਵੇਗੀ। ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕ ਸ਼ਮੂਲਿਅਤ ਕਰਨਗੇ। ਵੱਡੀ ਗਿਣਤੀ ਵਿੱਚ ਅਧਿਆਪਕ ਜੀਟੀਯੂ ਪੰਜਾਬ (ਵਿਗਿਆਨਕ) ਦੇ ਬੈਨਰ ਹੇਠ ਪੰਜਾਬ ਤੋ ਸ਼ਾਮਲ ਹੋਣਗੇ। ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟਸ ਦਾ ਸਮੂਹ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਵੱਲੋਂ ਸਮਰਥਨ ਕੀਤਾ ਗਿਆ।
ਇਸ ਮੌਕੇ ਨਵੀਂ ਸਟੇਟ ਟੀਮ (ਪ੍ਰਾਂਤਕ ਪ੍ਰਧਾਨਗੀ ਮੰਡਲ) ਦਾ ਗਠਨ ਕੀਤਾ ਗਿਆ। ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰਾਂ ਨੇ ਨਵਪ੍ਰੀਤ ਸਿੰਘ ਬੱਲੀ ਨੂੰ ਸੂਬਾ ਪ੍ਰਧਾਨ ਚੁਣਿਆ। ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਨੇ ਪ੍ਰਾਂਤਕ ਪ੍ਰਧਾਨਗੀ ਟੀਮ ਦਾ ਨੂੰ ਨਾਮਜ਼ਦ ਕੀਤਾ ਜੋ ਕਿ ਹੇਠ ਲਿਖੇ ਅਨੁਸਾਰ ਹੈ।
ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ ਗੁਰਦਾਸਪੁਰ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸ਼ਾਹ,ਮੀਤ ਪ੍ਰਧਾਨ ਜਤਿੰਦਰ ਸਿੰਘ ਸੋਨੀ, ਜਗਦੀਪ ਸਿੰਘ ਜੌਹਲ, ਜੁਆਇੰਟ ਸੈਕਟਰੀ ਪ੍ਰਗਟ ਸਿੰਘ, ਪ੍ਰੈਸ ਸਕੱਤਰ ਐਨਡੀ ਤਿਵਾੜੀ, ਜਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ, ਦਫ਼ਤਰ ਸਕੱਤਰ ਗੁਰਜੀਤ ਸਿੰਘ ਮੁਹਾਲੀ, ਸਹਾਇਕ ਸਕੱਤਰ ਜਰਨੈਲ ਸਿੰਘ ਜੰਡਾਲੀ ਸੰਗਰੂਰ, ਸਹਾਇਕ ਪ੍ਰੈਸ ਸਕੱਤਰ ਸੁੱਚਾ ਸਿੰਘ ਚਾਹਲ ਰੂਪਨਗਰ ਚੁਣੇ ਗਏ। ਇਸ ਤੋਂ ਇਲਾਵਾ ਸਮੂਹ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਜਨਰਲ ਕੌਂਸਲ ਦੇ ਮੈਂਬਰ ਹੋਣਗੇ। ਭਰਾਤਰੀ ਜਥੇਬੰਦੀਆਂ ਵੱਲੋਂ ਗਗਨਦੀਪ ਸਿੰਘ ਬਠਿੰਡਾ ਤਾਲਮੇਲ ਕਮੇਟੀ ਪੈਰਾਮੈਡੀਕਲ ਦੇ ਕੋ ਕਨਵੀਨਰ ਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਵੱਲੋਂ ਇਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਨਵੀਂ ਚੁਣੀ ਟੀਮ ਨੂੰ ਇਨਕਲਾਬੀ ਮੁਬਾਰਕਬਾਦ ਦਿੱਤੀ।
ਸਾਬਕਾ ਪ੍ਰਧਾਨ ਹਰਜੀਤ ਸਿੰਘ ਬਸੋਤਾ, ਸਾਧੂ ਸਿੰਘ ਜੱਸਲ, ਜਰਨੈਲ ਸਿੰਘ ਮਿੱਠੇਵਾਲ, ਅਮਰਜੀਤ ਕੁਮਾਰ, ਡਾ. ਅਜਮੇਰ ਸਿੰਘ ਤਰਨਤਾਰਨ, ਤਰਸੇਮ ਪਠਲਾਵਾਂ ਸਮੇਤ ਰਿਟਾਇਰ ਹੋਏ ਅਧਿਆਪਕ ਆਗੂਆਂ ਦਾ ਨਵੀਂ ਸਟੇਟ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਜਨਰਲ ਸਕੱਤਰ ਜੀਟੀਯੂ ਵੱਲੋਂ ਸਾਥੀ ਚਮਕੌਰ ਸਿੰਘ ਖੇੜੀ, ਜਗਤਾਰ ਸਿੰਘ ਖਮਾਣੋਂ, ਲਲਿਤ ਕੁਮਾਰ ਸਿੰਗਲਾ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਡੀਪੀਈ, ਮੇਜਰ ਸਿੰਘ ਫਾਜਿਲਕਾ, ਧਰਮਿੰਦਰ ਠਾਕਰੇ, ਕਮਲ ਕੁਮਾਰ, ਅਵਨੀਸ਼ ਕਲਿਆਣ, ਮਲਕੀਅਤ ਸਿੰਘ ਫਤਹਿਗੜ੍ਹ ਸਾਹਿਬ, ਰਾਕੇਸ ਕੁਮਾਰ, ਰਸ਼ਬਿੰਦਰ ਸੋਨੂੰ ਬਲਵਿੰਦਰ ਸਿੰਘ ਕਾਲੜਾ ਸ਼ੇਖਰ ਚੰਦ ਮੇਜਰ ਸਿੰਘ ਮੀਏਵਾਲ, ਪ੍ਰਦੀਪ ਪ੍ਰਿਤਪਾਲ ਸਿੰਘ, ਰਮਨ ਗੁਪਤਾ, ਮੰਗਤ ਰਾਮ, ਪੰਕਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …