Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਦੇ 3 ਰੋਜ਼ਾ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਸਮਾਪਤ

ਸਿੱਖਿਆ ਮੰਤਰੀ ਓਪੀ ਸੋਨੀ ਨੇ ਵੰਡੇ ਜੇਤੂ ਬੱਚਿਆਂ ਨੂੰ ਇਨਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਐਤਵਾਰ ਨੂੰ ਦੇਰ ਸ਼ਾਮ ਆਪਣੀ ਮਿੱਠੀ ਯਾਦਾਂ ਬਿਖੇਰਦੇ ਹੋਏ ਸਮਾਪਤ ਹੋ ਗਏ। ਸਿੱਖਿਆ ਮੰਤਰੀ ਓਪੀ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕੀਤੀ। ਇਸ ਮੌਕੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ-ਕਮ-ਡੀਜੀਐਸਈ ਪ੍ਰਸ਼ਾਂਤ ਕੁਮਾਰ ਗੋਇਲ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਕਰਵਾਏ ਭਾਸ਼ਣ ਮੁਕਾਬਲੇ ਵਿੱਚ ਲੁਧਿਆਣਾ ਦੇ ਆਸ਼ੂ ਤਿਵਾੜੀ ਪਹਿਲਾ, ਸ੍ਰੀ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਅੌਜਲਾ, ਅੰਮ੍ਰਿਤਸਰ ਦੀ ਗੁਰਨੀਤ ਕੌਰ ਅਤੇ ਆਦਰਸ਼ ਸਕੂਲ ਕੋਟਭਾਈ, ਜ਼ਿਲ੍ਹਾ ਮੁਕਤਸਰ ਸਾਹਿਬ ਦੀ ਨਵਪ੍ਰੀਤ ਕੌਰ ਨੇ ਦੂਜਾ ਅਤੇ ਖਾਲਸਾ ਲੜਕੇ ਅੰਮ੍ਰਿਤਸਰ ਦੇ ਹਿਰਦੇਪਾਲ ਸਿੰਘ ਅਤੇ ਸਰਕਾਰੀ ਕੰਨਿਆਂ ਸਕੂਲ, ਭਾਰਤ ਨਗਰ, ਲੁਧਿਆਣਾ ਦੀ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਉਚਾਰਨ ਲਈ ਬੀੜ ਸਾਹਿਬ ਤਰਨਤਾਰਨ ਦੀ ਸੁਮਨਦੀਪ ਕੌਰ ਨੇ ਪਹਿਲਾ, ਕੰਨਿਆ ਪਾਠਸ਼ਾਲਾ ਅਬੋਹਰ ਦੀ ਕਮਲਜੀਤ ਕੌਰ ਨੇ ਦੂਜਾ ਅਤੇ ਸਰਕਾਰੀ ਸਕੂਲ ਕਰਮਗੜ੍ਹ, ਬਰਨਾਲਾ ਦੇ ਕ੍ਰਿਸ਼ਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਲਈ ਰੌਬਿਨ ਸਕੂਲ ਧੂਰੀ ਦੀ ਗੁਰਪ੍ਰੀਤ ਕੌਰ, ਲੁਧਿਆਣਾ ਦੇ ਸੋਈਆ ਸਕੂਲ ਦੀ ਸਿਮਰਨਜੀਤ ਕੌਰ ਅਤੇ ਧਰਮਕੋਟ ਸਕੂਲ ਦੀ ਸੁਖਮੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਰਵਾਇਤੀ ਗੀਤ ਪਟਿਆਲਾ ਦੀ ਜਸ਼ਨਪ੍ਰੀਤ ਕੌਰ ਅਤੇ ਸਾਥਣਾਂ ਨੇ ਪਹਿਲਾ, ਲੁਧਿਆਣਾ ਦੀ ਅਮਨਪ੍ਰੀਤ ਕੌਰ ਅਤੇ ਸਾਥਣਾਂ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿਮਰਨਜੀਤ ਕੌਰ ਅਤੇ ਸਾਥਣਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੋਕ ਗੀਤ ਮੁਕਾਬਲੇ ਗੋਲੋਵਾਲਾ ਫਰੀਦਕੋਟ ਦੀ ਸੁਖਦੀਪ ਕੌਰ, ਮਾਨਸਾ ਦੀ ਨਿਧੀ ਅਤੇ ਮਾਡਲ ਟਾਊਨ ਪਟਿਆਲਾ ਦੀ ਕਵਿਤਾ ਰਾਣੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਸ਼ਬਦ ਗਾਇਨ ਵਿੱਚ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਅਮਨਦੀਪ ਕੌਰ ਤੇ ਸਾਥੀ, ਰਈਆ ਦੀ ਮੁਸਕਾਨ ਤੇ ਸਾਥੀ ਅਤੇ ਫੀਲਖਾਨਾ ਪਟਿਆਲਾ ਦੀ ਰਵਜੀਤ ਕੌਰ ਤੇ ਸਾਥੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਚਿੱਤਰਕਲਾ ਵਿੱਚ ਦਿਉਣ ਬਠਿੰਡਾ ਦਾ ਵਰਿੰਦਰ ਸਿੰਘ ਨੇ ਪਹਿਲਾ, ਕਾਦੀਆਂ ਵਾਲੀ ਜਲੰਧਰ ਦੇ ਜਗਦੀਸ਼ ਕੁਮਾਰ ਨੇ ਦੂਜਾ ਅਤੇ ਤ੍ਰਿਪੜੀ ਪਟਿਆਲਾ ਦੇ ਇਸ਼ਵਿੰਦਰ ਪ੍ਰਤਾਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਰ ਗਾਇਨ ਵਿੱਚ ਲੁਧਿਆਣਾ ਦੇ ਮੋਹਿਤ ਤੇ ਸਾਥੀ, ਰਾਮਗੜ੍ਹੀਆ ਸਕੂਲ ਲੁਧਿਆਣਾ ਦੇ ਰਾਜਵੀਰ ਸਿੰਘ ਤੇ ਸਾਥੀ ਅਤੇ ਅਬੋਹਰ ਦੀ ਪ੍ਰਵੀਨ ਕੌਰ ਤੇ ਸਾਥੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਗਿੱਧਾ ਮੁਕਾਬਲਾ ਵਿੱਚ ਅਬੋਹਰ ਦੀ ਪਰਮੀਤ ਕੌਰ ਤੇ ਸਾਥਣਾਂ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਨਦੀਪ ਕੌਰ ਤੇ ਸਾਥਣਾਂ ਨੇ ਦੂਜਾ ਅਤੇ ਬਠਿੰਡਾ ਦੀ ਲਵਪ੍ਰੀਤ ਕੌਰ ਤੇ ਸਾਥਣਾਂ ਅਤੇ ਪਟਿਆਲਾ ਦੀ ਰਮਨਜੋਤ ਕੌਰ ਤੇ ਸਾਥਣਾਂ ਨੇ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਸ਼ਰੀ ਵਿੱਚ ਗੌਤਮ ਸਿੰਘ ਤੇ ਸਾਥੀ, ਨਵਨੀਤ ਕੌਰ ਤੇ ਸਾਥੀ ਅਤੇ ਮਨਦੀਪ ਕੌਰ ਤੇ ਸਾਥੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਆਮ-ਗਿਆਨ ਵਿੱਚ ਦੀਕਸ਼ਤ ਬਾਲੀ ਨੇ ਪਹਿਲਾ, ਸੰਧਿਆ ਨੇ ਦੂਜਾ ਅਤੇ ਕਰਨਜੋਤ ਸਿੰਘ ਨੇ ਤੀਜਾ, ਮੌਲਿਕ ਲਿਖਤ ਵਿੱਚ ਨਾਮਪ੍ਰੀਤ ਕੌਰ ਨੇ ਪਹਿਲਾ, ਹਰਮਨ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ, ਭੰਗੜਾ ਵਿੱਚ ਗੁਰਮੀਤ ਸਿੰਘ ਅਤੇ ਸਾਥੀਆਂ ਨੇ ਪਹਿਲਾ, ਸੋਭਿਤ ਅਤੇ ਸਾਥੀਆਂ ਨੇ ਦੂਜਾ ਅਤੇ ਇੰਦਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਤੀਜਾ, ਲੋਕ-ਨਾਚ ਵਿੱਚ ਉਮਰਾਨਾ ਅਤੇ ਸਾਥਣਾਂ ਨੇ ਪਹਿਲਾ, ਸੁਪਨੀਤ ਕੌਰ ਅਤੇ ਸਾਥਣਾਂ ਨੇ ਦੂਜਾ ਅਤੇ ਪੁਨੀਤ ਕੌਰ ਅਤੇ ਸਾਥਣਾਂ ਨੇ ਤੀਜਾ ਸਥਾਨ ਹਾਸਲ ਕੀਤਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…