ਸਿੱਖਿਆ ਵਿਭਾਗ ਦੇ ਰਾਜ ਪੱਧਰੀ ਟੇਬਿਲ ਟੈਨਿਸ ਮੁਕਾਬਲਿਆਂ ਵਿੱਚ ਮੁਹਾਲੀ ਦੀ ਰਹੀ ਝੰਡੀ

ਅੰਡਰ 14 ਸਾਲ ਵਿੱਚ ਮੁਹਾਲੀ ਨੇ ਅੰਮ੍ਰਿਤਸਰ ਨੂੰ ਹਰਾ ਕੇ ਟਰਾਫੀ ’ਤੇ ਕੀਤਾ ਕਬਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 63ਵੀਆਂ ਪੰਜਾਬ ਸਕੂਲ ਟੇਬਲ ਟੈਨਿਸ ਖੇਡਾਂ ਅੰਡਰ 14 ਅਤੇ 17 ਲੜਕੀਆਂ ਦੇ ਲਰਨਿੰਗ ਪਾਥ ਸਕੂਲ ਸੈਕਟਰ 67, ਮੋਹਾਲੀ ਵਿਖੇ ਹੋਏ ਚਾਰ ਰੋਜ਼ਾ ਮੁਕਾਬਲੇ ਸ਼ਾਨੋ ਸ਼ੌਕਤ ਦੇ ਨਾਲ ਸਮਾਪਤ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨਿਰਮਲ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਚਲ ਰਹੀਆਂ ਖੇਡਾਂ ਦੇ ਇਨਾਮ ਵੰਡਣ ਦੀ ਰਸਮ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ੍ਰੀਮਤੀ ਜਸਵਿੰਦਰ ਕੌਰ, ਪ੍ਰਿੰਸੀਪਲ ਰਾਜੇਸ਼ ਭਾਰਦਵਾਜ ਜੜੌਤ ਨੇ ਨਿਭਾਈ। ਇਸ ਟੂਰਨਾਮੈਂਟ ਵਿੱਚ 14 ਸਾਲ ਅਤੇ 17 ਸਾਲ ਦੀ ਉਮਰ ਦੇ 16 ਜ਼ਿਲ੍ਹਿਆਂ ਦੇ 180 ਖਿਡਾਰੀਣਾਂ ਨੇ ਭਾਗ ਲਿਆ। ਖਿਡਾਰਨਾਂ ਨੂੰ ਟਰਾਫ਼ੀ ਅਤੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ’ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਟੂਰਨਾਮੈਂਟ ਦੇ ਪ੍ਰੈਸ ਸਕੱਤਰ ਸ੍ਰੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ 14 ਸਾਲ ਲੜਕੀਆਂ ਵਿੱਚ ਐਸ.ਏ.ਐਸ ਨਗਰ ਜਿਲ੍ਹੇ ਦੀ ਟੈਬਲ ਟੈਨਿਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਦੂਜੇ ਨੰਬਰ ਤੇ ਅੰਮ੍ਰਿਤਸਰ ਜਿਲ੍ਹੇ ਦੀ ਟੀਮ ਅਤੇ ਤੀਜੇ ਨੰਬਰ ਤੇ ਜਲੰਧਰ ਜਿਲ੍ਹੇ ਦੀ ਟੀਮ ਰਹੀ। 17 ਸਾਲ ਲੜਕੀਆਂ ਦੀ ਟੀਮ ਵਿਚ ਪਹਿਲੇ ਨੰਬਰ ਤੇ ਐਸ.ਏ.ਐਸ ਨਗਰ ਜਿਲ੍ਹੇ ਦੀ ਟੀਮ ਰਹੀ ਤੇ ਦੂਜੇ ਨੰਬਰ ਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਅਤੇ ਲੁਧਿਆਣੇ ਜਿਲ੍ਹੇ ਦੀ ਟੀਮ ਤੀਜੇ ਨੰਬਰ ਤੇ ਰਹੀ। ਇਸ ਟੂਰਨਾਮੈਂਟ ਵਿੱਚ ਬਤੌਰ ਆਫਿਸ਼ਲ ਹੇਮੰਤ ਸ਼ਰਮਾ, ਸਾਹਿਲ ਫਤਿਹਗੜ੍ਹ ਸਾਹਿਬ, ਜਗਦੀਸ਼ ਸਿੰਘ ਫਤਹਿਗੜ੍ਹ ਸਾਹਿਬ, ਡਾ. ਨਵੇਦਿਤਾ ਨੇ ਨਿਭਾਈ, ਇਸ ਟੂਰਨਾਮੈਂਟ ਤੇ ਸਟੇਜ ਸੈਕਟਰੀ ਦੀ ਭੂਮਿਕਾ ਹਰਬੰਸ ਸਿੰਘ ਨੇ ਬਾਖੂਬੀ ਨਾਲ ਨਿਭਾਈ। ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨ ਇੰਦੂ-ਸਾਬਕਾ ਓਰਗਨਾਇਜ਼ਰ, ਅਨੂ ਓਬਰਾਏ-ਜਨਰਲ ਸਕੱਤਰ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ, ਗੁਰਿੰਦਰ ਸਿੰਘ, ਅਮਨਦੀਪ ਕੌਰ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਕੌਰ, ਕੀਰਨਦੀਪ ਕੌਰ, ਬਲਰਾਜ, ਵੀਰਪਾਲ ਕੌਰ, ਕੰਵਲਜੀਤ ਸਿੰਘ, ਗਗਨਦੀਪ ਸਿੰਘ, ਡਾਇਰੈਕਟਰ ਰੋਬਿਨ ਅਗ੍ਰਵਾਲ, ਪ੍ਰਿੰਸੀਪਲ ਕੋਮਲ ਸਿੰਘ, ਗੁਰਪ੍ਰੀਤ ਸਿੰਘ ਆਦਿ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਸਹਿਯੋਗ ਦਿੱਤਾ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…