nabaz-e-punjab.com

ਪੰਜਾਬ ਦੇ ਪ੍ਰਿੰਸੀਪਲਾਂ ਤੇ ਬਲਾਕ ਸਿੱਖਿਆ ਅਫ਼ਸਰਾਂ ਦੀ ਰਾਜ ਪੱਧਰੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ

ਚਾਰ ਚਰਨਾਂ ਵਿੱਚ ਦਿੱਤੀ ਜਾਵੇਗੀ 1066 ਡੀ.ਡੀ.ਓਜ਼. ਨੂੰ ਸਕੂਲ ਪ੍ਰਬੰਧ ਬਾਰੇ ਮਹੱਤਵ ਪੂਰਨ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੀ ਅਗਵਾਈ ਵਿੱਚ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਦੋ ਰੋਜ਼ਾ ਸਿਖਲਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਦਿੱਤੀ ਜਾ ਰਹੀ ਹੈ ਜਿਸਦੇ ਪਹਿਲੇ ਫ਼ੇਜ਼ ਵਿੱਚ 259 ਪ੍ਰਿੰਸੀਪਲ ਤੇ 20 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਿੱਸਾ ਲੈ ਰਹੇ ਹਨ। ਬੁਲਾਰੇ ਨੇ ਕਿਹਾ ਕਿ ਦੋ ਦਿਨਾਂ ਵਿੱਚ ਸਕੂਲ ਦਾ ਪ੍ਰਬੰਧ ਅਤੇ ਪ੍ਰਸ਼ਾਸ਼ਨ ਵਧੀਆ ਚਲਾਉਣ ਲਈ ਡੀ.ਡੀ.ਓ. ਦੀਆਂ ਜੁੰਮੇਵਾਰੀਆਂ ਬਾਰੇ ਵਿਸਥਾਰ ਵਿੱਚ ਮਾਹਿਰਾਂ ਦੁਆਰਾ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪੰਜਾਬ ਦੇ ਚੁਣਿੰਦਾ ਡੀ.ਡੀ.ਓਜ਼. ਦੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸੁਝਾਅ ਆਏ ਸਨ ਕਿ ਕਿਹੜੇ ਮੁੱਖ ਮੁੱਦੇ ਹਨ ਜਿਨ੍ਹਾਂ ਦੀ ਸਕੂਲ ਮੁਖੀਆਂ ਨੂੰ ਜਾਣਕਾਰੀ ਸਮੇੱ-ਸਮੇੱ ਤੇ ਦੇਣੀ ਬਣਦੀ ਹੈ।
ਇਹਨਾਂ ਸੁਝਾਵਾਂ ਦੇ ਪ੍ਰਾਪਤ ਹੋਣ ਉਪਰੰਤ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪਹਿਲੇ ਦਿਨ ਪੇ-ਫਿਕਸ਼ੇਸ਼ਨ, ਸਲਾਨਾ ਪ੍ਰਵੀਨਤਾ ਤਰੱਕੀਆਂ, ਸੇਵਾ ਮੁਕਤੀ ਲਾਭ, ਅਗਾਊੱ ਸੇਵਾ ਮੁਕਤੀ, ਸਜ਼ਾਵਾਂ ਅਤੇ ਅਪੀਲ, ਮੁਅੱਤਲੀ, ਅਸਤੀਫਾ, ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਸਬੰਧੀ, ਯਾਤਰਾ ਭੱਤੇ, ਈ-ਪੰਜਾਬ ਪੋਰਟਲ ਦੀ ਰੋਜ਼ਾਨਾ ਕਿਰਿਆਵਾਂ ‘ਚ ਵਰਤੋੱ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਬਜਟ ਤਿਆਰ ਕਰਨਾ, ਕੈਸ਼ ਬੁੱਕ ਦਾ ਰੱਖ-ਰਖਾਅ, ਸਕੂਲਾਂ ਵਿੱਚ ਕਿਸੇ ਕਿਸਮ ਦੀ ਖ਼ਰੀਦਦਾਰੀ ਦੇ ਨਿਯਮ ਅਤੇ ਸੰਭਾਲ, ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀਆਂ ਕਿਰਿਆਵਾਂ, ਜੀ.ਪੀ.ਐੱਫ, ਜੀ.ਆਈ.ਐੱਸ. ਅਤੇ ਕਰਮਚਾਰੀਆਂ ਦੇ ਕੰਡਕਟ ਰੂਲਜ਼ 1966 ਬਾਰੇ ਚਰਚਾ ਹੋਵੇਗੀ।
ਇਸ ਦੇ ਨਾਲ ਹੀ ਦੂਜੇ ਦਿਨ ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ, ਮਿਡ ਡੇ ਮੀਲ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਇਸ ਸਿਖਲਾਈ ਵਰਕਸ਼ਾਪ ਦੇ ਆਰੰਭ ਸਮੇੱ ਸਮੂਹ ਭਾਗ ਲੈਣ ਵਾਲੇ ਸਕੂਲ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਸੰਬੋਧਨ ਕੀਤਾ ਅਤੇ ਸਿਖਲਾਈ ਵਰਕਸ਼ਾਪ ਦੇ ਨੁਕਤਿਆਂ ਨੂੰ ਸਮਝ ਕੇ ਆਪਣੇ-ਆਪਣੇ ਸਕੂਲਾਂ ਦੇ ਪ੍ਰਬੰਧ ਨੂੰ ਬਾਖ਼ੂਬੀ ਚਲਾਉਣ ਬਾਰੇ ਹਦਾਇਤਾਂ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…