ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਨੂੰ ਪੰਜਾਬ ਬੋਰਡ ਦੀ ਵੈਬਸਾਈਟ ’ਤੇ ਆਨਲਾਈਨ ਮੁਹੱਈਆ ਕਰਵਾਉਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਮਾਰਚ:
ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਪਹਿਲੀ ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੇ ਵਿੱਦਿਅਕ ਸੈਸ਼ਨ ’ਚ ਸਕੂਲੀ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਨੂੰ ਸਮੇਂ ਸਿਰ ਅਤੇ ਵੱਧ ਤੋਂ ਵੱਧ ਪੁਸਤਕਾਂ ਨੂੰ ਬੋਰਡ ਦੀ ਵੈੱਬਸਾਈਟ ’ਤੇ ਆਨ ਲਾਈਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇੱਕ ਅਹਿਮ ਮੀਟਿੰਗ ਉਪਰੰਤ ਜਾਰੀ ਬਿਆਨ ਵਿਚ ਸਿੱਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਦੇ ਬੁੱਕਸ ਫੋਲਡਰ ਵਿੱਚ ਜਾ ਕੇ ਈ-ਬੁੱਕਸ ਲਾਗ-ਇਨ ਕਰਨ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਾਗੂ 350 ਵੱਖ-ਵੱਖ ਪੁਸਤਕਾਂ ’ਚੋਂ ਇਸ ਵੇਲੇ 107 ਪੁਸਤਕਾਂ ਬੋਰਡ ਦੀ ਵੈੱਬਸਾਈਟ ਤੇ ਉਪਲਬਧ ਕਰਵਾਈਆਂ ਗਈਆਂ ਹਨ। ਹਨ ਅਤੇ 15 ਅਪ੍ਰੈਲ ਤੱਕ 22 ਹੋਰ ਅਤੇ 30 ਮਈ ਤੱਕ ਹੋਰ 17 ਕਿਤਾਬਾਂ ਬੋਰਡ ਦੀ ਸਾਈਟ ’ਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਅਧਿਕਾਰੀਆਂ ਨੂੰ ਕੌਮੀ ਪੱਧਰ ਦੇ ਪਾਠਕ੍ਰਮ ਦੇ ਮਦੇਨਜ਼ਰ 84 ਪੁਸਤਕਾਂ ਐਨ.ਸੀ.ਈ.ਆਰ.ਟੀ ਤੋਂ ਅਡਾਪਟ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨੂੰ ਬੋਰਡ ਦੀ ਲੋੜ ਅਤੇ ਸੁਵਿਧਾ ਮੁਤਾਬਕ ਢਾਲ ਕੇ ਛਪਵਾਇਆ ਜਾਂਦਾ ਹੈ। ਐਨਵੱਲੋਂ ਪ੍ਰਵਾਨਗੀ ਲੈ ਕੇ ਇਹਨਾਂ ਪੁਸਤਕਾਂ ਨੂੰ ਵੀ ਬੋਰਡ ਦੀ ਸਾਈਟ ’ਤੇ ਅਪਲੋਡ ਕਰਨ ਲਈ ਕਾਰਵਾਈ ਵਿੱਚ ਤੇਜੀ ਲਿਆਉਣ ਦੇ ਹੁਕਮ ਦਿੱਤੇ ਗਏ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਕੈਪਟਨ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਅਹਿਮ ਸੁਧਾਰ ਲਿਆਉਣ ਲਈ ਯਤਨਸ਼ੀਲ ਹੈ ਜਿਸ ਤਹਿਤ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ ਦੀਆਂ ਲਗਭਗ 350 ਪੁਸਤਕਾਂ ਵਿੱਚ ਜੇਕਰ ਕੋਈ ਤਬਦੀਲੀ ਦੀ ਲੋੜ ਹੈ ਤਾਂ ਉਸਨੂੰ ਜਲਦ ਕਰਕੇ ਛਪਾਈ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਸੈਸ਼ਨ ਸ਼ੁਰੂ ਹੁੰਦੇ ਸਾਰ ਹੀ ਮਿਲ ਸਕਣ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲੀ ਪੁਸਤਕਾਂ ਇਸ ਤਰ੍ਹਾਂ ਦੀਆਂ ਹੋਣ ਜਿਨ੍ਹਾਂ ਰਾਹੀ ਬੱਚਿਆ ਦਾ ਨਿਰੰਤਰ ਬੌਧਿਕ ਤੇ ਮਾਨਸਿਕ ਵਿਕਾਸ ਹੋਣ ਦੇ ਨਾਲ-ਨਾਲ ਸਮਾਜ ਦੇ ਹਾਣੀ ਵੀ ਬਣ ਜਾਣ ਤਾਂ ਜੋ ਦਰਪੇਸ਼ ਚਣੌਤੀਆਂ ਦਾ ਟਾਕਰਾ ਕਰਨ ਦੇ ਕਾਬਲ ਬਣਾਇਆ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੁਸਤਕਾਂ ਜਿੱਥੇ ਆਨ-ਲਾਈਨ ਕਰਵਾਉਣ ਨਾਲ ਵਿਦਿਆਰਥੀ ਮੁਹਾਰਤ ਹਾਸਲ ਕਰਨਗੇ ਉੱਥੇ ਇੱਕਮੁਸ਼ਤ ਵਿੱਚ ਹੀ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਤੇ ਪਾਠਕ੍ਰਮ ਕੰਪਿਊਟਰ ਦੀ ਇੱਕ ਸਿੰਗਲ ਵਿੰਡੋ ਵਿੱਚ ਹੀ ਸੌਖੇ ਤੌਰ ਤੇ ਖੇਤਰ ਵਿੱਚ ਉਪਲਬਧ ਹੋ ਜਾਣਗੀਆਂ ਪਰ ਇਹਨਾਂ ਪੁਸਤਕਾਂ ਨੂੰ ਡਾਉਨਲੋਡ ਕਰਕੇ ਕਿਤਾਬੀ ਰੂਪ ਵਿੱਚ ਛਪਵਾਉਣ ਲਈ ਬੋਰਡ ਤੋਂ ਬਿਨਾਂ ਕੋਈ ਵੀ ਅਧਿਕਾਰਤ ਨਹੀਂ ਹੋਵੇਗਾ।
ਇੱਥੇ ਇਹ ਦਸਣਯੋਗ ਹੇ ਕਿ ਬੋਰਡ ਵੱਲੋਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਪੁਸਤਕਾਂ ’ਚ ਪੰਜਾਬੀ ਸਾਹਿਤ, ਸਭਿਆਚਾਰ, ਧਾਰਮਿਕ, ਸਮਾਜਿਕ, ਰਾਜਨੀਤਕ, ਵਾਤਾਵਰਣ, ਪੰਜਾਬ ਦੀ ਆਬੋ ਹਵਾ, ਅਮੀਰ ਵਿਰਾਸਤ ਸਬੰਧੀ ਸਕੂਲਾਂ ਦੀਆਂ ਸਾਰੀਆਂ ਜਮਾਤਾਂ ਲਈ ਪਾਠ-ਪੁਸਤਕਾਂ ਨੂੰ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਪੁਸਤਕਾਂ ਨੂੰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਲੰਮੀ, ਪ੍ਰਭਾਵਸ਼ਾਲੀ ਅਤੇ ਨਿਯਮਤ ਪਰਕਿਰਿਆ ਤੋਂ ਬਾਦ ਤਿਆਰ ਕੀਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…