nabaz-e-punjab.com

ਐਸਟੀਐਫ਼ ਵੱਲੋਂ 270 ਗਰਾਮ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਐਸਟੀਐਫ਼ ਮੁਹਾਲੀ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਊਨਾ ਦੇ ਇੱਕ ਵਿਅਕਤੀ ਨੂੰ 270 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਰੂਪਨਗਰ ਰੇਂਜ ਐਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਪੀ ਰਜਿੰਦਰ ਸਿੰਘ ਸੋਹਲ ਦੀ ਨਿਗਰਾਨੀ ਹੇਠ ਐਸਟੀਐਫ਼ ਦੀ ਟੀਮ ਨੇ ਬਲਵਿੰਦਰ ਸਿੰਘ ਉਰਫ ਠਾਕੁਰ ਵਾਸੀ ਪਿੰਡ ਪੋਲੀਆ, ਥਾਣਾ ਹਰੋਲੀ, ਜ਼ਿਲ੍ਹਾ ਊਨਾ ਨੂੰ ਕਾਬੂ ਕਰਕੇ ਉਸ ਕੋਲੋਂ 270 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਨੂੰ ਬੀਤੇ ਕੱਲ੍ਹ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਬਲਵਿੰਦਰ ਸਿੰਘ ਜੋ ਕਿ ਕਰੀਬ 4 ਮਹੀਨੇ ਪਹਿਲਾ ਜੇਲ੍ਹ ’ਚੋਂ ਜ਼ਮਾਨਤ ਤੇ ਆਇਆ ਹੈ। ਹੈਰੋਇੰਨ ਵੇਚਣ ਦਾ ਧੰਦਾ ਕਰ ਰਿਹਾ ਹੈ, ਜੇਕਰ ਉਕਤ ਵਿਅਕਤੀ ਨੂੰ ਕਾਬੂ ਕਰਕੇ ਤਲਾਸੀ ਲਈ ਜਾਵੇ ਤਾਂ ਉਹਨਾ ਪਾਸੋਂ ਹੈਰੋਇਨ ਬਰਾਮਦ ਹੋ ਸਕਦੀ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਏ.ਐਸ.ਆਈ ਮਲਕੀਤ ਸਿੰਘ, ਏ.ਐਸ.ਆਈ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਦਨਪੁਰ ਚੌਂਕ ਮੁਹਾਲੀ ਤੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਕਤ ਬਲਵਿੰਦਰ ਸਿੰਘ ਉਰਫ ਠਾਕਰ ਨੂੰ ਕਾਬੂ ਕੀਤਾ, ਜਿਸ ਦੀ ਤਲਾਸੀ ਲੈਣ ਤੇ ਉਸ ਪਾਸੋਂ 270 ਗਰਾਮ ਹੈਰੋਇਨ ਬਰਾਮਦ ਹੋਈ ਹੈ।
ਬਲਵਿੰਦਰ ਸਿੰਘ ਉਰਫ ਠਾਕਰ ਨੇ ਮੁਢਲੀ ਪੁੱਛ ਗਿੱਛ ਤੇ ਦੱਸਿਆ ਕਿ ਉਹ ਪਿੰਡ ਪੋਲੀਆ, ਜਿਲ੍ਹਾ ਊਨਾ ਦਾ ਰਹਿਣ ਵਾਲਾ ਹੈ। ਜੋ ਕਿ 10ਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ। ਸਾਲ 2006 ਵਿੱਚ ਥਾਣਾ ਸਦਰ ਰੋਪੜ ਵਿਖੇ ਇਕ ਹਵਾਲੇ ਦਾ ਪਰਚਾ ਦਰਜ ਹੋਇਆ ਸੀ, ਜਿਸ ਵਿੱਚ ਕਰੀਬ 02 ਸਾਲ ਭਗੋੜਾ ਰਿਹਾ। ਉਸ ਤੋਂ ਬਾਅਦ ਪੁਲਿਸ ਨੇ ਫੜ ਲਿਆ ਸੀ ਅਤ ਕਾਫੀ ਅਰਸਾ ਜੇਲ ਵਿੱਚ ਰਿਹਾ। ਬਾਅਦ ਵਿੱਚ ਇਸ ਕੇਸ ਵਿੱਚ ਬਰੀ ਹੋ ਗਿਆ ਸੀ। ਉਸ ਸਮੇਂ ਉਸ ਦੀ ਮਾਲੀ ਹਾਲਤ ਬਹੁਤ ਕਮਜੋਰ ਹੋ ਗਈ ਸੀ ਅਤੇ ਉਹ ਜੇਲ ਤੋਂ ਬਾਹਰ ਆਉਂਦੇ ਸਾਰ ਹੀ ਚਿੱਟੇ ਦਾ ਕੰਮ ਸੁਰੂ ਕਰ ਲਿਆ ਸੀ। ਸਾਲ 2013 ਵਿੱਚ ਬੰਗਾ ਪੁਲਿਸ ਨੇ ਹੈਰੋਇੰਨ ਸਮੇਤ ਕਾਬੂ ਕਰਕੇ ਥਾਣਾ ਬੰਗਾ ਵਿਖੇ ਮੁਕੱਦਮਾ ਦਰਜ ਕੀਤਾ, ਜਿਸ ਵਿੱਚ ਬਾਅਦ ਵਿੱਚ ਜਮਾਨਤ ਹੋ ਗਈ ਸੀ। ਉਸ ਤੋਂ ਥਾਣਾ ਡਵੀਜਨ ਨੰਬਰ 02 ਲੁਧਿਆਣਾ ਵਿਖੇ 307 ਦਾ ਮੁਕੱਦਮਾ ਦਰਜ ਹੋ ਗਿਆ ਸੀ। ਜਿਸ ਵਿੱਚ ਮਾਨਯੋਗ ਅਦਾਲਤ ਨੇ ਤਰਸ ਦੇ ਆਧਾਰ ਤੇ ਬੱਰੀ ਕਰ ਦਿੱਤਾ ਸੀ। ਸਾਲ 2015 ਵਿੱਚ ਰੋਪੜ ਪੁਲਿਸ ਨੇ 20 ਗ੍ਰਾਮ ਹੈਰੋਇੰਨ ਨਾਲ ਕਾਬੂ ਕੀਤਾ ਅਤੇ ਥਾਣਾ ਸਿੰਘ ਵਿਖੇ ਮੁਕੱਦਮਾ ਦਰਜ ਕੀਤਾ ਗਿਆ , ਜਿਸ ਵਿੱਚ ਵੀ ਜਮਾਨਤ ਹੋ ਗਈ ਅਤੇ ਫਿਰ 2016 ਵਿੱਚ ਕੀਰਤਪੁਰ ਪੁਲਿਸ ਨੇ 50 ਗ੍ਰਾਮ ਹੈਰੋਇੰਨ ਨਾਲ ਕਾਬੂ ਕਰ ਲਿਆ, ਜਿਥੇ ਮੁਕੱਦਮਾ ਦਰਜ ਹੈ। ਸਾਲ 2017 ਵਿੱਚ ਐਸ.ਟੀ.ਐਫ ਮੁਹਾਲੀ ਨੇ ਕਾਬੂ ਕਰਕੇੋਂ 40 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਸੀ, ਜਿਸ ਵਿੱਚ ਵੀ ਜਮਾਨਤ ਹੋ ਗਈ ਸੀ। ਜਮਾਨਤ ਤੇ ਆਉਣ ਤੋਂ ਬਾਅਦ ਆਪਣੀ ਰਿਹਾਇਸ ਬਦਲ ਕੇ ਹੈਰੋਇੰਨ ਵੇਚਣ ਦਾ ਕੰਮ ਸੁਰੂ ਕਰ ਲਿਆ। ਅਕਤੂਬਰ 2017 ਵਿੱਚ ਦੁਬਾਰਾ ਫਿਰ ਐਸ.ਟੀ.ਐਫ ਮੁਹਾਲੀ ਵੱਲੋਂ 50 ਗ੍ਰਾਮ ਹੈਰੋਇੰਨ ਨਾਲ ਕਾਬੂ ਕਰ ਲਿਆ ਸੀ, ਜਿਸ ਵਿੱਚ ਜਮਾਨਤ ਮਾਨਯੋਗ ਹਾਈਕੋਰਟ ਵੱਲੋਂ ਮਨਜੂਰ ਹੋਈ ਅਤੇ ਜਮਾਨਤ ਤੇ ਆ ਕੇ ਵੱਡੇ ਪੱਧਰ ਤੇ ਹੈਰੋਇੰਨ ਦਾ ਧੰਦਾ ਕਰਨਾ ਸੁਰੂ ਕਰ ਦਿੱਤਾ। ਇਹ ਹੈਰੋਇੰਨ ਦਿੱਲੀ ਤੋਂ ਲੈ ਕੇ ਮੋਹਾਲੀ ਸਹਿਰ, ਜੀਰਕਪੁਰ, ਚੰਡੀਗੜ੍ਹ, ਪੰਚਕੂਲਾ ਅਤੇ ਹਿਮਾਚਲ ਵਿੱਚ ਸਪਲਾਈ ਕਰਦਾ ਰਿਹਾ ਹਾਂ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…