Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਵੱਲੋਂ 500 ਗਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ: ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸਪੀ ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਸਿਕੰਜਾ ਕਸਦੇ ਹੋਏ ਐਸਟੀਐਫ ਮੁਹਾਲੀ ਦੀ ਟੀਮ ਨੂੰ ਉਸ ਸਮੇੱ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਥਾਣਾ ਐਸਟੀਐਫ, ਫੇਜ਼-4 ਮੁਹਾਲੀ ਵੱਲੋਂ 2 ਨਾਇਜੀਰੀਅਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋੱ ਕੁੱਲ 500 ਗ੍ਰਾਮ ਹੈਰੋਇਨ, ਡਰੱਗ ਮਨੀ 25,000 ਰੁਪਏ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਏਐਸਆਈ ਸੁਖਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਕੁੰਭੜਾ ਚੌਂਕ ਮੌਜੂਦ ਸੀ ਤਾਂ ਉਸ ਨੂੰ ਸੂਚਨਾ ਮਿਲੀ ਕਿ ਦੋ ਨਾਇਜੀਰੀਅਨ ਵਿਅਕਤੀ ਜੋ ਕਿ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ, ਅੱਜ ਦਿੱਲੀ ਤੋਂ ਚੰਡੀਗੜ੍ਹ ਅਤੁੇਮੁਹਾਲੀ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਆਏ ਹੋਏ ਹਨ, ਜੋ ਹੁਣ ਵਾਈ ਪੀ ਐਸ ਚੌਂਕ ਤੋੱ ਕੁੰਬੜਾ ਚੌਂੱਕ ਵੱਲ ਪੈਦਲ ਚੱਲ ਕੇ ਆ ਰਹੇ ਹਨ। ਏਐਸਆਈ ਸੁਖਵਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇੲ ਨਾਇਜੀਰੀਅਨ ਚੁਕੁਬਿਕੀ ਅਤੇ ਸਾਇਬੂ ਮਲਿਕ ਦੋਵੇਂ ਵਾਸੀ ਨਵੀਂ ਦਿੱਲੀ ਨੂੰ ਕਾਬੂ ਕੀਤਾ। ਦੋਵੇਂ ਨਾਇਜੀਰੀਅਨਾਂ ਪਾਸੋਂ 500 ਗਰਾਮ ਹੈਰੋਇਨ, 25000 ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲੀਸ ਨੇ ਇਹਨਾਂ ਦੇ ਖ਼ਿਲਾਫ਼ ਐਨ ਡੀ ਪੀ ਐਸ ਐਕਟ ਦੀ ਧਾਰਾ 29-61-85 ਅਤੇ 14 ਫਾਰਨਰ ਐਕਟ 1946 ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਪੁੱਛਕਿਛ ਦੌਾਨ ਨਾਈਜੀਰੀਅਨ ਵਿਅਕਤੀ ਚੁਕੁਬਿਕੀ ਨੇ ਮੰਨਿਆ ਉਹ ਸਾਲ 2015 ਵਿੱਚ ਬਿਜ਼ਨਸ ਵੀਜੇ ’ਤੇ ਭਾਰਤ ਵਿੱਚ ਆਈ ਸੀ। ਇੱਥੇ ਉਹ ਦਿੱਲੀ ਵਿਖੇ ਭਾਰਤੀ ਕਪੜੇ ਅਤੇ ਡੁਬਲੀਕੇਟ ਵਾਲਾਂ ਦਾ ਵਿੱਗ ਬਣਾ ਕੇ ਵੇਚਦੇ ਹਨ। ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਦੂਜਾ ਵਿਅਕਤੀ ਸਾਇਬੂ ਮਲਿਕ ਨੇ ਦੱਸਿਆ ਕਿ ਸਾਲ 2012 ਵਿੱਚ ਭਾਰਤ ਵਿਖੇ ਆਇਆ ਸੀ। ਜਿਸ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਫੁੱਟਬਾਲ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਹੈ। ਇਹ 9 ਭੈਣ ਭਰਾ ਹਨ, ਜਿਸ ਦੇ 6 ਭਰਾ ਨਾਈਜੀਰੀਆ ਅੰਬੈਸੀ ਵਿੱਚ ਕੰਮ ਕਰਦੇ ਹਨ ਅਤੇ 3 ਭੈਣਾਂ ਹਨ ਜੋ ਕਿ ਨਾਈਜੀਰੀਆ ਵਿੱਚ ਹੀ ਸ਼ਾਦੀਸ਼ੁਦਾ ਹਨ। ਇਹ ਕੇਰਲਾ, ਛੱਤੀਸਗੜ੍ਹ, ਚੇਨਈ ਆਦਿ ਸਟੇਟਾਂ ਵੱਲੋਂ ਫੁੱਟਬਾਲ ਦੀ ਟੀਮ ਵਿੱਚ ਖੇਡ ਚੁੱਕਿਆ ਹੈ। ਜੋ ਹੁਣ ਆਪਣੀ ਘਰਵਾਲੀ ਸਮੇਤ ਦਿੱਲੀ ਵਿਖੇ ਰਹਿੰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ