ਐਸਟੀਐਫ ਵੱਲੋਂ ਪੰਜਾਬ ਪੁਲੀਸ ਦਾ ਸਾਬਕਾ ਡੀਐਸਪੀ, ਡੇਰੇ ਦਾ ਮੁਖੀ ਤੇ ਇੱਕ ਹੋਰ 15 ਕਿੱਲੋ ਅਫ਼ੀਮ ਸਮੇਤ ਕਾਬੂ

ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ, ਐਸਟੀਐਫ਼ ਦੀ ਵੱਡੀ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਸਪੈਸ਼ਲ ਟਾਸਕ ਫੋਰਸ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਾਣਾ ਵਿੱਚ ਨਾਕਾਬੰਦੀ ਕਰਕੇ ਹਰਿਆਣਾ ਨੰਬਰ ਦੀ ਇਕ ਕਾਰ ’ਚੋਂ 15 ਕਿੱਲੋ ਅਫ਼ੀਮ (ਤਰਲ) ਸਮੇਤ ਇਕ ਡੀਐਸਪੀ, ਇਕ ਡੇਰੇ ਦੇ ਮੁਖੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਖੁਫੀਆ ਇਤਲਾਹ ਮਿਲਣ ’ਤੇ ਐਸਟੀਐਫ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਾਣਾ ਵਿਖੇ ਨਾਕਾ ਲਗਾ ਕੇ ਕਾਰ ਨੰਬਰ ਐਚ ਆਰ 08 ਐਫ 2900 ਨੂੰ ਰੋਕਿਆ ਤਾਂ ਤਲਾਸ਼ੀ ਲੈਣ ਤੇ ਉਸ ਕਾਰ ’ਚੋਂ 15 ਕਿੱਲੋ ਅਫੀਮ (ਤਰਲ) ਬਰਾਮਦ ਹੋਈ। ਇਸ ਮੌਕੇ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋੱ ਇਕ ਰਿਵਾਲਵਰ ਅਤੇ 18 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ।
ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਾਬਕਾ ਡੀ ਐਸ ਪੀ ਹਕੀਕਤ ਰਾਏ, ਬਿਕਰਮ ਨਾਥ ਅਤੇ ਸਵਰਨ ਸਿੰਘ ਵਜੋੱ ਹੋਈ ਹੈ। ਉਹਨਾਂ ਕਿਹਾ ਕਿ ਬਿਕਰਮ ਨਾਥ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ 14 ਸਾਲ ਦੀ ਉਮਰ ਵਿੱਚ ਹੀ ਡੇਰਾ ਬਾਬਾ ਜਸਵੰਤ ਨਾਥ ਪਿੰਡ ਬਦੋਸੀ ਕਲਾਂ ਵਿਖੇ ਚੜ੍ਹਾ ਦਿੱਤਾ ਗਿਆ ਸੀ, ਜਿੱਥੇ ਉਹ ਸੇਵਾ ਕਰਦਾ ਹੁੰਦਾ ਸੀ। ਇਥੇ ਉਸਦੇ ਗੁਰੂ ਬਾਬਾ ਜਸਵੰਤ ਨਾਥ ਨਸ਼ਾ ਕਰਨ ਦੇ ਆਦੀ ਸਨ ਜਿਸ ਕਾਰਨ ਬਿਕਰਮ ਨਾਥ ਵੀ ਛੋਟੀ ਉਮਰ ਵਿੱਚ ਹੀ ਨਸ਼ਾ ਕਰਨ ਲੱਗ ਪਿਆ ਸੀ। ਸਾਲ 2006 ਵਿੱਚ ਜਸਵੰਤ ਨਾਥ ਦੀ ਮੌਤ ਹੋਣ ਤੋੱ ਬਾਅਦ ਬਿਕਰਮ ਨਾਥ ਨੂੰ ਡੇਰਾ ਮੁਖੀ ਬਣਾ ਦਿੱਤਾ ਗਿਆ। ਡੇਰੇ ਦੀ 28 ਏਕੜ ਜਮੀਨ ਹੈ। ਡੇਰੇ ਉਪਰ ਸਵਰਨ ਸਿੰਘ ਅਤੇ ਸਾਬਕਾ ਡੀ ਐਸ ਪੀ ਹਕੀਕਤ ਰਾਏ ਵੀ ਆਉੱਦੇ ਰਹਿੰਦੇ ਸਨ। ਇਹ ਦੋਵੇੱ ਵੀ ਨਸ਼ਾ ਕਰਨ ਦੇ ਆਦੀ ਹਨ।
ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਨੇ ਰਲ ਕੇ ਝਾਰਖੰਡ ਵਿਚੋੱ ਸਸਤੇ ਭਾਅ ਅਫੀਮ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਵੇਚਣ ਦੀ ਯੋਜਨਾ ਬਣਾਈ ਅਤੇ ਇਸ ਯੋਜਨਾ ਤਹਿਤ ਹੀ ਇਹ ਕਾਰ ਵਿੱਚ 15 ਕਿਲੋ ਅਫੀਮ ਲੈ ਕੇ ਆ ਰਹੇ ਸਨ ਕਿ ਐਸ ਟੀ ਐਫ ਦੀ ਟੀਮ ਦੇ ਕਾਬੂ ਆ ਗਏ। ਉਹਨਾਂ ਕਿਹਾ ਕਿ ਬਿਕਰਮ ਨਾਥ ਡੇਰੇ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ। ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਉਧਰ, ਇਹ ਵੀ ਜਾਣਕਾਰੀ ਮਿਲੀ ਹੈ ਕਿ ਹਕੀਕਤ ਰਾਏ ਸਾਲ 2015 ਵਿੱਚ ਡੀਐਸਪੀ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ। ਉਹ ਮੁਹਾਲੀ ਵਿੱਚ ਈਓ ਵਿੰਗ, ਡੀਐਸਪੀ ਕਮਾਂਡੋ ਅਤੇ ਇੰਟਰਨਲ ਵਿਜੀਲੈਂਸ ਵਿੱਚ ਡੀਐਸਪੀ ਦੇ ਅਹੁਦੇ ’ਤੇ ਸੇਵਾਵਾਂ ਨਿਭਾ ਚੁੱਕੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…