nabaz-e-punjab.com

ਐਸਟੀਐਫ ਵੱਲੋਂ 1 ਕੁਇੰਟਲ 20 ਕਿੱਲੋ ਭੁੱਕੀ ਸਣੇ ਇੱਕ ਨੌਜਵਾਨ ਗ੍ਰਿਫ਼ਤਾਰ

150 ਗਰਾਮ ਸਮੈਕ ਤੇ 10 ਗਰਾਮ ਹੈਰੋਇਨ ਸਮੇਤ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਡੱਡੂ ਮਾਜਰਾ ਰੋਡ ਬੂਥਗੜ੍ਹ ਵਿਖੇ ਟਰੱਕ ਵਿੱਚੋਂ ਕਾਰ ਵਿੱਚ ਰੱਖੀ ਜਾ ਰਹੀ 1 ਕੁਇੰਟਲ 20 ਕਿਲੋ ਭੁੱਕੀ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਮੁਹਾਲੀ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ ਦੀ ਟੀਮ ਨੇ ਗਸ਼ਤ ਦੌਰਾਨ ਵੇਖਿਆ ਕਿ ਟੀ ਪੁਆਂਇੰਟ ਡੱਡੂ ਮਾਜਰਾ ਰੋਡ ਬੂਥਗੜ੍ਹ ਵਿੱਚ ਟਰੱਕ ਨੰਬਰ ਪੀ ਬੀ 12 ਜੇ 0162 ਵਿਚੋੱ ਭੁੱਕੀ ਦੇ ਥੈਲੇ ਉਤਾਰ ਕੇ ਫਿਗੋ ਕਾਰ ਨੰਬਰ ਪੀਬੀ 65 ਏਕੇ 7621 ਵਿੱਚ ਰਖੇ ਜਾ ਰਹੇ ਸਨ। ਐਸਟੀਐਫ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਰਜਿੰਦਰ ਸਿੰਘ ਵਸਨੀਕ ਬਿੰਦਰਖ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ 1 ਕੁਇੰਟਲ 20 ਕਿਲੋ ਭੁੱਕੀ ਬਰਾਮਦ ਕੀਤੀ ਜਦੋਂਕਿ ਗੁਰਤੇਜ ਸਿੰਘ ਅਤੇ ਪ੍ਰੇਮ ਸਿੰਘ ਵਾਸਨੀਕ ਪਿੰਡ ਢਕੋਰਾ ਖੁਰਦ ਥਾਣਾ ਕੁਰਾਲੀ ਮੌਕੇ ਤੋਂ ਖਿਸਕ ਗਏ। ਪੁਲੀਸ ਨੇ ਇਸ ਸਬੰਧੀ ਕਾਰਵਾਈ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਐਸਟੀਐਫ ਨੇ ਸੋਹਾਣਾ ਪੁਲੀਸ ਨਾਲ ਰਲ ਕੇ ਸਾਂਝੀ ਕਾਰਵਾਈ ਕਰਦਿਆਂ ਪਰਦੀਪ ਸਿੰਘ ਵਸਨੀਕ ਪਿੰਡ ਨਾਨੋਮਾਜਰਾ ਨੂੰ 10 ਗ੍ਰਾਮ ਹੈਰੋਈਨ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਐਸਟੀਐਫ ਮੁਹਾਲੀ ਅਤੇ ਪਟਿਆਲਾ ਵਲੋੱ ਸਾਂਝੀ ਕਾਰਵਾਈ ਕਰਦਿਆਂ ਲਖਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਵਸਨੀਕ ਸ਼ੁਤਰਾਣਾ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ 150 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਸਬੰਧੀ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …