Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ 260 ਗਰਾਮ ਹੈਰੋਇਨ ਸਮੇਤ ਭਗੌੜਾ ਨਸ਼ਾ ਤਸਕਰ ਗ੍ਰਿਫ਼ਤਾਰ ਪੰਜਾਬ ਪੁਲੀਸ ਨੂੰ ਐਨਡੀਪੀਐਸ ਐਕਟ ਅਧੀਨ ਦਰਜ 5 ਵੱਖ ਵੱਖ ਕੇਸਾਂ ਵਿੱਚ ਭਗੌੜਾ ਚਲਿਆ ਆ ਰਿਹਾ ਸੀ ਮੁਲਜ਼ਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ: ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸਪੀ ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਨਸ਼ਾ ਤਸਕਰਾ ਖਿਲਾਫ ਸ਼ਿਕੰਜਾ ਕੱਸਦੇ ਹੋਏ ਐਸ.ਟੀ.ਐਫ., ਮੁਹਾਲੀ ਦੀ ਟੀਮ ਨੂੰ ਉਸ ਸਮੇਂ ਸਫਲਤਾ ਪ੍ਰਾਪਤ ਹੋਈ ਜਦੋਂ ਥਾਣਾ ਐਸ.ਟੀ.ਐਫ, ਫੇਜ਼-4 ਮੁਹਾਲੀ ਵੱਲੋਂ ਪ੍ਰਿਤਪਾਲ ਸਿੰਘ ਉਰਫ਼ ਬਿੱਟਾ ਜੋ ਕਿ ਐਨਡੀਪੀਐਸ ਐਕਟ ਦੇ 5 ਕੇਸਾਂ ਵਿੱਚ ਭਗੋੜਾ ਹੈ, ਨੂੰ ਅੱਜ ਕਾਬੂ ਕਰਕੇ ਉਸ ਕੋਲੋਂ ਕੱੁਲ 260 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਸਟੀਐਫ਼ ਦੇ ਐਸਪੀ ਰਜਿੰਦਰ ਸਿੋੰਘ ਸੋਹਲ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ, ਫੇਜ਼-4 ਮੋਹਾਲੀ ਵਿਖੇ ਕੱਲ੍ਹ ਇਕ ਖੂਫੀਆ ਇਤਲਾਹ ਮੌਸੂਲ ਹੋਈ ਸੀ ਕਿ ਪ੍ਰਿਤਪਾਲ ਸਿੰਘ ਉਰਫ ਬਿੱਟਾ ਵਾਸੀ ਡਰਮਾ ਵਾਲਾ ਬਾਜਾਰ, ਗੱਲੀ ਨੰਬਰ 03 ਸੁਲਤਾਲਵਿੰਡ ਰੋਡ, ਅੰਮ੍ਰਿਤਸਰ, ਹਾਲ ਵਾਸੀ ਗਿਆਨੀ ਜੈਲ ਸਿੰਘ ਨਗਰ, ਫਲੈਟ ਨੰ, ਐਲ ਆਈ ਜੀ ਫਲੈਟ, ਰੋਪੜ ਆਪਣੀ ਐਕਟੀਵਾ ਨੰਬਰ ਪੀ.ਬੀ 10 ਡੀ.ਪੀ 7058 ਤੇ ਹੈਰੋਇੰਨ ਦੀ ਸਪਲਾਈ ਦੇਣ ਲਈ ਬੱਸ ਸਟੈਂਅ ਫੇਸ-8 ਮੋਹਾਲੀ ਵਿਖੇ ਆ ਰਿਹਾ ਹੈ, ਜਿਸ ਨੂੰ ਏ.ਐਸ.ਆਈ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕਾਬੂ ਕਰਕੇ ਉਸ ਪਾਸ੍ਟ 260 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ। ਮੁਲਜ਼ਮ ਨੇ ਮੁੱਢਲੀ ਪੁੱਛ ਗਿੱਛ ਤੇ ਦੱਸਿਆ ਕਿ ਉਹ ਸੋਨੇ ਦਾ ਕੰਮ ਕਰਦਾ ਸੀ ਪਰ ਉਸ ਨੂੰ ਕਾਫੀ ਘਾਟਾ ਪੈ ਗਿਆ ਸੀ। ਫਿਰ ਸਾਲ 2004 ਵਿੱਚ ਉਸ ਗਲਤ ਕੰਮ ਕਰਨੇ ਸੁਰੂ ਕਰ ਦਿੱਤੇ। ਮੁਲਜ਼ਮ ਨੇ ਪੁਲੀਸ ਨੂੰ ਕਿਹਾ, ‘ਸਭ ਤੋਂ ਪਹਿਲਾ ਮੈਨੂੰ ਮੇਰੇ ਜੀਜੇ ਦੇ ਭਰਾ ਸੁਰਿੰਦਰ ਪਾਲ ਸਿੰਘ ਉਰਫ ਪੱਪੂ ਨੇ ਹੈਰੋਇੰਨ ਦੀ ਸਪਲਾਈ ਵੱਲ ਲਾਇਆ। ਉਸ ਸਮੇਂ ਮੈਂ ਸੁਰਿੰਦਰ ਪਾਲ ਸਿੰਘ ਉਰਫ ਪੱਪੂ ਨਾਲ ਕੋਰੀਅਰ ਦਾ ਕੰਮ ਕਰਦਾ ਸੀ, ਜੋ ਮੈਂ ਇਕ ਕਿਲੋ ਹੈਰੋਇੰਨ ਇਕ ਜਗਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ 6000/- ਰੁਪਏ ਮਿਲਦਾ ਸੀ। ਮੈਂ ਸਾਲ 2004 ਵਿੱਚ ਸੁਰਿੰਦਰ ਪਾਲ ਸਿੰਘ ਉਰਫ ਪੱਪੂ ਨਾਲ ਬਹੁਤ ਕੰਮ ਕੀਤਾ । ਮੈਂ ਅੰਮ੍ਰਿਤਸਰ ਤੋਂ ਹੈਰੋਇੰਨ ਲੈ ਕੇ ਚੰਡੀਗੜ੍ਹ ਅਤੇ ਦਿੱਲੀ ਵਿਖੇ ਸਪਲਾਈ ਕਰਦਾ ਰਿਹਾ ਹਾਂ । ਇਹ ਹੈਰੋਇੰਨ ਅਲੱਗ ਤਰੀਕਿਆ ਨਾਲ ਲੁਕੋ ਕੇ ਪਹੁੰਚਾਉਂਦਾ ਸੀḩ ਕਈ ਵਾਰ ਮੈਂ ਗੈਸ ਦੇ ਸੰਲਡਰ ਨੂੰ ਥਲਿਓ ਕੱਟ ਕੇ ਉਸ ਵਿੱਚ ਹੈਰੋਇੰਨ ਪਾ ਕੇ ਅਤੇ ਉਸ ਨੂੰ ਦੁਆਰਾ ਵੈਲਡ ਕਰਕੇ ਆਪਣੀ ਗੱਡੀ ਵਿੱਚ ਰੱਖ ਕੇ ਦਿੱਲੀ ਵਿਖੇ ਕਾਲੇ ਨਾਇਜੀਰੀਅਨ ਵਿਅਕਤੀਆਂ ਨੂੰ ਸਪਲਾਈ ਕਰਦਾ ਰਿਹਾ ਹਾਂ। ਸਾਲ 2005 ਵਿੱਚ ਮਾਰਚ ਮਹੀਨੇ ਵਿੱਚ ਪਹਿਲੀ ਵਾਰੀ ਮੈਨੂੰ ਡੀਆਰਆਈ ਅੰਮ੍ਰਿਤਸਰ ਨੇ 10 ਕਿਲੋ ਹੈਰੋਇੰਨ ਦੇ ਨਾਲ ਕਾਬੂ ਕੀਤਾ ਸੀ ਅਤੇ ਪਰਚਾ ਪਾ ਕੇ ਮੈਨੂੰ ਜੇਲ ਭੇਜ ਦਿੱਤਾ, ਜਿਸ ਵਿੱਚ ਮੈਨੂੰ 15 ਸਾਲ ਦੀ ਸਜਾ ਹੋਈ। ਮੈਂ ਕਰੀਬ 07 ਸਾਲ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਰਿਹਾ ਅਤੇ ਉਸ ਤੋਂ ਬਾਅਦ ਮੈਂ ਪੈਰੋਲ ਤੇ 28 ਦਿਨ ਦੀ ਛੁਟੀ ਆਇਆ ਸੀ ਅਤੇ ਮੈਂ ਮੁੜ ਕੇ ਜੇਲ ਨਹੀ ਗਿਆ। ਫਿਰ ਮੈਂ ਹਰਪ੍ਰੀਤ ਸਿੰਘ ਉਰਫ ਚਿੰਟੂ ਜੋ ਕਿ ਫਲੌਰ ਦਾ ਰਹਿਣ ਵਾਲਾ ਸੀ ਅਤੇ ਮੈਨੂੰ ਜਲੰਧਰ ਜੇਲ ਵਿੱਚ ਮਿਲਿਆ ਸੀ ਨਾਲ ਭਾਈਵਾਲੀ ਕਰਕੇ ਹੈਰੋਇੰਨ ਦੀ ਸਪਲਾਈ ਦਾ ਕੰਮ ਸੁਰੂ ਕਰ ਦਿੱਤਾ। ਹਰਪ੍ਰੀਤ ਸਿੰਘ ਉਰਫ ਚਿੰਟੂ ਵਾਸੀ ਫਲੌਰ ਦਾ ਹੈਰੋਇੰਨ ਦਾ ਧੰਦਾ ਬੜੇ ਵੱਡੇ ਪੱਧਰ ਤੇ ਹੈ, ਜਿਸ ਦੇ ਪਾਕਿਸਤਾਨ ਵਿੱਚ ਬੈਠੇ ਸਮਗਲਰਾ ਨਾਲ ਗੁੜੇ ਸਬੰਧ ਹਨ । ਜੋਂ ਉਹਨਾ ਨਾਲ ਟੈਲੀਫੋਨ ਰਾਹੀ ਸੰਪਰਕ ਕਰਕੇ ਉਹਨਾ ਤੋਂ ਬਾਰਡਰ ਦੇ ਨਾਲ ਲਗਦੇ ਪਿੰਡਾ ਵਿੱਚ ਰਹਿੰਦੇ ਵਿਅਕਤੀਆ ਰਾਹੀ ਹੈਰੋਇੰਨ ਮੰਗਵਾਉਂਦਾ ਸੀ। ਜਿਸ ਨੂੰ ਮੈਂ ਅੱਗੇ ਹਾਸਲ ਕਰਕੇ ਚਿੰਟੂ ਦੇ ਦੱਸਣ ਮੁਤਾਬਿਕ ਅੱਗੇ ਨੀਸਾ ਵਾਸੀ ਜਲੰਧਰ ਨੂੰ ਸਪਲਾਈ ਕਰ ਦਿੰਦਾ ਸੀ। ਜੋ ਨੀਸਾ ਅੱਗੇ ਆਪਣੇ ਗਾਹਕਾ ਨੂੰ ਵੇਚਦੀ ਸੀ। ਮੇਰੀ ਜਿਨ੍ਹੀ ਵੀ ਜਲੰਧਰ ਵਿਖੇ ਪ੍ਰਾਪਰਟੀ ਸੀ ਉਸ ’ਤੇ ਨੀਸਾ ਨੇ ਆਪਣਾ ਕਬਜ਼ਾ ਕਰ ਲਿਆ ਸੀ। ਮੈਂ ਅੱਜ ਵੀ ਨੀਸਾ ਤੋਂ ਕਰੀਬ 10 ਲੱਖ ਰੁਪਏ ਲੈਣੇ ਹਨ। ਮੈਂ ਚਿੱਟੂ ਨਾਲ ਮਿਲ ਕੇ ਕਰੀਬ 3 ਸਾਲ ਹੈਰੋਇੰਨ ਦੀ ਸਪਲਾਈ ਫਿਰੋਜਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਬਾਰਡਰ ਤੋਂ ਸਿਧੇ ਤੌਰ ਤੇ ਹਾਸਲ ਕਰਕੇ ਅੱਗੇ ਕਰਦਾ ਰਿਹਾ ਹਾ, ਜਿਸ ਵਿੱਚ ਜੋ ਮਨਾਫਾ ਹੁੰਦਾ ਸੀ, ਅਸੀ ਆਪਸ ਵਿੱਚ ਵੰਡ ਲੈਂਦੇ ਸੀ । ਫਿਰ ਸਾਲ 2015 ਵਿੱਚ ਮੈਨੂੰ ਫਿਰ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਿਧਵਾਵੇਟ, ਲੁਧਿਆਣਾ ਤੋਂ 3 ਕਿਲੋ ਹੈਰੋਇੰਲ ਅਤੇ 22 ਲੱਖ ਰੁਪਏ ਦੀ ਨਕਦੀ ਨਾਲ ਕਾਬੂ ਕਰ ਲਿਆ ਅਤੇ ਮੇਰੇ ਵਿਰੁੱਧ ਅੰਮ੍ਰਿਤਸਰ ਵਿਖੇ ਪਰਚਾ ਪਾ ਦਿੱਤਾ ਅਤੇ ਮੈਨੂੰ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ। ਉਸ ਤੋਂ ਬਾਅਦ ਮੇਰਾ ਜਲੰਧਰ ਵਿਖੇ ਇਕ ਹੋਰ ਚਲਾਨ ਪੈ ਗਿਆ ਅਤੇ ਮੈਨੂੰ ਅੰਮ੍ਰਿਤਸਰ ਤੋਂ ਕਪੂਰਥਲਾ ਜੇਲ ਵਿੱਚ ਭੇਜ ਦਿੱਤਾ। ਜਿਥੇ ਮੇਰੀ ਸੱਜੀ ਅੱਖ ਖਰਾਬ ਹੋ ਗਈ। ਜੋ ਮੇਰੀ ਸੱਜੀ ਅੱਖ ਦੇ ਇਲਾਜ ਲਈ ਮੈਨੂੰ ਅੰਮ੍ਰਿਤਸਰ ਵਿਖੇ ਅੱਖਾ ਦੇ ਹਸਪਤਾਲ ਮਜੀਠਾ ਰੋਡ ਵਿਖੇ ਲਿਜਾਇਆ ਗਿਆ। ਜਿਥੇ ਮੈਨੂੰ ਡਾਕਟਰ ਸਾਹਿਬ ਨੇ ਦਾਖਲ ਕਰ ਲਿਆ ਸੀ । ਪ੍ਰੰਤੂ ਮੈਂ ਰਾਤ ਸਮੇਂ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਭੱਜ ਗਿਆ। ’’ਮੁਲਜ਼ਮ ਨੇ ਪੁਲੀਸ ਨੂੰ ਦੱਸਿਆ, ‘‘ਜਦੋਂ ਮੈਂ ਹਸਪਤਾਲ ਅੰਮ੍ਰਿਤਸਰ ਤੋਂ ਭੱਜਿਆ , ਉਸ ਸਮੇਂ ਮੇਰੇ ਪਾਸ 1500/- ਰੁਪਏ ਸਨ ਅਤੇ ਮੈਂ ਜਲੰਧਰ ਤੋਂ ਨੇਪਾਲ ਬਾਰਡਰ ਤੇ ਚਲਾ ਗਿਆ। ਉਥੇ ਜਾ ਕੇ ਮੈਂ ਨਿਸ਼ਾ ਨਾਲ ਗੱਲ ਕੀਤੀ, ਨਿਸ਼ਾ ਨੇ ਮੈਨੂੰ ਉਥੇ ਆਪਣੇ ਪਿੰਡ ਦੇ ਨੇੜੇ ਇਕ ਠਹਿਰਨ ਦਾ ਇੰਤਜਾਮ ਕਰਕੇ ਦਿੱਤਾ, ਜਿਥੇ ਮੈਂ ਕਰੀਬ 02 ਸਾਲ ਰਿਹਾ, ਉਥੇ ਮੈਂ ਆਪਣੀ ਪਹਿਚਾਣ ਬਦਲ ਲਈ ਅਤੇ ਆਪਣਾ ਨਾਮ ਮਨਜੀਤ ਸਿੰਘ ਰੱਖ ਲਿਆ। ਮੈਂ ਆਪਣਾ ਆਧਾਰ ਕਾਰਡ ਵੀ ਮਨਜੀਤ ਸਿੰਘ ਦੇ ਨਾਮ ਤੋਂ ਹੀ ਬਿਹਾਰ ਤੋਂ ਬਣਵਾ ਲਿਆ। ਕਰੀਬ ਇਕ ਸਾਲ ਪਹਿਲਾ ਮੈਂ ਪੰਜਾਬ ਵਿਖੇ ਆਇਆ ਅਤੇ ਮੈਂ ਆਪਣਾ ਜਾਅਲੀ ਡਰਾਇਵਿੰਗ ਲਾਇਸੰਸ ਮਨਜੀਤ ਸਿੰਘ ਦੇ ਨਾਮ ਤੇ ਜਲੰਧਰ ਅਥਾਰਟੀ ਦਾ ਬਣਵਾਇਆ ਅਤੇ ਰੋਪੜ ਵਿਖੇ ਆ ਕੇ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ। ਹੁਣ ਮੈਂ ਕਰੀਬ 01 ਸਾਲ ਤੋਂ ਰੋਪੜ ਵਿਖੇ ਰਹਿ ਰਿਹਾ ਸੀ। ਜਿਥੇ ਮੇਰੀ ਵੱਡੇ ਵੱਡੇ ਡਰੱਗ ਤਸਕਰ ਬੁੱਟਾ ਵਾਸੀ ਪਿੰਡ ਢੋਲਣ (ਖੇਮਕਰਨ) ਜੋ ਕਿ ਹੈਰੋਇੰਨ ਦਾ ਤਸਕਰ ਹੈ ਅਤੇ ਹਰਪ੍ਰੀਤ ਸਿੰਘ ਉਰਫ ਚਿੰਟੂ ਵਾਸੀ ਫਲੌਰ ਨਾਲ ਗੱਲ ਬਾਤ ਹੁੰਦੀ ਰਹਿੰਦੀ ਸੀ। ਮੈਂ ਹੁਣ ਵੀ ਆਪਣਾ ਗੁਜਾਰਾ ਨੀਸਾ ਤੋਂ ਪੈਸੇ ਲੈ ਕੇ ਕਰ ਰਿਹਾ ਸੀ ।’’ ਪ੍ਰਿਤਪਾਲ ਸਿੰਘ ਉਰਫ਼ ਬਿੱਟਾ ਉਰਫ਼ ਗੰਜਾ ਦੇ ਵਿਰੁੱਧ ਮੁਕੱਦਮਾ ਨੰਬਰ 49 ਮਿਤੀ 14-09-2018 ਅ/ਧ 21-61-85 ਐਨ.ਡੀ.ਪੀ.ਐਸ.ਐਕਟ, ਥਾਣਾ ਐਸ.ਟੀ.ਐਫ.,ਫੇਸ-4, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ