Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ 465 ਗਰਾਮ ਹੈਰੋਇਨ ਸਣੇ ਇੱਕ ਨਾਇਜੀਰੀਅਨ ਮਹਿਲਾ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ: ਐਸਟੀਐਫ਼ ਮੁਹਾਲੀ ਵੱਲੋਂ ਇੱਕ ਨਾਇਜੀਰੀਅਨ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 465 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਥਾਣਾ ਐਸਟੀਐਫ ਫੇਜ਼-4 ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਉਪਰ ਐਸਟੀਐਫ ਨੇ ਟੀ ਪੁਆਂਇੰਟ, ਸਿਵਲ ਹਸਪਤਾਲ ਫੇਜ਼-6 ਨੇੜੇ ਨਾਕਾਬੰਦੀ ਕਰਕੇ ਨਾਈਜੀਰੀਅਨ ਮਹਿਲਾ ਨੂੰ ਕਾਬੂ ਕੀਤਾ। ਜਿਸ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਉਹਨਾਂ ਦੱਸਿਆ ਕਿ ਇਹ ਨਾਇਜੀਰੀਅਨ ਮਹਿਲਾ ਦਿੱਲੀ ਤੋਂ ਹੈਰੋਇਨ ਲੈ ਕੇ ਆ ਰਹੀ ਸੀ ਕਿ ਐਸਟੀਐਫ ਦੇ ਹੱਥੇ ਚੜ੍ਹ ਗਈ। ਉਹਨਾਂ ਦੱਸਿਆ ਕਿ ਇਹ ਮਹਿਲਾ ਸਟੱਡੀ ਵੀਜ਼ੇ ਉਪਰ ਅਗਸਤ 2017 ਵਿੱਚ ਭਾਰਤ ਆਈ ਸੀ ਅਤੇ ਦਿੱਲੀ ਵਿੱਚ ਇਕ ਬਿਊਟੀ ਸਲੂਨ ਉੱਪਰ ਹੇਅਰ ਡਰੈਸਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਮਹਿਲਾ ਦਿੱਲੀ ਵਿਖੇ ਹੀ ਰਹਿੰਦੀ ਸੀ। ਇਹ ਹੈਰੋਇਨ ਸਪਲਾਈ ਕਰਨ ਲਈ ਹੀ ਮੁਹਾਲੀ ਆਈ ਸੀ। ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਇਸੇ ਦੌਰਾਨ ਐਸਟੀਐਫ਼ ਥਾਣਾ ਫੇਜ਼-4 ਦੀ ਪੁਲੀਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਖਰੜ ਵਿੱਚ ਨਾਕਾਬੰਦੀ ਕਰਕੇ ਗੁਰਜੰਟ ਸਿੰਘ ਵਸਨੀਕ ਪਿੰਡ ਸੁਹਾਵੀ ਥਾਣਾ ਖਮਾਣੋ ਅਤੇ ਜਸਪ੍ਰੀਤ ਸਿੰਘ ਵਸਨੀਕ ਖਰੜ ਨੂੰ ਕਾਬੂ ਕੀਤਾ, ਇਹਨਾਂ ਦੀ ਕਾਰ ਦੀ ਤਲਾਸ਼ੀ ਲੈਣ ਤੇ ਉਸ ’ਚੋਂ 200 ਗ੍ਰਾਮ ਹੈਰੋਈਨ ਬਰਾਮਦ ਕੀਤੀ। ਇਹ ਦੋਵੇੱ ਵਿਅਕਤੀ ਇਹ ਹੈਰੋਇਨ ਦਿਲੀ ਤੋਂ ਖਰੜ ਲੈ ਕੇ ਆ ਰਹੇ ਸਨ ਕਿ ਐਸਟੀਐਫ਼ ਦੇ ਕਾਬੂ ਆ ਗਏ। ਇਹ ਦੋਵੇੱ ਵਿਅਕਤੀ ਪਹਿਲਾਂ ਰੈਸਲਿੰਗ ਕਰਦੇ ਸਨ ਪਰ ਗਲਤ ਸੰਗਤ ਵਿੱਚ ਪੈਣ ਕਰਕੇ ਇਸ ਤਰ੍ਹਾਂ ਦਾ ਗਲਤ ਧੰਦਾ ਕਰਨ ਲੱਗ ਪਏ। ਇਹਨਾਂ ਕੋਲ ਨਿਊਜੀਲੈਂਡ ਦਾ ਸਿਮ ਕਾਰਡ ਸੀ। ਜਿਸਦੀ ਭਾਰਤ ਵਿੱਚ ਨਾ ਤਾਂ ਲੋਕੇਸ਼ਨ ਆਉੱਦੀ ਹੈ ਅਤੇ ਨਾ ਹੀ ਕੋਈ ਰਿਕਾਰਡ ਮਿਲਦਾ ਹੈ। ਇਸ ਸਿਮ ਦੇ ਨਾਲ ਹੀ ਇਹ ਆਪਣਾ ਹੈਰੋਈਨ ਦਾ ਧੰਦਾ ਚਲਾ ਰਹੇ ਸਨ। ਪੁਲੀਸ ਨੇ ਇਸ ਸਬੰਧੀ ਵੱਖ ਵੱਖ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ