Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ 265 ਗਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ: ਸਪੈਸ਼ਲ ਟਾਸਕ ਫੋਰਸ ਦੀ ਮੁਹਾਲੀ ਯੂਨਿਟ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਏਐਸਆਈ ਹਰਭਜਨ ਸਿੰਘ ਅਤੇ ਪੁਲੀਸ ਪਾਰਟੀ ਨੇ ਖਾਲਸਾ ਕਾਲਜ ਫੇਜ਼-3ਏ ਮੁਹਾਲੀ ਨੇੜਿਓਂ ਰਜਿੰਦਰ ਸਿੰਘ ਉਰਫ਼ ਗੋਲਡੀ ਅਤੇ ਅਨਿਲ ਮੁਖੀਆ ਦੋਵੇਂ ਵਾਸੀ ਧਨਾਸ (ਚੰਡੀਗੜ੍ਹ) ਨੂੰ ਕਾਬੂ ਕਰਕੇ ਉਹਨਾਂ ਕੋਲੋਂ 265 ਗਰਾਮ ਹੈਰੋਇਨ ਸਮੇਤ 8 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ਼ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਦੇ ਡੀਐਸਪੀ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਏਐਸਆਈ ਬਲਜੀਤ ਸਿੰਘ ਥਾਣਾ ਐਸਟੀਐਫ਼ ਫੇਜ਼-4 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਜਿੰਦਰ ਸਿੰਘ ਉਰਫ਼ ਗੋਲਡੀ ਅਤੇ ਅਨਿਲ ਮੁਖੀਆ ਦੋਵੇਂ ਵਸਨੀਕ ਧਨਾਸ ਚੰਡੀਗੜ੍ਹ ਇੱਕ ਬਰੀਜਾ ਕਾਰ ਨੰਬਰ ਐਚਆਰ-03-8668 ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਮੁਹਾਲੀ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਦੇਣ ਲਈ ਆ ਰਹੇ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਏਐਸਆਈ ਹਰਭਜਨ ਸਿੰਘ ਅਤੇ ਪੁਲੀਸ ਪਾਰਟੀ ਦੇ ਖਾਲਸਾ ਕਾਲਜ ਫੇਜ਼-3ਏ ਨੇੜੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੀਆਂ ਦੋਨੋ ਸੀਟਾਂ ਦੇ ਵਿਚਕਾਰ ਹੈਂਡਬ੍ਰੇਕ ਕੋਲ ਇੱਕ ਮੋਮੀ ਲਿਫਾਫਾ ਮਿਲਿਆ ਜਿਸ ਨੂੰ ਚੈੱਕ ਕਰਨ ਤੇ ਉਸ ’ਚੋਂ 265 ਗਰਾਮ ਹੈਰੋਇੰਨ ਅਤੇ ਕਾਰ ਦੇ ਡੈਸਕ ਬੋਰਡ ’ਚੋਂ 8 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਮੁੱਢਲੀ ਪੁੱਛ-ਗਿੱਛ ਤੇ ਦੱਸਿਆ ਕਿ ਉਹ ਪਹਿਲਾ ਆਪਣੇ ਸਾਥੀ ਪ੍ਰਵੇਸ਼ ਕੁਮਾਰ ਪੁੱਤਰ ਜਗਦੀਸ਼ ਚੌਧਰੀ ਵਾਸੀ ਮਕਾਨ ਨੰਬਰ 1694 ਸਮਾਲ ਫਲੈਟਸ ਧਨਾਸ ਚੰਡੀਗੜ੍ਹ ਨਾਲ ਰਲਕੇ ਹੈਰੋਇਨ ਦੀ ਸਪਲਾਈ ਕਰਦੇ ਸੀ, ਪ੍ਰੰਤੂ ਹੁਣ ਪ੍ਰਵੇਸ਼ ਕੁਮਾਰ ਐਨਡੀਪੀਐਸ ਦੇ ਮੁਕੱਦਮੇ ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਹੈ ਅਤੇ ਉਸਨੇ ਉਕਤ ਵਿਅਕਤੀਆਂ ਨੂੰ ਹੁਣ ਵੀ ਨਸ਼ੇ ਦੀ ਸਪਲਾਈ ਕਰਨ ਲਈ ਆਪਣੀ ਗੱਡੀ ਦਿੱਤੀ ਹੋਈ ਹ ਜਿਸਦੀਆਂ ਕਿਸ਼ਤਾਂ ਵੀ ਇਹ ਹੀ ਭਰਦੇ ਹਨ। ਉਹਨਾਂ ਦੱਸਿਆ ਕਿ ਦੋਸ਼ੀ ਦਿੱਲੀ ਤੋਂ ਕਿਸੇ ਨਾਇਜੀਰੀਅਨ ਤੋਂ ਹੈਰੋਇਨ ਖਰੀਦ ਕੇ ਲਿਆਂਉਦੇ ਹਨ ਅਤੇ ਇੱਥੇ ਗ੍ਰਾਹਕਾਂ ਨੂੰ ਸਪਲਾਈ ਕਰਦੇ ਹਨ ਜਿਸ ਸਬੰਧੀ ਤਫਤੀਸ਼ ਜਾਰੀ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਜੁਰਮਾਂ ਤਹਿਤ ਚੰਡੀਗੜ੍ਹ ਵਿਖੇ 7 ਮੁਕੱਦਮੇ ਦਰਜ ਹਨ। ਉਹਨਾਂ ਦੱਸਿਆ ਕਿ ਪੁਲੀਸ ਵਲੋੱ ਇਹਨਾਂ ਦੋਵਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21, 25, 29,61,85 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਨੂੰ ਐਸਟੀਐਫ਼ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਡ ਹਾਸਲ ਕਰਕੇ ਹਰ ਪਹਿਲੂ ਦੇ ਅਧਾਰ ’ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ