Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ 850 ਗਰਾਮ ਹੈਰੋਇਨ ਸਮੇਤ ਇੱਕ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ: ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸਪੀ ਰਜਿੰਦਰ ਸਿੰਘ ਸੋਹਲ ਦੀ ਨਿਗਰਾਨੀ ਹੇਠ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਐਸਟੀਐਫ਼ ਮੁਹਾਲੀ ਦੀ ਟੀਮ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਦਿੱਲੀ ਤੋਂ 1 ਨਾਇਜੀਰੀਅਨ ਕੈਨੈਥ ਬੇਸਿਲ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ 850 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਐਸਟੀਐਫ਼ ਥਾਣਾ, ਫੇਜ਼-4 ਵਿਖੇ ਮੁਕੱਦਮਾਂ ਨੰਬਰ 41 ਮਿਤੀ 19-08-2018 ਅ/ਧ 21,29-61-85 ਐਨ ਡੀ ਪੀ ਐਸ ਐਕਟ, 14 ਫਾਰਨਰ ਐਕਟ 1946 ਅਧੀਨ ਨਾਮਜਦ ਮੁਲਜ਼ਮ ਕੈਨੈਥ ਬੇਸਿਲ, ਨਾਇਜੀਰੀਆ ਦਾ ਰਹਿਣ ਵਾਲਾ ਹੈ ਅਤੇ ਹੁਣ ਮੋਹਨ ਗਾਰਡਨ ਨਵੀਂ ਦਿੱਲੀ ਵਿਖੇ ਰਹਿ ਰਿਹਾ ਸੀ। ਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਰੇਡੀਸਨ ਹੋਟਲ ਦਿੱਲੀ ਤੋਂ ਹੀ ਕਾਬੂ ਕਰਕੇ ਉਸ ਪਾਸੋ 850 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਾਇਜੀਰੀਆ ਦਾ ਰਹਿਣ ਵਾਲਾ ਹੈ ਅਤੇ ਉਹ ਡੇਢ ਸਾਲ ਪਹਿਲਾਂ ਬਿਜ਼ਨਸ ਵੀਜ਼ੇ ’ਤੇ ਇੰਡੀਆ ਆਇਆ ਸੀ, ਜੋ ਕਿ ਮੋਹਨ ਗਾਰਡਨ ਦਿੱਲੀ ਵਿਖੇ ਰਹਿੰਦਾ ਸੀ ਅਤੇ ਉੱਥੇ ਇੱਕ ਰੈਸਟੋਰੈਂਟ ਚਲਾਉਂਦਾ ਹੈ। ਜਿਸ ਵਿੱਚ ਨਾਈਜੀਰੀਅਨ ਵਿਅਕਤੀਆਂ ਦਾ ਖਾਣਾ ਤਿਆਰ ਕਰਦਾ ਹੈ। ਇਸ ਬਿਜ਼ਨਸ ਦੌਰਾਨ ਉਸ ਦੀ ਮੁਲਾਕਾਤ ਜੌਨ ਮੈਸੀ ਨਾਇਜੀਰੀਅਨ ਨਾਲ ਹੋਈ ਸੀ, ਜੋ ਕਿ ਹੈਰੋਇਨ ਸਪਲਾਈ ਕਰਨ ਦਾ ਮੇਨ ਸਰਗਨਾ ਹੈ ਅਤੇ ਪੈਸਿਆਂ ਦੇ ਲਾਲਚ ਵਸ ਪੈ ਕੇ ਮਾੜੀ ਸੰਗਤ ਵਿੱਚ ਪੈਣ ਕਰਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ